ਸ਼੍ਰੀਨਗਰ (ਵਾਰਤਾ)— ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸਾਬਕਾ ਡੀ. ਐੱਸ. ਪੀ. ਨਾਲ ਜੁੜੇ ਕੇਸ ਵਿਚ ਵੀਰਵਾਰ ਭਾਵ ਅੱਜ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ। ਡੀ. ਐੱਸ. ਪੀ. ਨੂੰ ਕਸ਼ਮੀਰ ਵਿਚ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਲੈ ਜਾਣ ਵਿਚ ਮਦਦ ਕਰਨ ਦੌਰਾਨ ਫੜਿਆ ਗਿਆ ਸੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐੱਨ. ਆਈ. ਏ. ਨੇ ਅੱਤਵਾਦੀ ਤਾਰਿਕ ਅਹਿਮਦ ਮੀਰ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਰ ਅੱਤਵਾਦੀਆਂ ਨੂੰ ਰਸਦ ਸਹਾਇਤਾ ਪ੍ਰਦਾਨ ਕਰਦਾ ਸੀ ਅਤੇ ਦਵਿੰਦਰ ਸਿੰਘ ਦੇ ਸੰਪਰਕ ਵਿਚ ਸੀ, ਜਿਸ ਦੀ ਅੱਤਵਾਦੀਆਂ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
ਦਵਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਘਾਟੀ 'ਚ ਐੱਨ. ਆਈ. ਏ. ਬਹੁਤ ਸਰਗਰਮ ਹੈ। ਡੀ. ਐੱਸ. ਪੀ. ਨੂੰ ਜੰਮੂ-ਕਸ਼ਮੀਰ ਪੁਲਸ ਨੇ 11 ਜਨਵਰੀ ਨੂੰ ਦੋ ਹਿਜਬੁਲ ਕਮਾਂਡਰ ਨਾਵੇਦ ਬਾਬੂ ਅਤੇ ਰਫੀ ਅਹਿਮਦ ਸਮੇਤ 3 ਲੋਕਾਂ ਨੂੰ ਜੰਮੂ ਲੈ ਜਾਣ ਦੌਰਾਨ ਗ੍ਰਿਫਤਾਰ ਕੀਤਾ ਸੀ। ਗ੍ਰਿ੍ਰਫਤਾਰੀ ਤੋਂ ਬਾਅਦ ਘਾਟੀ ਵਿਚ ਉਸ ਦੇ ਆਵਾਸ 'ਤੇ ਜੰਮੂ-ਕਸ਼ਮੀਰ ਪੁਲਸ ਨੇ ਕਈ ਛਾਪੇ ਮਾਰੇ ਪਰ ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਮਾਮਲਾ ਐੱਨ. ਆਈ. ਏ. ਨੂੰ ਸੌਂਪ ਦਿੱਤਾ ਗਿਆ। ਜਾਂਚ ਏਜੰਸੀ ਨੇ ਹੁਣ ਤੱਕ ਘਾਟੀ ਵਿਚ ਕਈ ਛਾਪੇ ਮਾਰੇ ਹਨ ਅਤੇ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਹੈ। ਐੱਨ. ਆਈ. ਏ. ਨੇ ਹੁਣ ਤਕ ਕਸ਼ਮੀਰ ਘਾਟੀ ਵਿਚ ਇਕ ਪਿਓ-ਧੀ ਅਤੇ ਇਕ ਪਿਓ-ਪੁੱਤ ਦੀ ਜੋੜੀ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਐੱਨ. ਆਈ. ਏ. ਨੇ ਇਸ ਕੇਸ 'ਚ ਜੰਮੂ-ਕਸ਼ਮੀਰ 'ਚ ਕਈ ਥਾਵਾਂ 'ਤੇ ਛਾਪੇ ਮਾਰੇ ਹਨ, ਜਿਨ੍ਹਾਂ 'ਚ ਦਵਿੰਦਰ ਸਿੰਘ ਦਾ ਇੰਦਰਾਨਗਰ ਅਤੇ ਪੁਲਵਾਮਾ ਸਥਿਤ ਨਿਵਾਸ ਵੀ ਸ਼ਾਮਲ ਹੈ। ਐੱਨ. ਆਈ. ਏ. ਨੇ 18 ਮਾਰਚ ਨੂੰ ਇਕ ਛਾਪੇ ਦੌਰਾਨ ਇਕ ਸੈਂਟਰੋ ਕਾਰ ਜ਼ਬਤ ਕੀਤੀ, ਜੋ ਸ਼੍ਰੀਨਗਰ ਦੇ ਇੰਦਰਾਨਗਰ ਸਥਿਤ ਨਿਵਾਸ ਦੇ ਵਿਹੜੇ ਵਿਚ ਖੜ੍ਹੀ ਕੀਤੀ ਗਈ ਸੀ। ਦੱਸ ਦੇਈਏ ਕਿ ਦਵਿੰਦਰ ਸਿੰਘ ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ 'ਤੇ ਜੰਮੂ-ਕਸ਼ਮੀਰ ਪੁਲਸ ਦੇ ਐਂਟੀ ਹਾਈਜੈਕਿੰਗ ਵਿੰਗ ਵਿਚ ਇਕ ਅਧਿਕਾਰੀ ਸੀ ਅਤੇ ਸੁਰੱਖਿਆ ਅਧਿਕਾਰੀਆਂ ਦੀ ਉਸ ਟੀਮ ਦਾ ਵੀ ਹਿੱਸਾ ਸੀ, ਜਿਸ ਨੇ ਫਰਵਰੀ 'ਚ ਕਸ਼ਮੀਰ ਦੇ ਦੌਰੇ 'ਤੇ ਆਏ ਅਮਰੀਕੀ ਰਾਜਦੂਤ ਸਮੇਤ ਵਿਦੇਸ਼ੀ ਰਾਜਦੂਤਾਂ ਦੇ ਇਕ ਸਮੂਹ ਦਾ ਸਵਾਗਤ ਕੀਤਾ ਸੀ ਅਤੇ ਸੁਰੱਖਿਆ ਮੁਹੱਈਆ ਕਰਵਾਈ ਸੀ।
ਰਿਸ਼ੀ ਕਪੂਰ ਨੇ 2014 'ਚ ਸਮਰਿਤੀ ਨੂੰ ਕਿਹਾ ਸੀ- ਦੌੜ ਜਲਦੀ ਦਿੱਲੀ ਪਾਗਲ
NEXT STORY