ਨਵੀਂ ਦਿੱਲੀ - ਕਿਡਨੀ ਅਤੇ ਲੀਵਰ ਵਰਗੇ ਅੰਗਾਂ ਦੇ ਫੇਲ ਹੋਣ ਕਾਰਨ ਦੇਸ਼ ਵਿਚ ਅੰਗ ਟਰਾਂਸਪਲਾਂਟ ਦੀ ਮੰਗ ਲਗਾਤਾਰ ਵਧ ਰਹੀ ਹੈ ਪਰ ਦੇਸ਼ ਦੇ ਸਰਕਾਰੀ ਹਸਪਤਾਲਾਂ ਵਿਚ ਟਰਾਂਸਪਲਾਂਟ ਸਰਜਨਾਂ ਦੀ ਕਮੀ ਕਾਰਨ ਗਰੀਬ ਅਤੇ ਲੋੜਵੰਦ ਲੋਕ ਟਰਾਂਸਪਲਾਂਟ ਤੋਂ ਵਾਂਝੇ ਰਹਿ ਜਾਂਦੇ ਹਨ।
‘ਇੰਡੀਅਨ ਸੋਸਾਇਟੀ ਆਫ਼ ਟ੍ਰਾਂਸਪਲਾਂਟ ਸਰਜਨਸ’ (ਆਈ. ਐੱਸ. ਟੀ. ਐੱਸ.) ਨੇ ਕਿਹਾ ਕਿ ਦੇਸ਼ ਵਿਚ ਸਿਖਲਾਈ ਪ੍ਰਾਪਤ ਟ੍ਰਾਂਸਪਲਾਂਟ ਸਰਜਨਾਂ ਦੀ ਕਮੀ ਨੂੰ ਦੂਰ ਕਰਨ ਲਈ ਅਗਲੇ 3 ਤੋਂ 6 ਮਹੀਨਿਆਂ ਵਿਚ ਇਕ ਨਵਾਂ ਕੋਰਸ ਸ਼ੁਰੂ ਕੀਤਾ ਜਾਵੇਗਾ।
ਅਜਿਹੇ ਹੀ ਲੋਕਾਂ ਦੀ ਸਹੂਲਤ ਲਈ ਐਤਵਾਰ ਨੂੰ ਏਮਜ਼ ਦਿੱਲੀ ਵਿਖੇ ਇਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ. ਕੇ. ਪਾਲ, ਡੀ. ਜੀ. ਐੱਚ. ਐੱਸ. ਅਤੁਲ ਗੋਇਲ, ਏਮਜ਼ ਦੇ ਡਾਇਰੈਕਟਰ ਡਾ. ਐੱਮ. ਸ੍ਰੀਨਿਵਾਸ ਅਤੇ ਸਰਜਰੀ ਵਿਭਾਗ ਦੇ ਡਾ. ਵੀ. ਕੇ. ਬਾਂਸਲ ਸਮੇਤ ਡਾ. ਅਸ਼ੀਸ਼ ਸ਼ਰਮਾ, ਡਾ. ਅਸੁਰੀ ਕ੍ਰਿਸ਼ਨਾ ਅਤੇ ਡਾ. ਸਰਬਪ੍ਰੀਤ ਪ੍ਰਮੁੱਖ ਤੌਰ ’ਤੇ ਹਾਜ਼ਰ ਸਨ |
ਇਸ ਮੌਕੇ ਡਾ. ਵੀ. ਕੇ. ਪਾਲ ਨੇ ਕਿਹਾ, “ਟਰਾਂਸਪਲਾਂਟ ਸਰਜਨ ਬਣਨ ਲਈ 3 ਸਾਲ ਦੀ ਸਿਖਲਾਈ ਲੈਣੀ ਲਾਜ਼ਮੀ ਹੈ ਪਰ ਇਸ ਨਿਯਮ ਨੂੰ ਬਦਲਣ ਦੀ ਲੋੜ ਹੈ ਤਾਂ ਜੋ ਹਸਪਤਾਲਾਂ ਵਿਚ ਸਿਖਲਾਈ ਪ੍ਰਾਪਤ ਸਰਜਨਾਂ ਦੀ ਗਿਣਤੀ ਵਧਾਈ ਜਾ ਸਕੇ।’’
ਦਰਿਆ ’ਚ ਰੁੜ੍ਹ ਗਈ ਕਾਰ, 2 ਘੰਟੇ ਕਾਰ ਦੀ ਛੱਤ ’ਤੇ ਖੜ੍ਹੇ ਰਹੇ ਪਤੀ-ਪਤਨੀ
NEXT STORY