ਨਵੀਂ ਦਿੱਲੀ (ਬਿਊਰੋ)— ਲੋਕਸਭਾ ਚੋਣਾਂ ਦੇ ਤਾਜ਼ਾ ਰੁਝਾਨਾਂ ਵਿਚ ਭਾਜਪਾ ਨੇ ਵੱਡੇ ਬਹੁਮਤ ਨਾਲ ਸੱਤਾ ਵਿਚ ਵਾਪਸੀ ਕਰਨ ਦੇ ਸੰਕੇਤ ਦਿੱਤੇ ਹਨ। ਭਾਜਪਾ ਨੇਤਾਵਾਂ ਨੇ ਵੀਰਵਾਰ ਨੂੰ ਕਿਹਾ ਕਿ ਰੁਝਾਨਾਂ ਨਾਲ ਸਪੱਸ਼ਟ ਹੈ ਕਿ ਹੁਣ ਰਾਜਨੀਤੀ ਦਾ ਵਿਆਕਰਨ ਬਦਲ ਚੁੱਕਾ ਹੈ ਅਤੇ ਲੋਕਾਂ ਨੇ ਵਿਰੋਧੀ ਧਿਰ ਦੀ ਨਕਾਰਤਮਕ ਰਾਜਨੀਤੀ ਨੂੰ ਖਾਰਿਜ ਕਰਕੇ ਪ੍ਰਧਾਨ ਮੰਤਰੀ ਦੇ ਕੰਮਾਂ 'ਤੇ ਮੁਹਰ ਲਗਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸਫਲਤਾ ਦੇ ਪਿੱਛੇ ਜਨਤਾ ਦਾ ਉਨ੍ਹਾਂ 'ਤੇ ਭਰਪੂਰ ਵਿਸ਼ਵਾਸ ਹੋਣਾ ਮੁੱਖ ਰਿਹਾ। ਇਸ ਦੇ ਇਲਾਵਾ ਹੇਠ ਲਿਖੇ ਕਾਰਨ ਵੀ ਪ੍ਰਭਾਵੀ ਰਹੇ।
- ਇਕ ਨੇਤਾ ਦੇ ਰੂਪ ਵਿਚ ਨਰਿੰਦਰ ਮੋਦੀ ਆਪਣੇ ਸ਼ਾਨਦਾਰ ਭਾਸ਼ਣ, ਬਿਹਤਰੀਨ ਗੱਲਬਾਤ ਅਤੇ ਜਨਤਾ ਦੀ ਭਾਸ਼ਾ ਤੇ ਬੋਲੀ ਬੋਲਣ ਕਾਰਨ ਦੇਸ਼ ਦੇ ਲੋਕਾਂ ਨਾਲ ਜੁੜੇ ਰਹਿੰਦੇ ਹਨ। ਇਹੀ ਖਾਸੀਅਤ ਉਨ੍ਹਾਂ ਨੂੰ ਦੇਸ਼ ਦੇ ਹੋਰ ਨੇਤਾਵਾਂ ਤੋਂ ਵੱਖ ਕਰਦੀ ਹੈ ਤੇ ਲੋਕਪ੍ਰਿਅ ਬਣਾਉਂਦੀ ਹੈ।
- ਦੇਸ਼ ਰਾਸ਼ਟਰਵਾਦ ਦੇ ਮੁੱਦੇ 'ਤੇ ਮੋਦੀ ਦੇ ਨਾਲ ਰਿਹਾ। ਜਦਕਿ ਵਿਰੋਧੀ ਧਿਰ ਵੱਖ ਰਿਹਾ।
- ਸਰਜੀਕਲ ਸਟ੍ਰਾਈਕ ਅਤੇ ਪੁਲਵਾਮਾ ਹਮਲੇ ਦੇ ਬਾਅਦ ਏਅਰ ਸਟ੍ਰਾਈਕ ਨਾਲ ਦੇਸ਼ ਦੀ ਜਨਤਾ 'ਤੇ ਮੋਦੀ ਦਾ ਪ੍ਰਭਾਵ ਵਧਿਆ ਅਤੇ ਸੁਰੱਖਿਆ ਮਾਮਲੇ ਪ੍ਰਮੁੱਖ ਮੁੱਦੇ ਬਣ ਗਏ । ਇਨ੍ਹਾਂ ਮਾਮਲਿਆਂ 'ਤੇ ਵੀ ਦੇਸ਼ ਨੇ ਮੋਦੀ ਦੇ ਵਿਕਲਪ ਦੇ ਰੂਪ ਵਿਚ ਕਿਸੇ ਨੂੰ ਮਾਨਤਾ ਨਹੀਂ ਦਿੱਤੀ।
