ਹੈਦਰਾਬਾਦ (ਏਜੰਸੀ)- ਹੈਦਰਾਬਾਦ 'ਚ ਕੋਲਡ ਡਰਿੰਕ ਦੀ ਚੋਰੀ ਦੇ ਸ਼ੱਕ ਹੇਠ 9 ਸਾਲਾ ਇਕ ਬੱਚੇ ਨੂੰ ਧੁੱਪ 'ਚ ਨੰਗਾ ਖੜ੍ਹਾ ਕਰ ਕੇ ਰੱਸੀ ਨਾਲ ਬੰਨ੍ਹ ਕੇ ਕੁੱਟਿਆ ਗਿਆ। ਉਸ ਦੇ ਪ੍ਰਾਈਵੇਟ ਪਾਰਟ ’ਤੇ ਲਾਲ ਮਿਰਚਾਂ ਦਾ ਪਾਊਡਰ ਪਾ ਦਿੱਤਾ ਗਿਆ। ਮੁਲਜ਼ਮ ਦੁਕਾਨਦਾਰ ਦਾ ਦਾਅਵਾ ਹੈ ਕਿ ਬੱਚੇ ਨੇ ਉਸ ਦੀ ਦੁਕਾਨ ਤੋਂ ਕੋਲਡ ਡਰਿੰਕ ਚੋਰੀ ਕੀਤੀ ਸੀ। ਪੁਲਸ ਨੇ ਦੁਕਾਨਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਫੇਕ ਨਿਊਜ਼ ਵਾਲੇ ਯੂਟਿਊਬ ਚੈਨਲਾਂ ਦੀ PIB ਫੈਕਟ ਚੈੱਕ ਨੇ ਖੋਲ੍ਹੀ ਪੋਲ, PM ਤੋਂ ਲੈ ਕੇ CJI ਬਾਰੇ ਫੈਲਾਇਆ ਝੂਠ
ਮੁਲਜ਼ਮ ਦਾ ਨਾਂ ਕ੍ਰਿਸ਼ਨਾ (30) ਹੈ। ਬੱਚੇ ਦੀ ਮਾਂ ਨੇ ਉਸ ਦੇ ਖ਼ਿਲਾਫ਼ ਹਬੀਬਨਗਰ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਵੱਲੋਂ ਪਾਕਸੋ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਪੀੜਤ ਬੱਚੇ ਦੇ ਪਰਿਵਾਰ ਕੋਲੋਂ ਵੀ ਪੁੱਛਗਿੱਛ ਕੀਤੀ। ਬੱਚੇ ਦੀ ਮਾਂ ਨੇ ਚੋਰੀ ਦੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਉਸ ਦੇ ਬੱਚੇ ਨੇ ਕੁਝ ਵੀ ਚੋਰੀ ਨਹੀਂ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪਿਓ ਨਾਲ ਮੰਦਰ ਜਾ ਰਹੀ ਧੀ ਹੋਈ 'ਅਗਵਾ'! ਫਿਰ ਕੁੜੀ ਦੀ ਵਾਇਰਲ ਹੋਈ ਵੀਡੀਓ ਨੇ ਸਾਰਿਆਂ ਨੂੰ ਕੀਤਾ ਹੈਰਾਨ
NEXT STORY