ਨੈਸ਼ਨਲ ਡੈਸਕ- ਕੋਲਕਾਤਾ ਦੇ ਆਰ.ਜੀ. ਕਰ ਹਸਪਤਾਲ 'ਚ ਮਹਿਲਾ ਡਾਕਟਰ ਨਾਲ ਹੋਏ ਜਬਰ-ਜਨਾਹ ਮਗਰੋਂ ਉੱਥੋਂ ਹੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬੀਤੇ ਦਿਨ ਇਕ ਲਾਅ ਕਾਲਜ ਦੀ ਵਿਦਿਆਰਥਣ ਨੂੰ ਉਸੇ ਦੇ 2 ਸੀਨੀਅਰ ਵਿਦਿਆਰਥੀ ਤੇ ਇਕ ਪਾਸ ਆਊਟ ਨੌਜਵਾਨ ਨੇ ਹਵਸ ਦਾ ਸ਼ਿਕਾਰ ਬਣਾਇਆ।
ਇਸ ਮਾਮਲੇ 'ਚ ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਧਿਆਨ 'ਚ ਆਉਣ ਮਗਰੋਂ ਹੁਣ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ 'ਚ ਦਖ਼ਲ ਦਿੱਤਾ ਹੈ ਤੇ ਪੀੜਤ ਵਿਦਿਆਰਥਣ ਦੇ ਹੱਕ 'ਚ ਆਵਾਜ਼ ਉਠਾਈ ਹੈ।
ਇਹ ਵੀ ਪੜ੍ਹੋ- 'ਜੈ ਹਿੰਦ, ਜੈ ਭਾਰਤ !', ISS ਪਹੁੰਚਦਿਆਂ ਹੀ ਸ਼ੁਭਾਂਸ਼ੂ ਨੇ ਦੇਸ਼ ਵਾਸੀਆਂ ਦੇ ਨਾਂ ਹਿੰਦੀ 'ਚ ਭੇਜਿਆ 'ਖ਼ਾਸ' ਸੰਦੇਸ਼
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਤਕਰ ਨੇ ਮਾਮਲੇ ਦਾ ਸੂ-ਮੋਟੁ ਨੋਟਿਸ ਲੈਂਦੇ ਹੋਏ ਕੋਲਕਾਤਾ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਪੁਲਸ ਨੂੰ 3 ਦਿਨਾਂ ਅੰਦਰ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦਾ ਵੀ ਹੁਕਮ ਸੁਣਾਇਆ ਹੈ।
ਉਨ੍ਹਾਂ ਪੀੜਤ ਦੇ ਹੱਕ 'ਚ ਆਵਾਜ਼ ਉਠਾਉਂਦਿਆਂ ਉਸ ਨੂੰ ਹਰ ਤਰ੍ਹਾਂ ਦੀ ਮੈਡੀਕਲ, ਮਾਨਸਿਕ ਤੇ ਕਾਨੂੰਨੀ ਮਦਦ ਦਿਵਾਉਣ 'ਤੇ ਵੀ ਜ਼ੋਰ ਦਿੱਤਾ ਤੇ ਉਸ ਨੂੰ ਬੀ.ਐੱਨ.ਐੱਸ. ਦੀ ਧਾਰਾ 396 ਦੇ ਤਹਿਤ ਮੁਆਵਜ਼ਾ ਦਿਵਾਉਣ ਦਾ ਵੀ ਆਦੇਸ਼ ਸੁਣਾਇਆ।
ਇਹ ਵੀ ਪੜ੍ਹੋ- ਕਾਲਜ 'ਚ ਹੀ ਹੋ ਗਿਆ 'ਗੰਦਾ ਕੰਮ', ਕਲਾਸ 'ਚ ਗਈ ਕੁੜੀ ਨੂੰ 3 ਮੁੰਡਿਆਂ ਨੇ ਕਮਰੇ 'ਚ ਲਿਜਾ ਕੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
‘ਸਾਡੇ ਕਰ ਕੇ ਤੁਹਾਡੇ ਕੋਲ ਕੱਪੜੇ, ਜੁੱਤੇ ਅਤੇ ਮੋਬਾਈਲ ਹਨ’, MLA ਦੇ ਬਿਆਨ ’ਤੇ ਵਿਵਾਦ
NEXT STORY