ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਨੂੰ ਸ਼ਨੀਵਾਰ ਨੂੰ ਆਪਣਾ ਪਹਿਲਾ ਲੜਾਕੂ ਹੈਲੀਕਾਪਟਰ ਅਪਾਚੇ ਗਾਰਡੀਅਨ ਮਿਲ ਗਿਆ ਹੈ। ਇਸ ਦਾ ਨਿਰਮਾਣ ਅਮਰੀਕਾ ਦੇ ਏਰੀਜੋਨਾ 'ਚ ਹੋਇਆ ਹੈ। ਭਾਰਤ ਨੇ ਅਮਰੀਕਾ ਨਾਲ 22 ਅਜਿਹੇ ਹੈਲੀਕਾਪਟਰ ਲਈ ਠੇਕਾ ਕੀਤਾ ਸੀ। ਇਸ ਤੋਂ ਪਹਿਲਾਂ ਹਵਾਈ ਫੌਜ ਨੂੰ ਚਿਕੂਨ ਹੈਵੀਲਿਫਟ ਹੈਲੀਕਾਪਟਰ ਮਿਲ ਚੁਕਿਆ ਹੈ। ਬੋਇੰਗ ਏ.ਐੱਚ.-64 ਈ ਅਪਾਚੇ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਹੈਲੀਕਾਪਟਰ ਮੰਨਿਆ ਜਾਂਦਾ ਹੈ। ਪਿਛਲੇ ਸਾਲ ਅਮਰੀਕਾ ਨੇ ਭਾਰਤੀ ਫੌਜ ਨੂੰ 6 ਏ.ਐੱਚ.-64 ਈ ਹੈਲੀਕਾਪਟਰ ਦੇਣ ਦੇ ਸਮਝੌਤੇ 'ਤੇ ਦਸਤਖ਼ਤ ਕੀਤਾ ਸੀ। ਇਸ ਨੂੰ ਚੀਨ ਅਤੇ ਪਾਕਿਸਤਾਨੀ ਸਰਹੱਦ 'ਤੇ ਤਾਇਨਾਤ ਕੀਤਾ ਜਾਵੇਗਾ।
ਜਾਣੋ ਕੀ ਹੈ ਅਪਾਚੇ ਦੀ ਖਾਸੀਅਤ
1- ਬੋਇੰਗ ਏ.ਐੱਚ.-64ਈ ਅਮਰੀਕੀ ਫੌਜ ਅਤੇ ਹੋਰ ਕੌਮਾਂਤਰੀ ਰੱਖਿਆ ਫੌਜਾਂ ਦਾ ਸਭ ਤੋਂ ਐਂਡਵਾਸ ਹੈਲੀਕਾਪਟਰ ਹੈ। ਇਹ ਇਕੱਠੇ ਕਈ ਕੰਮ ਕਰਨ 'ਚ ਸਮਰੱਥ ਹਨ।
2- ਅਪਾਚੇ ਹੈਲੀਕਾਪਟਰ ਨੂੰ ਅਮਰੀਕਾ ਨੇ ਪਨਾਮਾ ਤੋਂ ਲੈ ਕੇ ਅਫਗਾਨਿਸਤਾਨ ਅਤੇ ਇਰਾਕ ਤੱਕ ਦੇ ਦੁਸ਼ਮਣਾਂ ਨਾਲ ਲੋਹਾ ਲੈਣ 'ਚ ਵਰਤਿਆ ਜਾਂਦਾ ਹੈ। ਲੇਬਨਾਨ ਅਤੇ ਗਾਜਾ ਪੱਟੀ 'ਚ ਆਪਣੇ ਫੌਜ ਆਪਰੇਸ਼ਨਾਂ ਲਈ ਇਜ਼ਰਾਇਲ ਇਸੇ ਦੀ ਵਰਤੋਂ ਕਰਦਾ ਰਿਹਾ ਹੈ।
3- ਅਮਰੀਕੀ ਫੌਜ ਦੇ ਐਡਵਾਂਸ ਅਟੈਕ ਹੈਲੀਕਾਪਟਰ ਪ੍ਰੋਗਰਾਮ ਲਈ ਇਸ ਹੈਲੀਕਾਪਟਰ ਨੂੰ ਬਣਾਇਆ ਗਿਆ ਸੀ। ਸਾਲ 1975 'ਚ ਇਸ ਨੇ ਪਹਿਲੀ ਉਡਾਣ ਭਰੀ ਸੀ। ਅਮਰੀਕੀ ਫੌਜ 'ਚ ਇਸ ਨੂੰ ਸਾਲ 1986 'ਚ ਸ਼ਾਮਲ ਕੀਤਾ ਗਿਆ ਸੀ।
