ਨਵੀਂ ਦਿੱਲੀ (ਏਜੰਸੀ)- ਨਵੀਂ ਦਿੱਲੀ- ਕਾਂਗਰਸ ਨੇ ਸ਼ੁੱਕਰਵਾਰ ਨੂੰ ਜਾਤੀ ਜਨਗਣਨਾ ਦੇ ਮੁੱਦੇ 'ਤੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਪਾਰਟੀ ਨੇ ਕਿਹਾ ਕਿ ਜਵਾਬ ਦੇਣ ਵਾਲਿਆਂ ਤੋਂ ਜਾਣਕਾਰੀ ਲੈਂਦੇ ਸਮੇਂ ਜਾਤੀਆਂ ਦੀ ਪਹਿਲਾਂ ਤੋਂ ਤਿਆਰ ਸੂਚੀ ਦਾ ਇਸਤੇਮਾਲ ਨਾ ਕਰਨ ਨਾਲ ਸਰਕਾਰ ਦੇ 'ਇਰਾਦੇ 'ਤੇ ਗੰਭੀਰ ਸ਼ੱਕ' ਪੈਦਾ ਹੁੰਦਾ ਹੈ ਅਤੇ ਇਸ ਬਾਰੇ ਸਿਆਸੀ ਦਲਾਂ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ ਗਈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਇਹ ਉਮੀਦ ਕੀਤੀ ਜਾਂਦੀ ਸੀ ਕਿ ਬਿਹਾਰ ਅਤੇ ਤੇਲੰਗਾਨਾ 'ਚ ਕੀਤੇ ਗਏ ਜਾਤੀ ਸਰਵੇਖਣਾਂ ਵਾਂਗ, ਰਾਜ ਵਾਰ ਪਹਿਲਾਂ ਤੋਂ ਤਿਆਰ ਸੂਚੀ ਨਾਲ ਪੁੱਛਿਆ ਜਾਵੇਗਾ ਅਤੇ ਉੱਤਰ ਦੇ ਅਨੁਰੂਪ ਉੱਚਿਤ ਵਿਕਲਪ 'ਤੇ ਸਿਰਫ਼ ਨਿਸ਼ਾਨ ਲਗਾਇਆ ਜਾਵੇਗਾ।
ਰਮੇਸ਼ ਨੇ 'X' 'ਤੇ ਪੋਸਟ ਕੀਤਾ, "ਬਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ ਹੈ, ਜਿਸ ਨਾਲ ਇਰਾਦਿਆਂ ਬਾਰੇ ਗੰਭੀਰ ਸ਼ੱਕ ਪੈਦਾ ਹੁੰਦਾ ਹੈ।" ਉਨ੍ਹਾਂ ਨੇ 'ਐਕਸ' 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਉਹ ਪੱਤਰ ਵੀ ਸਾਂਝਾ ਕੀਤਾ ਜੋ ਉਨ੍ਹਾਂ ਨੇ 5 ਮਈ, 2025 ਨੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਤੀ ਜਨਗਣਾ ਦੇ ਸੰਬੰਧ 'ਚ ਲਿਖਿਆ ਸੀ। ਜੈਰਾਮ ਰਮੇਸ਼ ਨੇ ਕਿਹਾ,''ਉਨ੍ਹਾਂ ਦੇ ਸਭ ਤੋਂ ਪਹਿਲੇ ਅਤੇ ਬੁਨਿਆਦੀ ਸੁਝਾਅ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ ਕਰ ਦਿੱਤਾ ਗਿਆ ਹੈ। ਖੜਗੇ ਜੀ ਦੀ ਮੰਗ ਦੇ ਬਾਵਜੂਦ ਰਾਜਨੀਤਕ ਦਲਾਂ ਨਾਲ ਕੋਈ ਗੱਲਬਾਤ ਵੀ ਨਹੀਂ ਹੋਈ ਹੈ।''

ਖੜਗੇ ਨੇ ਪਿਛਲੇ ਸਾਲ ਮਈ 'ਚ ਸਰਕਾਰ ਦੇ ਜਾਤੀ ਜਨਗਣਾ ਦੇ ਫੈਸਲੇ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਉਹ ਤੇਲੰਗਾਨਾ ਮਾਡਲ ਨੂੰ ਅਪਣਾਏ ਅਤੇ ਇਸ ਮੁੱਦੇ 'ਤੇ ਜਲਦ ਹੀ ਸਾਰੇ ਸਿਆਸੀ ਦਲਾਂ ਨਾਲ ਗੱਲਬਾਤ ਕਰਨ। ਖੜਗੇ ਨੇ ਤਿੰਨ ਸੁਝਾਅ ਦਿੱਤੇ ਸਨ, ਜਿਨ੍ਹਾਂ 'ਚੋਂ ਪਹਿਲਾ ਜਨਗਣਨਾ ਸਵਾਲ ਸੂਚੀ ਦੇ ਡਿਜ਼ਾਈਨ ਬਾਰੇ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਬਕਾ ਜਥੇਦਾਰ ਦੇ ਘਰ ਹੋਈ ਫਾਇਰਿੰਗ 'ਤੇ RP ਸਿੰਘ ਨੇ ਚੁੱਕੇ ਸਵਾਲ
NEXT STORY