ਨਵੀਂ ਦਿੱਲੀ- ਨਾਰਦਰਨ ਕੋਲਫੀਲਡਜ਼ ਲਿਮਟਿਡ (NCL) ਨੇ ਟੈਕਨੀਸ਼ੀਅਨ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਜੋ ਉਮੀਦਵਾਰ ਲੰਬੇ ਸਮੇਂ ਤੋਂ ਟੈਕਨੀਸ਼ੀਅਨ ਵਜੋਂ ਚੰਗੀ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹਨ, ਇਸ ਲਈ ਅਪਲਾਈ ਕਰ ਸਕਦੇ ਹਨ। ਅਰਜ਼ੀ ਪ੍ਰਕਿਰਿਆ 17 ਅਪ੍ਰੈਲ ਤੋਂ NCL ਦੀ ਅਧਿਕਾਰਤ ਵੈੱਬਸਾਈਟ www.nclcil.in 'ਤੇ ਸ਼ੁਰੂ ਹੋ ਗਈ ਹੈ, ਜੋ ਕਿ ਆਖਰੀ ਤਾਰੀਖ਼ 10 ਮਈ 2025 ਤੱਕ ਜਾਰੀ ਰਹੇਗੀ।
ਪੋਸਟ ਦੇ ਵੇਰਵੇ
ਨਾਰਦਰਨ ਕੋਲਫੀਲਡਜ਼ ਲਿਮਟਿਡ ਭਾਰਤ ਸਰਕਾਰ ਦੀ ਇਕ ਮਿਨੀਰਤਨ ਕੰਪਨੀ ਹੈ, ਜਿਸ ਵਿਚ ਇਹ ਟੈਕਨੀਸ਼ੀਅਨ ਦੀ ਅਸਾਮੀ ਸਿੰਗਰੌਲੀ, ਮੱਧ ਪ੍ਰਦੇਸ਼ ਲਈ ਹੈ।
ਯੋਗਤਾ
ਟੈਕਨੀਸ਼ੀਅਨ ਟ੍ਰੇਨੀ ਦੀ ਇਸ ਭਰਤੀ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਦੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਬੋਰਡ ਤੋਂ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ ਸਬੰਧਤ ਟ੍ਰੇਡ ਜਾਂ ਸ਼ਾਖਾ 'ਚ 2 ਸਾਲ ਦਾ ITI ਸਰਟੀਫਿਕੇਟ ਕੋਰਸ ਕੀਤਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ 1 ਸਾਲ ਦਾ ਅਪ੍ਰੈਂਟਿਸਸ਼ਿਪ ਸਿਖਲਾਈ ਸਰਟੀਫਿਕੇਟ ਹੋਣਾ ਵੀ ਜ਼ਰੂਰੀ ਹੈ।
ਉਮਰ ਹੱਦ
ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 30 ਸਾਲ। ਰਾਖਵੀਆਂ ਸ਼੍ਰੇਣੀਆਂ ਨੂੰ ਨਿਯਮਾਂ ਅਨੁਸਾਰ ਉਮਰ ਹੱਦ ਵਿਚ ਛੋਟ ਮਿਲੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਸੀ. ਬੀ. ਟੀ ਪ੍ਰੀਖਿਆ, ਦਸਤਾਵੇਜ਼ ਤਸਦੀਕ ਆਦਿ ਪੜਾਵਾਂ ਦੇ ਆਧਾਰ 'ਤੇ ਕੀਤੀ ਜਾਵੇਗੀ।
ਅਰਜ਼ੀ ਫੀਸ
ਜਨਰਲ/ਓਬੀਸੀ/ਈਡਬਲਯੂਐਸ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 1180 ਰੁਪਏ ਜਮ੍ਹਾਂ ਕਰਾਉਣੇ ਪੈਣਗੇ। ਜਦੋਂ ਕਿ SC/ST/PH ਉਮੀਦਵਾਰ ਮੁਫ਼ਤ ਵਿਚ ਫਾਰਮ ਭਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਭਾਰਤ ’ਚ ਲਾਂਚ ਹੋਇਆ ਮੋਟਾਪਾ ਘਟਾਉਣ ਵਾਲਾ ਟੀਕਾ, ਜਾਣੋ ਕੀਮਤ
NEXT STORY