ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ 'ਚ ਇਕ ਨੌਜਵਾਨ ਨੇ ਛੇੜਛਾੜ ਦਾ ਵਿਰੋਧ ਕਰਨ 'ਤੇ ਆਪਣੀ ਚਾਚੀ ਦਾ ਕਥਿਤ ਤੌਰ 'ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਨੌਜਵਾਨ ਅਤੇ ਉਸ ਦੇ ਪਿਤਾ ਖ਼ਿਲਾਫ਼ ਅਪਰਾਧ 'ਚ ਮਦਦ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਵਧੀਕ ਪੁਲਸ ਸੁਪਰਡੈਂਟ (ਪੇਂਡੂ ਖੇਤਰ) ਮਨੋਜ ਕੁਮਾਰ ਅਵਸਥੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੀਰਾਨਪੁਰ ਕਟੜਾ ਥਾਣਾ ਖੇਤਰ ਦੇ ਕਟੀਆ ਪਿੰਡ 'ਚ ਰਹਿਣ ਵਾਲੀ ਇਕ ਔਰਤ ਸ਼ੁੱਕਰਵਾਰ ਨੂੰ ਘਰ 'ਚ ਇਕੱਲੀ ਸੀ, ਉਦੋਂ ਦੇਰ ਰਾਤ ਉਸ ਦੇ ਜੇਠ ਦਾ ਬੇਟਾ ਰਿੰਕੂ ਉਰਫ਼ ਆਸ਼ੀਸ਼ (22) ਉਸ ਦੇ ਕਮਰੇ 'ਚ ਦਾਖਲ ਹੋਇਆ ਅਤੇ ਛੇੜਛਾੜ ਕਰਨ ਲੱਗਾ।
ਇਹ ਵੀ ਪੜ੍ਹੋ : ਪਹਿਲਾਂ ਜਿੱਤਿਆ 30 ਤੋਂ ਵੱਧ ਔਰਤਾਂ ਦਾ ਭਰੋਸਾ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
ਉਨ੍ਹਾਂ ਦੱਸਿਆ ਕਿ ਜਦੋਂ ਔਰਤ ਨੇ ਇਸ ਦਾ ਵਿਰੋਧ ਕੀਤਾ ਤਾਂ ਰਿੰਕੂ ਨੇ ਉਸ ਦੇ ਸਿਰ 'ਤੇ ਲੱਕੜ ਨਾਲ ਵਾਰ ਕਰ ਦਿੱਤਾ। ਵਧੀਕ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਸਿਰ 'ਤੇ ਸੱਟ ਲੱਗਣ ਕਾਰਨ ਪੀੜਤਾ ਬੇਹੋਸ਼ ਹੋ ਗਈ ਤਾਂ ਦੋਸ਼ੀ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਇਸ ਦੌਰਾਨ ਰਿੰਕੂ ਦਾ ਪਿਤਾ ਹਰਪਾਲ ਦਰਵਾਜ਼ੇ ਦੇ ਬਾਹਰ ਖੜ੍ਹਾ ਰਿਹਾ। ਅਵਸਥੀ ਨੇ ਦੱਸਿਆ ਕਿ ਅੱਜ ਸਵੇਰੇ ਪੁਲਸ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਰਿੰਕੂ ਅਤੇ ਉਸ ਦੇ ਪਿਤਾ ਹਰਪਾਲ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲਾੜਾ-ਲਾੜੀ ਨੇ ਸ਼ੇਅਰ ਕੀਤੀ ਸੁਹਾਗਰਾਤ ਦੀ Video, ਟੱਪ ਗਏ ਸਾਰੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਿਆਣਾ ਉੱਚ ਸਿੱਖਿਆ ਦੇ ਮਾਮਲੇ 'ਚ ਪਛੜਿਆ : ਹੁੱਡਾ
NEXT STORY