4- ਇਸ ਹੈਲੀਕਾਪਟਰ 'ਚ 2 ਜਨਰਲ ਇਲੈਕਟ੍ਰਿਕ ਟੀ700 ਟਰਬੋਸ਼ੈਫਟ ਇੰਜਣ ਲੱਗੇ ਹਨ। ਇਸ 'ਚ ਅੱਗੇ ਵੱਲ ਸੈਂਸਰ ਫਿਟ ਹੈ, ਜਿਸ ਕਾਰਨ ਇਹ ਰਾਤ ਦੇ ਹਨ੍ਹੇਰੇ 'ਚ ਵੀ ਉਡਾਣ ਭਰ ਸਕਦਾ ਹੈ।
5- ਅਪਾਚੇ 365 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਣ ਭਰਦਾ ਹੈ। ਤੇਜ ਗਤੀ ਕਾਰਨ ਇਹ ਦੁਸ਼ਮਣਾਂ ਦੇ ਟੈਂਕਰਾਂ ਦੇ ਆਸਾਨੀ ਨਾਲ ਪਰਖੱਚੇ ਉਡਾ ਸਕਦਾ ਹੈ।
6- ਇਸ ਹੈਲੀਕਾਪਟਰ 'ਚ ਹੈਲੀਫਾਇਰ ਅਤੇ ਸਟ੍ਰਿੰਗਰ ਮਿਜ਼ਾਈਲਾਂ ਲੱਗੀਆਂ ਹਨ। ਜਿਨ੍ਹਾਂ ਦੇ ਪੇਲੋਡ ਇੰਨੇ ਵਿਸਫੋਟਕਾਂ ਨਾਲ ਭਰੇ ਹੁੰਦੇ ਹਨ ਕਿ ਦੁਸ਼ਮਣ ਦਾ ਬਚ ਨਿਕਲਣਾ ਨਾਮੁਮਕਿਨ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਦੇ ਦੋਹਾਂ ਪਾਸਿਓਂ 30 ਐੱਮ.ਐੱਮ. ਦੀ 2 ਗਨ ਲੱਗੀਆਂ ਹਨ।
7- ਇਸ ਦਾ ਭਾਰ 5,165 ਕਿਲੋਗ੍ਰਾਮ ਹੈ। ਇਸ ਦੇ ਅੰਦਰ 2 ਪਾਇਲਟਾਂ ਦੇ ਬੈਠਣ ਦੀ ਜਗ੍ਹਾ ਹੁੰਦੀ ਹੈ। ਇਸ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਯੁੱਧ ਖੇਤਰ 'ਚ ਕਿਸੇ ਵੀ ਹਾਲਤ 'ਚ ਟਿਕਿਆ ਰਹਿ ਸਕਦਾ ਹੈ।
8- ਇਸ 'ਚ ਹੈਲਮੇਟ ਮਾਊਂਟੇਡ ਡਿਸਪਲੇਅ, ਇੰਟੀਗ੍ਰੇਟੇਡ ਹੈਲਮੇਟ ਅਤੇ ਡਿਸਪਲੇਅ ਸਾਈਟਿੰਗ ਸਿਸਟਮ ਲੱਗਾ ਹੈ। ਇਸ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਯੁੱਧ ਖੇਤਰ 'ਚ ਕਿਸੇ ਵੀ ਹਾਲਤ 'ਚ ਟਿਕਿਆ ਰਹਿ ਸਕਦਾ ਹੈ।
9- ਅਪਾਚੇ ਹਰ ਤਰ੍ਹਾਂ ਦੀ ਹਾਲਤ ਅਤੇ ਮੌਸਮ 'ਚ ਆਪਣੇ ਦੁਸ਼ਮਣ ਲਈ ਕਾਲ ਹੈ।
10- ਅਪਾਚੇ ਨੂੰ ਅਮਰੀਕਾ ਤੋਂ ਇਲਾਵਾ ਇਜ਼ਰਾਇਲ, ਮਿਸਰ ਅਤੇ ਨੀਦਰਲੈਂਡ ਦੀਆਂ ਫੌਜਾਂ ਵੀ ਇਸਤੇਮਾਲ ਕਰਦੀਆਂ ਹਨ।
ਮੋਦੀ ਨੇ ਨੌਜਵਾਨਾਂ ਨੂੰ ਪਕੌੜੇ ਅਤੇ ਦੇਸ਼ ਨੂੰ ਭਗੌੜੇ ਦਿੱਤੇ : ਨਵਜੋਤ ਸਿੱਧੂ
NEXT STORY