ਗਯਾ (ਵਾਰਤਾ)- ਬਿਹਾਰ ’ਚ ਅੱਤਵਾਦ ਪ੍ਰਭਾਵਿਤ ਗਯਾ ਜ਼ਿਲ੍ਹੇ ਦੇ ਡੁਮਰੀਆ ਥਾਣਾ ਖੇਤਰ ’ਚ ਨਕਸਲੀਆਂ ਨੇ 4 ਲੋਕਾਂ ਦਾ ਕਤਲ ਕਰ ਦਿੱਤਾ ਅਤੇ ਧਮਾਕਾ ਕਰ ਕੇ ਘਰ ਨੂੰ ਉੱਡਾ ਦਿੱਤਾ। ਵਰੀਯ ਪੁਲਸ ਸੁਪਰਡੈਂਟ ਆਦਿੱਤਿਆ ਕੁਮਾਰ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਨਕਸਲੀਆਂ ਨੇ ਮੋਨਬਾਰ ਪਿੰਡ ਵਾਸੀ ਸਰਜੂ ਸਿੰਘ ਭੋਕਤਾ ਦੇ ਘਰ ਨੂੰ ਬੰਬ ਧਮਾਕਾ ਕਰ ਕੇ ਉੱਡਾ ਦਿੱਤਾ। ਨਕਸਲੀਆਂ ਨੇ ਸਰਜੂ ਭੋਕਤਾ, ਉਨ੍ਹਾਂ ਦੀ ਪਤਨੀ ਅਤੇ ਸਰਜੂ ਭੋਕਤਾ ਦੇ 2 ਪੁੱਤਰਾਂ ਸਤੇਂਦਰ ਸਿੰਘ ਅਤੇ ਮਹੇਂਦਰ ਸਿੰਘ ਨੂੰ ਘਰ ਦੇ ਬਾਹਰ ਫਾਹੇ ਨਾਲ ਲਟਕਾ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ : 112 ਕਰੋੜ ਤੋਂ ਵੱਧ ਲੋਕਾਂ ਦਾ ਹੋਇਆ ਟੀਕਾਕਰਨ, ਇੰਨੇ ਨਵੇਂ ਮਾਮਲੇ ਆਏ ਸਾਹਮਣੇ
ਨਕਸਲੀਆਂ ਨੇ ਪਰਚਾ ਚਿਪਕਾ ਕੇ ਲਿਖਿਆ ਹੈ ਕਿ ਯੋਜਨਾ ਦੇ ਅਧੀਨ 4 ਨਕਸਲੀਆਂ ਨੂੰ ਪਹਿਲਾਂ ਜ਼ਹਿਰ ਦੇ ਕੇ ਮਰਵਾਇਆ ਗਿਆ ਸੀ। ਉਹ ਐਨਕਾਊਂਟਰ ’ਚ ਨਹੀਂ ਮਾਰੇ ਗਏ ਸਨ। ਨਕਸਲੀਆਂ ਨੇ ਆਪਣੇ 4 ਸਾਥੀਆਂ ਦਾ ਜ਼ਿਕਰ ਕਰਦੇ ਹੋਏ ਅਮਰੇਸ਼ ਕੁਮਾਰ, ਸੀਤਾ ਕੁਮਾਰ, ਸ਼ਿਵਪੂਜਨ ਕੁਮਾਰ ਅਤੇ ਉਦੇ ਕੁਮਾਰ ਦੀ ਸ਼ਹਾਦਤ ਦਾ ਬਦਲਿਆ ਦੱਸਿਆ ਹੈ। ਉੱਥੇ ਹੀ ਇਸ ਘਟਨਾ ਤੋਂ ਬਾਅਦ ਔਰੰਗਾਬਾਦ ਜ਼ਿਲ੍ਹੇ ਦੇ ਸਾਰੇ ਨਕਸਲ ਪ੍ਰਭਾਵਿਤ ਥਾਣਾ ਖੇਤਰਾਂ ’ਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਗੜ੍ਹਚਿਰੌਲੀ ਐਨਕਾਊਂਟਰ: ਮਾਰੇ ਗਏ ਨਕਸਲੀਆਂ ’ਚ ਖੂੰਖਾਰ ਕਮਾਂਡਰ ਮਿਲਿੰਦ ਵੀ ਢੇਰ, 50 ਲੱਖ ਦਾ ਸੀ ਇਨਾਮ
ਮਹਾਰਾਸ਼ਟਰ ਦੇ ਕੁਝ ਹਿੱਸਿਆਂ ’ਚ ਹਿੰਸਾ ਮਗਰੋਂ ਨਾਂਦੇੜ ’ਚ ਹਾਲਾਤ ਤਣਾਅਪੂਰਨ, 35 ਲੋਕ ਗਿ੍ਰਫ਼ਤਾਰ
NEXT STORY