ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਸਦਨ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ 'ਤੇ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਜੋ ਸੰਕਲਪ ਲਿਆ ਹੈ, ਉਸ ਦੀ ਸ਼ਲਾਘਾ ਕਰਦਾ ਹਾਂ, ਉਨ੍ਹਾਂ ਦੇ ਭਾਸ਼ਣ ਨਾਲ ਇਹ ਸੰਕਲਪ ਪੱਕਾ ਹੋ ਗਿਆ ਹੈ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਉੱਥੇ ਰਹਿਣਾ ਹੈ। ਪੀ.ਐੱਮ. ਮੋਦੀ ਨੇ ਤੰਜ਼ ਕੱਸਦੇ ਹੋਏ ਕਿਹਾ,''ਤੁਹਾਡੇ (ਵਿਰੋਧੀ ਧਿਰ) 'ਚੋਂ ਬਹੁਤ ਲੋਕ ਚੋਣਾਂ ਲੜਨ ਦਾ ਹੌਂਸਲਾ ਗੁਆ ਚੁੱਕੇ ਹਨ, ਕੁਝ ਨੇ ਪਿਛਲੀ ਵਾਰ ਸੀਟ ਬਦਲੀ ਸੀ ਅਤੇ ਇਸ ਵਾਰ ਵੀ ਬਦਲਣ ਦੀ ਕੋਸ਼ਿਸ਼ 'ਚ ਹਨ।'' ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਭਾਰਤ ਦੇ ਉੱਜਵਲ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਚਾਰ ਮਜ਼ਬੂਤ ਥੰਮ੍ਹਾਂ- ਨਾਰੀ ਸ਼ਕਤੀ, ਨੌਜਵਾਨ ਸ਼ਕਤੀ, ਗਰੀਬ ਅਤੇ ਕਿਸਾਨਾਂ ਦੀ ਚਰਚਾ ਕੀਤੀ। ਅੱਜ ਵਿਰੋਧੀ ਧਿਰ ਦੀ ਜੋ ਹਾਲਤ ਹੈ, ਉਸ ਦੀ ਸਭ ਤੋਂ ਜ਼ਿਆਦਾ ਦੋਸ਼ੀ ਕਾਂਗਰਸ ਹੈ, ਉਹ ਜ਼ਿੰਮੇਵਾਰੀ ਨਿਭਾਉਣ 'ਚ ਅਸਫ਼ਲ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਮੇਅਰ ਚੋਣਾਂ : SC ਨੇ ਚੋਣ ਅਧਿਕਾਰੀ ਨੂੰ ਲਗਾਈ ਫਟਕਾਰ; ਨਿਗਮ ਬੈਠਕਾਂ ’ਤੇ ਲਾਈ ਰੋਕ
ਉਨ੍ਹਾਂ ਨੇ ਕਾਂਗਰਸ 'ਤੇ ਤੰਜ਼ ਕੱਸਦੇ ਹੋਏ ਕਿਹਾ,''(ਮਲਿਕਾਰਜੁਨ) ਖੜਗੇ ਜੀ ਇਕ ਸਦਨ ਤੋਂ ਦੂਜੇ ਸਦਨ 'ਚ ਚਲੇ ਗਏ, ਗੁਲਾਮ ਨਬੀ ਆਜ਼ਾਦ ਪਾਰਟੀ ਤੋਂ ਹੀ ਸ਼ਿਫਟ ਕਰ ਗਏ, ਇਕ ਹੀ ਪ੍ਰੋਡਕਟ ਲਾਂਚਕਰਨ ਦੀ ਕੋਸ਼ਿਸ਼ 'ਚ 'ਕਾਂਗਰਸ ਦੀ ਦੁਕਾਨ' ਨੂੰ ਤਾਲਾ ਲੱਗਣ ਦੀ ਨੌਬਤ ਆ ਗਈ ਹੈ।'' ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ 'ਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਇਸ ਤਰ੍ਹਾਂ ਨਾਲ 'ਕੈਂਸਲ ਕਲਚਰ' 'ਚ ਫਸ ਗਈ ਹੈ ਕਿ ਉਹ ਦੇਸ਼ ਦੀਆਂ ਸਫ਼ਲਤਾਵਾਂ ਨੂੰ ਹੀ 'ਕੈਂਸਲ' ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਟੁਕੜਿਆਂ-ਟੁਕੜਿਆਂ 'ਚ ਸੋਚਦਾ ਹੈ, ਦੇਸ਼ ਨੂੰ ਵੰਡਣ ਦੀਆਂ ਗੱਲਾਂ ਕਰਦਾ ਹੈ। ਦੇਸ਼ ਨੂੰ ਚੰਗੇ ਅਤੇ ਸਿਹਤਮੰਦ ਵਿਰੋਧੀ ਧਿਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ ਤੱਥਾਂ ਅਤੇ ਅਸਲੀਅਤ 'ਤੇ ਆਧਾਰਤ ਦੇਸ਼ ਦੇ ਸਾਹਮਣੇ ਰੱਖਿਆ ਗਿਆ ਇਕ ਵੱਡਾ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਨਾ ਸਿਰਫ਼ ਆਪਣੇ ਘਰ ਪਰਤੇ, ਸਗੋਂ ਇਕ ਅਜਿਹੇ ਮੰਦਰ ਦਾ ਨਿਰਮਾਣ ਹੋਇਆ ਜੋ ਭਾਰਤ ਦੀ ਮਹਾਨ ਸੰਸਕ੍ਰਿਤਕ ਪਰੰਪਰਾ ਨੂੰ ਨਵੀਂ ਊਰਜਾ ਦਿੰਦਾ ਰਹੇਗਾ। ਇਸ ਦੇ ਨਾਲ ਹੀ ਪੀ.ਐੱਮ. ਮੋਦੀ ਨੇ ਕਿਹਾ ਕਿ ਦੇਸ਼ ਦੇ ਮਿਜਾਜ਼ ਦੇਖ ਕੇ ਇੰਝ ਲੱਗਦਾ ਹੈ ਕਿ ਉਹ ਭਾਜਪਾ ਨੂੰ 370 ਸੀਟਾਂ ਜ਼ਰੂਰ ਦੇਵੇਗਾ, ਐੱਨ.ਡੀ.ਏ. ਨੂੰ 400 ਤੋਂ ਵੱਧ ਸੀਟਾਂ ਮਿਲਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਇਕਾਂ ਦੀ ਖਰੀਦ-ਫਰੋਖਤ ਦਾ ਮਾਮਲਾ; ਕੇਜਰੀਵਾਲ ਬੋਲੇ- ਨੋਟਿਸ 'ਚ FIR ਦਾ ਕੋਈ ਜ਼ਿਕਰ ਨਹੀਂ
NEXT STORY