ਪਟਨਾ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਸੁਰੱਖਿਆ ਘੱਟਣ 'ਤੇ ਸ਼ੁਰੂ ਹੋਇਆ ਵਿਵਾਦ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬਿਹਾਰ ਦੀ ਸਾਬਕਾ ਮੁੱਖਮੰਤਰੀ ਰਾਬੜੀ ਦੇਵੀ ਨੇ ਮੁੱਖਮੰਤਰੀ ਨਿਤੀਸ਼ ਕੁਮਾਰ ਦੇ ਟਵੀਟ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਪੂਰੇ ਦੇਸ਼ ਦੇ ਮਾਲ ਨੂੰ ਅਸੀਂ ਆਪਣਾ ਮੰਨਦੇ ਹਾਂ।
ਰਾਬੜੀ ਦੇਵੀ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਸ਼ੀਲ ਮੋਦੀ ਅਤੇ ਨਿਤੀਸ਼ ਕੁਮਾਰ ਨੂੰ ਆਪਣੀ ਜਾਇਦਾਦ ਦਾ ਖੁਲ੍ਹਾਸਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਲਾਲੂ ਦੇਸ਼ ਦੇ ਪਸੰਦੀਦਾ ਨੇਤਾ ਹਨ। ਸੁਸ਼ੀਲ ਮੋਦੀ ਨੇ ਬਿੰਦੀ ਯਾਦਵ ਨੂੰ ਰਾਜਦ ਨੇਤਾ ਦੱਸਿਆ ਜਦਕਿ ਉਹ ਜਦਯੂ ਦੇ ਨੇਤਾ ਸਨ, ਇਸ 'ਤੇ ਰਾਬੜੀ ਦੇਵੀ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਮੋਦੀ ਨੂੰ ਆਪਣੇ ਗਿਆਨ 'ਚ ਵਾਧਾ ਕਰਨ ਦੀ ਜ਼ਰੂਰਤ ਹੈ।
ਨਿਤੀਸ਼ ਕੁਮਾਰ ਨੇ ਟਵੀਟ ਕਰਦੇ ਹੋਏ ਲਾਲੂ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਾਨ ਦੀ ਚਿੰਤਾ, ਮਾਲ-ਮਾਲ ਦੀ ਚਿੰਤਾ, ਸਭ ਤੋਂ ਵੱਡੀ ਦੇਸ਼ ਭਗਤੀ ਹੈ।
ਭਾਕਪਾ ਦੇ ਸੀਨੀਅਰ ਆਗੂ ਚੰਦਰਸ਼ੇਖਰਨ ਦਾ ਦਿਹਾਂਤ
NEXT STORY