ਜੰਮੂ— ਸੂਬੇ 'ਚ ਗੈਰ-ਤਰੀਕੇ ਨਾਲ ਚਲ ਰਹੇ ਬੰਗਲਾਦੇਸ਼ੀ ਅਤੇ ਮਿਆਂਮਾਰ ਦੇ ਮੁਸਲਮਾਨਾਂ ਨੂੰ ਸੂਬੇ ਤੋਂ ਬਾਹਰ ਭੇਜਣ ਲਈ ਹੁਣ ਨੈਸ਼ਨਲ ਕਾਨਫਰੰਸ ਨੇ ਵੀ ਆਪਣਾ ਸਮਰਥਨ ਦਿੱਤਾ ਹੈ। ਪਾਰਟੀ ਨੇ ਕਿਹਾ ਹੈ ਕਿ ਉਹ ਇਸ ਗੱਲ ਲਈ ਤਿਆਰ ਹੈ ਕਿ ਸੂਬੇ 'ਚ ਰਹਿ ਰਹੇ ਰੋਹੰਗਿਆਂ ਮੁਸਲਮਾਨਾਂ ਨੂੰ ਵਾਪਸ ਭੇਜਿਆ ਜਾਵੇ ਕਿਉਂਕਿ ਧਾਰਾ 35ਏ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੋ ਕਿ ਸੂਬੇ ਦੀ ਵਿਧਾਨ ਸਭਾ ਨੂੰ ਸਥਾਈ ਨਾਗਰਿਕਤਾਂ ਤੈਅ ਕਰਨ ਦਾ ਵਿਸ਼ੇਸ਼ ਅਧਿਕਾਰ ਦਿੰਦਾ ਹੈ।
ਨਾਲ ਹੀ ਨੈਕਾਂ ਨੇ ਵੀ ਇਹ ਵੀ ਕੇਂਦਰ ਅਤੇ ਸੂਬੇ 'ਚ ਭਾਜਪਾ ਸੱਤਾ 'ਚ ਹੈ ਪਰ ਫਿਰ ਵੀ ਰੋਹੰਗਿਆਂ ਮੁਸਲਮਾਨਾਂ ਨੂੰ ਲੈ ਕੇ ਕੋਈ ਵੀ ਸਪੱਸ਼ਟ ਫੈਸਲਾ ਨਹੀਂ ਲੈ ਪਾ ਰਹੀ ਹੈ। ਨੈਕਾਂ ਦੇ ਸੂਬਾਈ ਪ੍ਰਧਾਨ ਦਵਿੰਦਰ ਸਿੰਘ ਰਾਣਾ ਨੇ ਇਹ ਗੱਲ ਕਹੀ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਰੋਹੰਗਿਆਂ ਮੁਸਲਮਾਨਾਂ ਨੂੰ ਲੈ ਕੇ ਨੈਕਾਂ ਦੀ ਚੁੱਪ 'ਤੇ ਪ੍ਰਸ਼ਨ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਕਿ ਨੈਕਾਂ ਪ੍ਰਧਾਨ ਉਮਰ ਧਾਰਾ 35ਏ ਹਾਏ ਤੌਬਾ ਮਚਾ ਰਹੇ ਹਨ ਤਾਂ ਇਸ ਗੱਲ 'ਤੇ ਵੀ ਚਰਚਾ ਹੋਣੀ ਚਾਹੀਦੀ ਹੈ ਕਿ ਰਾਜ 'ਚ ਗੈਰ ਤਰੀਕੇ ਨਾਲ ਪਿਛਲੇ ਦੱਸ ਤੋਂ ਪੰਦਰਾਹ ਸਾਲਾਂ ਤੋਂ ਰਹਿ ਰਹੇ ਰੋਹੰਗਿਆਂ ਦਾ ਕੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਨੈਕਾਂ ਦੀ ਸਰਕਾਰ ਨਹੀਂ ਸੀ। ਪਾਰਟੀ ਦੀ ਚੁੱਪ ਨੂੰ ਕੀ ਸਮਝਿਆ ਜਾਵੇ। ਸਿੰਘ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਰਾਣਾ ਨੇ ਕਿਹਾ ਕਿ ਦੋਵਾਂ ਮਾਮਲਿਆ ਨੂੰ ਮਿਕਸ ਕਰਕੇ ਭਾਜਪਾ ਆਪਣੀ ਕੰਮਜੋਰੀ ਨੂੰ ਲੁੱਕਾ ਰਹੀ ਹੈ।
ਸਿਰਸਾ 'ਚ ਅਸਲਾ ਧਾਰਕਾਂ ਨੂੰ ਹਥਿਆਰ ਜਮ੍ਹਾ ਕਰਵਾਉਣ ਦੇ ਆਦੇਸ਼, ਆਧੁਨਿਕ ਹਥਿਆਰਾਂ ਨਾਲ ਲੈਸ ਪੁਲਸ ਤੈਨਾਤ
NEXT STORY