ਆਰੂਸ਼ ਚੋਪੜਾ - ਵਿਗਿਆਨੀਆਂ ਨੇ ਦਿਮਾਗ ਦਾ ਹੁਣ ਤਕ ਦਾ ਸਭ ਤੋਂ ਵੱਧ ਰੈਜ਼ੋਲਿਊਸ਼ਨ ਮੈਪ ਤਿਆਰ ਕੀਤਾ ਹੈ। ਇਸ ਦੀ ਮਦਦ ਨਾਲ ਦਿਮਾਗ ਦੇ ਉਨ੍ਹਾਂ ਨਿਊਰਾਨਸ ਦੀ ਪਛਾਣ ਕੀਤੀ ਗਈ ਹੈ, ਜੋ ਸ਼ਬਦਾਂ ਦੇ ਅਰਥਾਂ ਨੂੰ ਰਿਕਾਰਡ ਕਰਦੇ ਹਨ।
ਵਿਗਿਆਨੀਆਂ ਨੇ ਇਹ ਵੀ ਵੇਖਿਆ ਕਿ ਸਾਰੇ ਵੱਖ-ਵੱਖ ਦਿਮਾਗ ਸ਼ਬਦਾਂ ਦਾ ਵਰਗੀਕਰਨ ਕਰਨ ਅਤੇ ਉਨ੍ਹਾਂ ਨੂੰ ਆਵਾਜ਼ ਅਤੇ ਅਰਥ ਦੇਣ ਲਈ ਇਕੋ ਮਿਆਰੀ ਸ਼੍ਰੇਣੀਆਂ ਦੀ ਵਰਤੋਂ ਕਰਦੇ ਹਨ। ਹਾਲਾਂਕਿ ਵਿਗਿਆਨੀਆਂ ਵਲੋਂ ਇਹ ਅਧਿਐਨ ਅਜੇ ਸਿਰਫ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ’ਤੇ ਹੀ ਕੀਤਾ ਗਿਆ ਹੈ।
ਹਰ ਸ਼ਬਦ ’ਤੇ ਚਮਕਦੇ ਦੇ ਹਨ ਦੋ ਤੋਂ ਤਿੰਨ ਨਿਊਰਾਨ
ਖੋਜਕਾਰਾਂ ਨੇ ਦਿਮਾਗੀ ਗਤੀਵਿਧੀ ਨੂੰ ਮਾਪਣ ਲਈ ਜਿਹੜੇ ਇਲੈਕਟ੍ਰਾਡ ਦੀ ਵਰਤੋਂ ਕੀਤੀ, ਉਹ ਖੋਜ ਵਿਚ ਸ਼ਾਮਲ ਹਰੇਕ ਵਿਅਕਤੀ ਦੇ ਲਗਭਗ 300 ਨਿਊਰਾਨਸ ਦੀ ਗਤੀਵਿਧੀ ਨੂੰ ਰਿਕਾਰਡ ਕਰਨ ਦੇ ਯੋਗ ਸਨ। ਹਰੇਕ ਭਾਗੀਦਾਰ ਨੂੰ ਕੁੱਲ 450 ਸ਼ਬਦਾਂ ਦੇ ਵਾਕ ਸੁਣਾਏ ਗਏ। ਵਿਗਿਆਨੀ ਰਿਕਾਰਡ ਕਰ ਰਹੇ ਸਨ ਕਿ ਸ਼ਬਦ ਸੁਣਨ ਦੌਰਾਨ ਕਿਹੜੇ ਨਿਊਰਾਨਸ ਕਦੋਂ ਫਾਇਰ ਹੁੰਦੇ ਹਨ।
ਵਿਲੀਅਮ ਨੇ ਦੱਸਿਅਾ ਕਿ ਹਰੇਕ ਸ਼ਬਦ ਲਈ ਦੋ ਜਾਂ ਤਿੰਨ ਵਿਸ਼ੇਸ਼ ਨਿਊਰਾਨਸ ਚਮਕਦੇ ਸਨ। ਹਾਲਾਂਕਿ ਪ੍ਰੀਫਰੰਟਲ ਕੋਰਟੈਕਸ ਵਿਚ ਅਰਬਾਂ ਨਿਊਰਾਨਸ ਹੁੰਦੇ ਹਨ ਪਰ ਅਸੀਂ ਸਿਰਫ ਕੁਝ ਹੀ ਰਿਕਾਰਡ ਕਰਨ ਦਾ ਪ੍ਰਬੰਧ ਕੀਤਾ ਸੀ। ਮਾਹਿਰਾਂ ਨੇ ਵੇਖਿਆ ਕਿ ਸਾਰੇ ਭਾਗੀਦਾਰਾਂ ਵਿਚ ਸ਼ਬਦਾਂ ਪ੍ਰਤੀ ਨਿਊਰਾਨਸ ਦੀ ਪ੍ਰਤੀਕਿਰਿਆ ਇਕੋ ਜਿਹੀ ਸੀ।
ਦਿਮਾਗ ਦੀ ਹੈ ਭਾਸ਼ਾ ਲਾਇਬ੍ਰੇਰੀ
ਮੈਸੇਚਿਉਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਕੈਂਬ੍ਰਿਜ ਦੇ ਨਿਊਰੋਸਰਜਨ ਜਿਵ ਵਿਲੀਅਮਜ਼ ਦਾ ਕਹਿਣਾ ਹੈ ਕਿ ਦਿਮਾਗ ਦੀ ਆਪਣੀ ਭਾਸ਼ਾ ਲਾਇਬ੍ਰੇਰੀ ਹੈ ਅਤੇ ਨਵੇਂ ਬ੍ਰੇਨ ਮੈਪ ਨੇ ਸਾਨੂੰ ਇਹ ਸਮਝਣ ਵਿਚ ਮਦਦ ਕੀਤੀ ਹੈ ਕਿ ਉਹ ਸ਼ਬਦਾਂ ਨੂੰ ਕਿਵੇਂ ਸਟੋਰ ਕਰਦਾ ਹੈ। ਵੱਖ-ਵੱਖ ਸ਼ਬਦਾਂ ’ਤੇ ਪ੍ਰਤੀਕਿਰਿਆ ਦੌਰਾਨ ਦਿਮਾਗ ਦੇ ਸੈੱਲਾਂ ਦੇ ਇਕ-ਦੂਜੇ ’ਤੇ ਸੈੱਟ ਬਣਦੇ ਜਾਂਦੇ ਹਨ।
ਦਿਮਾਗ ’ਚ ਇੰਝ ਹੁੰਦੀ ਹੈ ਸ਼ਬਦਾਂ ਦੀ ਮੈਪਿੰਗ
ਕੰਨ ਵਿਚ ਦਾਖਲ ਹੋਣ ਵਾਲੀ ਆਵਾਜ਼ ਨੂੰ ਦਿਮਾਗ ਦਾ ਉਹ ਹਿੱਸਾ, ਜਿਸਨੂੰ ਆਡਿਟਰੀ ਕੋਰਟੈਕਸ ਕਿਹਾ ਜਾਂਦਾ ਹੈ, ਪ੍ਰੋਸੈੈੱਸ ਕਰਦਾ ਹੈ ਪਰ ਇਨ੍ਹਾਂ ਹਿੱਸਿਆਂ ਨੂੰ ਅਰਥ ਅਤੇ ਭਾਵ ਦੇ ਰੂਪ ਵਿਚ ਪ੍ਰੀਫਰੰਟਲ ਕੋਰਟੈਕਸ ਵਿਚ ਦਰਜ ਕੀਤਾ ਜਾਂਦਾ ਹੈ, ਜਿੱਥੇ ਉੱਚ ਦਰਜੇ ਦੀਆਂ ਦਿਮਾਗੀ ਗਤੀਵਿਧੀਆਂ ਹੁੰਦੀਆਂ ਹਨ।
ਵਿਲੀਅਮਜ਼ ਅਤੇ ਉਸ ਦੇ ਸਾਥੀਆਂ ਨੇ ਨਵੀਂ ਮੈਪਿੰਗ ਰਾਹੀਂ ਖੋਜ ਕੀਤੀ ਹੈ ਕਿ ਅਸਲ ਸਮੇਂ ਦਿਮਾਗ ਦੇ ਨਿਊਰਾਨਸ ਭਾਸ਼ਾ ਨੂੰ ਐੱਨਕੋਡ ਕਿਵੇਂ ਕਰਦੇ ਹਨ।
ਆਡਿਟਰੀ ਕੋਰਟੈਕਸ
ਪ੍ਰੀਫਰੰਟਲ ਕੋਰਟੈਕਸ
ਵਿਗਿਆਨੀ ਦਿਮਾਗ ਪੜ੍ਹ ਸਕਣਗੇ
ਖੋਜਕਾਰਾਂ ਨੇ ਵੇਖਿਆ ਕਿ ਉਹ ਨਿਊਰਾਨਸ ਦੇ ਫਾਇਰ ਹੋਣ ਨਾਲ ਇਹ ਸਮਝ ਸਕਦੇ ਹਨ ਕਿ ਕਿਹੜਾ ਸ਼ਬਦ ਸੁਣਿਆ ਗਿਆ ਹੈ। ਹਾਲਾਂਕਿ ਪੂਰਾ ਵਾਕ ਸਹੀ ਰੂਪ ਵਿਚ ਬਣਾਉਣ ਵਿਚ ਅਜੇ ਉਨ੍ਹਾਂ ਨੂੰ ਮੁਸ਼ਕਲ ਹੋਈ। ਇਸ ਤਰ੍ਹਾਂ ਭਵਿੱਖ ਵਿਚ ਨਿਊਰਾਨ ਗਤੀਵਿਧੀਆਂ ਰਾਹੀਂ ਦਿਮਾਗ ਨੂੰ ਪੜ੍ਹਨ ਦੀ ਦਿਸ਼ਾ ਵਿਚ ਇਹ ਖੋਜ ਮੀਲ ਪੱਥਰ ਸਾਬਤ ਹੋਣ ਵਾਲੀ ਹੈ।
‘ਤਾਰੀਖ਼ ਪਰ ਤਾਰੀਖ਼’ ਤੋਂ ਮੁਕਤੀ ਦਿਵਾਉਣ ਦੀ ਕੋਸ਼ਿਸ਼ ਹੈ ਲਾਗੂ ਹੋਇਆ ਭਾਰਤੀ ਨਿਆਂ ਜ਼ਾਬਤਾ
NEXT STORY