ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ 'ਗੈਰ-ਕਾਨੂੰਨੀ' ਮਾਰਗ ਰਾਹੀਂ ਅਮਰੀਕਾ 'ਚ ਮਨੁੱਖੀ ਤਸਕਰੀ ਦੇ ਇਕ ਮਾਮਲੇ 'ਚ ਸ਼ਾਮਲ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਅਤੇ ਦਿੱਲੀ 'ਚ ਛਾਪੇਮਾਰੀ ਦੇ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਵਿਸ਼ਾਲ ਮੈਗਾ ਮਾਰਟ 'ਚ ਲੱਗੀ ਭਿਆਨਕ ਅੱਗ, ਲਿਫ਼ਟ 'ਚੋਂ ਮਿਲੀ ਨੌਜਵਾਨ ਦੀ ਲਾਸ਼
ਐੱਨਆਈਏ ਦੇ ਇਕ ਬਿਆਨ ਅਨੁਸਾਰ ਦੋਸ਼ੀਆਂ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਵਾਸੀ ਸੰਨੀ ਉਰਫ਼ ਸੰਨੀ ਡੋਨਕਰ ਅਤੇ ਪੰਜਾਬ ਦੇ ਰੋਪੜ ਵਾਸੀ ਸ਼ੁਭਮ ਉਰਫ਼ ਦੀਪ ਹੁੰਡੀ ਵਜੋਂ ਹੋਈ ਹੈ। ਐੱਨਆਈਏ ਦੇ ਬਿਆਨ 'ਚ ਕਿਹਾ ਗਿਆ ਕਿ ਦੋਸ਼ੀ ਬਾਹਰੀ ਦਿੱਲੀ ਦੇ ਪੀਰਾਗੜ੍ਹੀ 'ਚ ਰਹਿ ਰਹੇ ਸਨ, ਜਿਨ੍ਹਾਂ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਏਜੰਸੀ ਨੇ ਕਿਹਾ ਕਿ ਦੋਵੇਂ ਗਗਨਦੀਪ ਸਿੰਘ ਉਰਫ਼ ਗੋਲਡੀ ਦੇ ਸਹਿਯੋਗੀ ਸਨ, ਜਿਸ ਨੂੰ ਮਾਰਚ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਗਗਨਦੀਪ ਖ਼ਿਲਾਫ਼ ਇਕ ਪੀੜਤ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਗਈ ਸੀ।
ਇਹ ਵੀ ਪੜ੍ਹੋ : ਸਿਰਫ਼ 20 ਰੁਪਏ 'ਚ ਇਲਾਜ ਕਰਨ ਵਾਲੇ ਮਸ਼ਹੂਰ ਡਾਕਟਰ ਦਾ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Rain Alert: 6 ਜੁਲਾਈ ਨੂੰ ਪਵੇਗਾ ਭਾਰੀ ਮੀਂਹ, ਬਿਜਲੀ ਡਿੱਗਣ ਦਾ ਖ਼ਤਰਾ, IMD ਦੀ ਚੇਤਾਵਨੀ
NEXT STORY