- ਕਾਂਗਰਸ ਅਤੇ ਹੋਰ ਪਾਰਟੀਆਂ ਵਿਚ 'ਵੰਸ਼ ਦੀ ਰਾਜਨੀਤੀ' 'ਤੇ ਮੋਦੀ ਅਤੇ ਭਾਜਪਾ ਦੇ ਲਗਾਤਾਰ ਹਮਲੇ ਨਾ ਸਿਰਫ ਵਿਰੋਧੀ ਧਿਰ ਨੂੰ 'ਡਿਫੈਂਸਿਫ ਮੋਡ' ਵਿਚ ਲਿਆ ਦਿੱਤਾ ਸਗੋਂ ਜਨਤਾ ਵਿਚ ਉਨ੍ਹਾਂ ਦੀ ਪਕੜ ਨੂੰ ਵੀ ਕਮਜ਼ੋਰ ਕੀਤਾ।
- ਦੇਸ਼ ਵਿਚ ਬੇਰੋਜ਼ਗਾਰੀ ਇਕ ਅਹਿਮ ਮੁੱਦਾ ਹੈ ਪਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਜਨਤਾ ਨੇ ਨਰਿੰਦਰ ਮੋਦੀ ਨੂੰ ਹੀ ਤਰਜੀਹ ਦਿੱਤੀ। ਇਹ ਗੱਲ ਸਰਵੇ ਵਿਚ ਵੀ ਸਪੱਸ਼ਟ ਹੋ ਚੁੱਕੀ ਹੈ।
- ਆਖਰੀ ਪੜਾਅ ਤੋਂ ਇਕ ਦਿਨ ਪਹਿਲਾਂ ਕੇਦਾਰਨਾਥ ਯਾਤਰਾ ਅਤੇ ਸਾਧਨਾ ਕਰਨ ਦੀ ਪ੍ਰਕਿਰਿਆ ਨੂੰ ਵਿਰੋਧੀ ਪਾਰਟੀ ਵੱਲੋਂ ਅਸਿੱਧੇ ਤੌਰ 'ਤੇ ਚੋਣ ਪ੍ਰਚਾਰ ਦਾ ਨਾਮ ਦਿੱਤਾ ਗਿਆ। ਕਿਉਂਕਿ ਸਾਡਾ ਦੇਸ਼ ਆਸਥਾ ਅਤੇ ਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਸੰਵਿਧਾਨ ਮੁਤਾਬਕ ਧਾਰਮਿਕ ਆਜ਼ਾਦੀ ਸਾਰਿਆਂ ਨੂੰ ਹੈ। ਇਸ ਲਈ ਲੋਕ ਇਸ ਪ੍ਰਚਾਰ ਨਾਲ ਪ੍ਰਭਾਵਿਤ ਨਹੀਂ ਹੋਏ।
- ਵਿਰੋਧੀ ਧਿਰ ਦੇ ਨੇਤਾ ਦਾ ਕਮਜ਼ੋਰ ਹੋਣਾ ਵੀ ਇਕ ਮਹੱਤਵਪੂਰਣ ਕਾਰਨ ਰਿਹਾ। ਰਾਹੁਲ ਗਾਂਧੀ ਦੇ ਅਕਸ ਵਿਚ ਤਬਦੀਲੀ ਜ਼ਰੂਰ ਹੋਈ ਹੈ ਅਤੇ ਦੇਸ਼ ਦੇ ਕਮਜ਼ੋਰ ਵਰਗਾਂ ਮਤਲਬ ਕਿਸਾਨ ਤੇ ਮਜ਼ਦੂਰ ਵਰਗ ਵਿਚ ਉਨ੍ਹਾਂ ਦੀ ਲੋਕਪ੍ਰਿਅਤਾ ਵਧੀ ਹੈ ਪਰ ਪ੍ਰਧਾਨ ਮੰਤਰੀ ਵਾਲੇ ਅਕਸ ਵਿਚ ਜਨਤਾ ਮੋਦੀ ਨੂੰ ਹੀ ਤਰਜੀਹ ਦਿੰਦੀ ਹੈ।
'ਆਪ' ਦੀ ਨਰਿੰਦਰ ਮੋਦੀ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਬਣਨ ਲਈ ਵਧਾਈ
NEXT STORY