ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ 2017 'ਚ ਆਸਾਮ ਰਾਈਫਲਜ਼ ਦੇ ਜਵਾਨ ਦਾ ਕਤਲ ਕਰਨ ਦੇ ਮਾਮਲੇ 'ਚ ਪੀਪਲਜ਼ ਲਿਬਰੇਸ਼ਨ ਆਰਮੀ/ਰਿਵੋਲਿਊਸ਼ਨਰੀ ਪੀਪਲਜ਼ ਫਰੰਟ ਦੇ ਲੈਫੀਟਨੈਂਟ ਮਾਯਾਂਗਲਾਂਬਮ ਸਿਰੋਮੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨ.ਆਈ.ਏ. ਨੇ ਦੋਸ਼ੀ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਕੇ ਇੰਫਾਲ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਕੀਤਾ, ਜਿੱਥੋਂ ਉਸ ਨੂੰ 5 ਦਿਨਾਂ ਦੀ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਸਿਰੋਮੋਨੀ ਮਿਆਂਮਾਰ ਸਥਿਤ ਪੀ.ਐੱਲ.ਏ./ਆਰ.ਪੀ.ਐੱਫ. ਦੇ 252 ਮੋਬਾਇਲ ਬੀ.ਐੱਨ. 'ਚ ਪੀ.ਐੱਲ.ਏ./ਆਰ.ਪੀ.ਐੱਫ਼. ਦਾ ਸਰਗਰਮ ਵਰਕਰ ਹੈ।
ਆਸਾਮ ਰਾਈਫਲਜ਼ ਦੇ ਜਵਾਨਾਂ 'ਤੇ ਹਮਲਾ ਕਰਨ ਤੋਂ ਬਾਅਦ ਉਹ ਅਤੇ ਉਸ ਦਾ ਸਹਿਯੋਗੀ ਮਿਆਂਮਾਰ ਦੌੜ ਗਏ ਸਨ। ਅੱਤਵਾਦੀ ਸਿਰੋਮੋਨੀ ਮਣੀਪੁਰ ਦੇ ਕਾਕਚਿੰਗ ਜ਼ਿਲ੍ਹੇ ਦੇ ਵਾਈਖੋਂਗ ਪੁਲਸ ਥਾਣੇ ਦੇ ਅਧੀਨ ਕਾਕਚਿੰਗ ਖੁਨੋਊ ਅੰਗੋਮ ਲਈਕਈ ਦਾ ਵਾਸੀ ਹੈ। ਐੱਨ.ਆਈ.ਏ. ਨੇ 29 ਮਾਰਚ 2018 ਨੂੰ ਇਸ ਮਾਮਲੇ ਨੂੰ ਆਪਣੇ ਹੱਥ 'ਚ ਲਿਆ ਅਤੇ ਫਿਰ ਤੋਂ ਮਾਮਲਾ ਦਰਜ ਕੀਤਾ। ਜਾਂਚ ਏਜੰਸੀ ਨੇ ਕਿਹਾ,''ਜਾਂਚ ਦੌਰਾਨ ਪਤਾ ਲੱਗਾ ਕਿ ਸਿਰੋਮੋਨੀ ਆਸਾਮ ਰਾਈਫਲਜ਼ ਦੀ ਰੋਡ ਓਪਨਿੰਗ ਪਾਰਟੀ 'ਤੇ ਹਮਲੇ ਦੀ ਸਾਜਿਸ਼ 'ਚ ਸ਼ਾਮਲ ਸੀ। ਉਸ ਦੇ ਫਰਾਰ ਹੋਣ ਦੌਰਾਨ ਸਬੂਤਾਂ ਦੇ ਆਧਾਰ 'ਤੇ ਉਸ 'ਤੇ ਇਹ ਦੋਸ਼ ਲਗਾਇਆ ਗਿਆ ਸੀ।'' ਏਜੰਸੀ ਨੇ ਕਿਹਾ ਕਿ ਬਾਅਦ 'ਚ ਉਨ੍ਹਾਂ ਨੂੰ ਅਪਰਾਧੀ ਐਲਾਨ ਕੀਤਾ ਗਿਆ ਅਤੇ ਉਨ੍ਹਾਂ ਦੀ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਐੱਨ.ਆਈ.ਏ. ਨੇ ਕਿਹਾ ਕਿ ਸਿਰੋਮੋਨੀ ਤੋਂ ਪੁੱਛ-ਗਿੱਛ ਜਾਰੀ ਹੈ।
RBI ਨੇ ਰੱਦ ਕੀਤਾ ਇਸ ਬੈਂਕ ਦਾ ਲਾਇਸੈਂਸ, ਕੀ ਖ਼ਾਤਾਧਾਰਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਮਿਲ ਸਕਣਗੇ
NEXT STORY