ਕੋਟਾ- ਜੰਮੂ-ਕਸ਼ਮੀਰ ਦੀ ਇਕ 18 ਸਾਲਾ ਨੀਟ ਪ੍ਰੀਖਿਆਰਥੀ ਨੇ ਕੋਟਾ ਦੇ ਪ੍ਰਤਾਪ ਚੌਰਾਹਾ ਵਿਖੇ ਆਪਣੇ 'ਪੇਇੰਗ ਗੈਸਟ' ਕਮਰੇ 'ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਇਸ ਸਾਲ ਖੁਦਕੁਸ਼ੀ ਦੀ 15ਵੀਂ ਅਤੇ ਇਸ ਮਹੀਨੇ ਦੂਜੀ ਘਟਨਾ ਹੈ। ਮਹਾਵੀਰ ਨਗਰ ਪੁਲਸ ਸਟੇਸ਼ਨ 'ਚ ਤਾਇਨਾਤ ਏਰੀਆ ਇੰਸਪੈਕਟਰ ਰਮੇਸ਼ ਕਾਵੀਆ ਨੇ ਕਿਹਾ ਕਿ ਐਤਵਾਰ ਸ਼ਾਮ ਨੂੰ ਖੁਦਕੁਸ਼ੀ ਕਰਨ ਤੋਂ ਪਹਿਲਾਂ, ਜ਼ੀਸ਼ਾਨ ਨੇ ਆਪਣੇ ਇਕ ਰਿਸ਼ਤੇਦਾਰ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਸ ਨੂੰ ਦੱਸਿਆ ਕਿ ਉਹ ਖੁਦਕੁਸ਼ੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਰਿਸ਼ਤੇਦਾਰ ਬੁਰਹਾਨ ਨੇ ਤੁਰੰਤ ਉਸੇ ਇਮਾਰਤ 'ਚ ਰਹਿਣ ਵਾਲੀ ਇਕ ਹੋਰ ਵਿਦਿਆਰਥਣ ਮਮਤਾ ਨੂੰ ਫ਼ੋਨ ਕੀਤਾ ਅਤੇ ਜ਼ੀਸ਼ਾਨ ਬਾਰੇ ਪੁੱਛਿਆ। ਅਧਿਕਾਰੀ ਨੇ ਕਿਹਾ ਕਿ ਜਦੋਂ ਮਮਤਾ ਜ਼ੀਸ਼ਾਨ ਦੇ ਕਮਰੇ 'ਚ ਪਹੁੰਚੀ, ਤਾਂ ਉਸ ਨੇ ਕਮਰਾ ਅੰਦਰੋਂ ਬੰਦ ਪਾਇਆ ਅਤੇ ਉਸ ਨੇ ਮਦਦ ਲਈ ਰੌਲਾ ਪਾਇਆ। ਉਸ ਨੇ ਕਿਹਾ ਕਿ ਭੀੜ ਇਕੱਠੀ ਹੋ ਗਈ ਅਤੇ ਨੇੜੇ ਹੀ ਕੰਮ ਕਰਨ ਵਾਲੇ ਇਕ ਤਰਖਾਣ ਤੋਂ ਲਈ ਗਈ ਗ੍ਰਾਈਂਡਰ ਲੈ ਕੇ ਦਰਵਾਜ਼ਾ ਕੱਟਿਆ ਗਿਆ।
ਇਹ ਵੀ ਪੜ੍ਹੋ : ਭਖਦੀ ਗਰਮੀ ਨੇ ਇਨ੍ਹਾਂ ਸੂਬਿਆਂ ਦੇ ਸਕੂਲਾਂ ਨੂੰ ਲਵਾ'ਤੇ ਤਾਲੇ ! ਹੋ ਗਿਆ ਛੁੱਟੀਆਂ ਦਾ ਐਲਾਨ
ਅਧਿਕਾਰੀ ਨੇ ਦੱਸਿਆ ਕਿ ਜ਼ੀਸ਼ਾਨ ਕਮਰੇ 'ਚ ਪੱਖੇ ਨਾਲ ਲਟਕੀ ਹੋਈ ਮਿਲੀ। ਉਨ੍ਹਾਂ ਕਿਹਾ ਕਿ ਹਸਪਤਾਲ 'ਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਦੇ ਅਨੁਸਾਰ ਜ਼ੀਸ਼ਾਨ ਨੇ ਪਹਿਲਾਂ ਮੈਡੀਕਲ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਸ਼ਹਿਰ ਦੇ ਇਕ ਕੋਚਿੰਗ ਇੰਸਟੀਚਿਊਟ 'ਚ ਦਾਖਲਾ ਲਿਆ ਸੀ। ਉਸ ਨੇ ਦੱਸਿਆ ਕਿ ਉਹ ਸਿਰਫ਼ ਇਕ ਮਹੀਨਾ ਪਹਿਲਾਂ ਹੀ ਕੋਟਾ ਵਾਪਸ ਆਈ ਸੀ ਅਤੇ ਇਸ ਵਾਰ ਉਹ ਕਿਸੇ ਵੀ ਸੰਸਥਾ 'ਚ ਦਾਖਲਾ ਲਏ ਬਿਨਾਂ ਆਪਣੇ ਦਮ 'ਤੇ ਪੜ੍ਹਾਈ ਕਰ ਰਹੀ ਸੀ। ਪੁਲਸ ਨੇ ਕਿਹਾ ਕਿ ਕਮਰੇ 'ਚ ਕੋਈ 'ਫਾਂਸੀ ਰੋਕਣ ਵਾਲਾ ਯੰਤਰ' (ਐਂਟੀ ਹੈਂਗਿੰਗ ਡਿਵਾਈਸ' ਨਹੀਂ ਸੀ। 'ਐਂਟੀ-ਹੈਂਗਿੰਗ ਡਿਵਾਈਸ' ਇਕ ਰਾਡ ਹੁੰਦੀ ਹੈ ਜੋ ਛੱਤ 'ਚ ਇਕ ਹੁੱਕ ਤੋਂ ਲੈ ਕੇ ਪੱਖੇ ਦੀ ਉੱਪਰਲੀ ਪਰਤ ਤੱਕ ਲੱਗਦੀ ਹੈ। ਇਸ ਰਾਡ ਦੇ ਵਿਚਕਾਰ ਇਕ ਜੋੜ ਹੁੰਦਾ ਹੈ ਜਿਸ ਦੇ ਅੰਦਰ ਇਕ ਸਪਰਿੰਗ ਹੁੰਦਾ ਹੈ। ਜਿਵੇਂ ਹੀ ਪੱਖੇ 'ਤੇ 20 ਕਿਲੋ ਤੋਂ ਵੱਧ ਭਾਰ ਆਉਂਦਾ ਹੈ, ਪੱਖਾ ਲਟਕ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੈਡੀਕਲ ਕਾਲਜ 'ਚ ਲੀਕ ਹੋਈ ਜ਼ਹਿਰੀਲੀ ਗੈਸ, ਇਕ ਮਰੀਜ਼ ਨੇ ਤੋੜਿਆ ਦਮ, ਕਈਆਂ ਦੀ ਹਾਲਤ ਖ਼ਰਾਬ
NEXT STORY