ਨੈਸ਼ਨਲ ਡੈਸਕ- ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਕੇਰਲ ਦੇ ਮਲੱਪੁਰਮ ਜ਼ਿਲ੍ਹੇ 'ਚ ਇਕ ਵਿਅਕਤੀ- ਕਾਲੀਪਰੰਬਨ ਅਬਦੁਲ ਲਤੀਫ ਉਰਫ਼ ਮੰਪਰਾ ਮਨੂ- 30 ਔਰਤਾਂ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ। ਅਬਦੁੱਲ ਨੇ 30 ਤੋਂ ਵੱਧ ਔਰਤਾਂ ਦੇ ਨਾਂ 'ਤੇ ਬੈਂਕ ਤੋਂ ਪਰਸਨਲ ਲੋਨ ਲਿਆ ਅਤੇ ਲੋਨ ਦੀ ਰਕਮ ਲੈ ਕੇ ਗਾਇਬ ਹੋ ਗਿਆ। ਦੱਸ ਦਈਏ ਕਿ ਮਨੂ ਨਾਮ ਦਾ ਇਹ ਸ਼ਖਸ ਰਾਜਨੀਤੀ 'ਚ ਵੀ ਕਾਫੀ ਸਰਗਰਮ ਸੀ। ਇਸ ਨੂੰ ਨਗਰ ਨਿਗਮ ਦੀ ਲਾਈਫ ਹਾਊਸਿੰਗ ਸਕੀਮ ਤਹਿਤ ਮਕਾਨ ਬਣਾਉਣ ਦਾ ਠੇਕਾ ਮਿਲਿਆ ਸੀ ਅਤੇ ਬੱਸ, ਇਹ ਠੇਕਾ ਉਸ ਦੇ 'ਮਾਸਟਰ ਪਲਾਨ' ਦਾ ਹਿੱਸਾ ਬਣ ਗਿਆ।
ਇਹ ਵੀ ਪੜ੍ਹੋ : ਲਾੜਾ-ਲਾੜੀ ਨੇ ਸ਼ੇਅਰ ਕੀਤੀ ਸੁਹਾਗਰਾਤ ਦੀ Video, ਟੱਪ ਗਏ ਸਾਰੀਆਂ ਹੱਦਾਂ
ਮਨੂ 'ਤੇ ਇਲਾਕੇ ਦੀਆਂ ਔਰਤਾਂ ਬਹੁਤ ਭਰੋਸਾ ਕਰਨ ਲੱਗ ਪਈਆਂ। ਉਸ ਨੇ ਕਿਹਾ,''ਦੇਖੋ ਭੈਣੋ, ਕਰਜ਼ਾ ਚੁੱਕੋ, ਬਾਕੀ ਮੈਂ ਸੰਭਾਲ ਲਵਾਂਗਾ।'' ਜਿਵੇਂ ਹੀ ਨਗਰ ਨਿਗਮ ਤੋਂ ਪੈਸਾ ਆਵੇਗਾ, ਮੈਂ ਸਭ ਕੁਝ ਵਾਪਸ ਕਰ ਦੇਵਾਂਗਾ। ਇਕ ਪ੍ਰੈੱਸ ਕਾਨਫਰੰਸ 'ਚ ਜਾਨਕੀ ਸਮਿਤੀ ਨੇ ਦੋਸ਼ ਲਗਾਇਆ ਕਿ ਪੇਰਿਨਥਾਲਮੰਨਾ ਦੇ ਕੁੰਨਾਪੱਲੀ ਕੋਲਾਕੋਡੇ ਮੂਕ ਦੇ ਵਾਰਡ 22 ਦੀਆਂ 30 ਤੋਂ ਵੱਧ ਔਰਤਾਂ ਦੇ ਨਾਂ 'ਤੇ ਪਰਸਨਲ ਲੋਨ ਲੈ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿੰਗਾਈ ਤੋਂ ਆਮ ਆਦਮੀ ਨੂੰ ਰਾਹਤ, ਜਨਵਰੀ 'ਚ ਸਸਤੀਆਂ ਹੋਈਆਂ ਖਾਣ ਦੀਆਂ ਚੀਜ਼ਾਂ
NEXT STORY