ਨਵੀਂ ਦਿੱਲੀ—ਬਿਹਾਰ 'ਚ ਲਾਲੂ ਪ੍ਰਸਾਦ ਦੇ ਠਿਕਾਣਿਆਂ 'ਤੇ ਛਾਪੇਮਾਰੀ ਅਤੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਖਿਲਾਫ ਸੀ.ਬੀ.ਆਈ. ਕੇਸ ਦਰਜ ਹੋਣ ਦੇ ਬਾਅਦ ਸੱਤਾਧਾਰੀ ਮਹਾ ਗਠਜੋੜ 'ਚ ਜਾਰੀ ਗਤੀਰੋਧ 'ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਨੇਤਾ ਜੀਤਨ ਰਾਮ ਮਾਂਝੀ ਨੇ ਕਿਹਾ ਕਿ ਜਦੋਂ ਰਾਜਦ ਦੇ ਨੇਤਾ ਅਤੇ ਖੁਦ ਤੇਜਸਵੀ ਕਹਿ ਚੁੱਕੇ ਹਨ ਕਿ ਉਹ ਅਸਤੀਫਾ ਨਹੀਂ ਦੇਣਗੇ ਤਾਂ ਨਿਤੀਸ਼ ਨੂੰ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਇੰਨਾਂ ਸਭ ਹੋਣ ਦੇ ਬਾਵਜੂਦ ਵੀ ਉਹ ਅਸਤੀਫਾ ਨਾ ਦੇਣ ਦੀ ਗੱਲ 'ਤੇ ਅੜੇ ਹੋਏ ਹਨ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਖੁਦ ਗਠਜੋੜ ਤੋਂ ਵੱਖ ਹੋ ਜਾਣ।
ਮਾਂਝੀ ਨੇ ਕਿਹਾ ਕਿ ਜਨਤਾ ਦਲ ਸਾਡੇ ਪੁਰਾਣੇ ਸਾਥੀ ਰਹਿ ਚੁੱਕੇ ਹਨ, ਉਨ੍ਹਾਂ ਨੇ ਸਾਡੇ ਨਾਲ ਕੰਮ ਕੀਤਾ ਹੈ। ਜੇਕਰ ਨਿਤੀਸ਼ ਸਰਕਾਰ ਬਚਾਉਣ ਦੇ ਲਈ ਸਮਰਥਨ ਦੇ ਲਈ ਕਹਿੰਦੇ ਹਨ ਤਾਂ ਭਾਜਪਾ ਨੂੰ ਵੀ ਸਮਰਥਨ ਦੀ ਗੱਲ 'ਤੇ ਵਿਚਾਰ ਕਰਨਾ ਚਾਹੀਦਾ। ਜਨਤਾ ਦਲ ਸੀਨੀਅਰ ਨਾਰਾਇਣ ਸਿੰਘ ਨੇ ਕਿਹਾ ਕਿ ਤੇਜਸਵੀ 'ਤੇ ਫੈਸਲਾ ਹੋ ਕੇ ਰਹੇਗਾ, ਸਮੇਂ ਦਾ ਇੰਤਜ਼ਾਰ ਕਰੋ। ਦੂਜੇ ਪਾਸੇ ਆਰ.ਜੇ.ਡੀ. ਨੇ ਇਹ ਸਾਫ ਕੀਤਾ ਹੈ ਕਿ ਉਹ ਅਸਤੀਫਾ ਨਹੀਂ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਲ 80 ਵਿਧਾਇਕ ਹਨ।
ਪੰਜਾਬੀ ਭਾਸ਼ਾ ਨੂੰ ਪਾਠਕਰਮ ਵਿਚ ਸ਼ਾਮਲ ਨਾ ਕਰਨ 'ਤੇ ਰਾਜਮਾਰਗ ਕੀਤਾ ਬੰਦ
NEXT STORY