ਰਾਮਗੜ੍ਹ- 'ਜਨ ਸੁਰਾਜ ਪਾਰਟੀ' ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਐਤਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ ‘ਬੇਸ਼ਰਮ’ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਕੁਮਾਰ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗੱਠਜੋੜ ਕਰ ਕੇ ਮੁਸਲਮਾਨਾਂ ਦੀ ‘ਪਿੱਠ ’ਚ ਛੁਰਾ ਮਾਰਿਆ’ ਹੈ। ਸਾਬਕਾ ਸਿਆਸੀ ਵਿਸ਼ਲੇਸ਼ਕ ਅਤੇ ਇਕ ਸਮੇਂ ਕੁਮਾਰ ਦੇ ਕਰੀਬੀ ਰਹੇ ਕਿਸ਼ੋਰ ਨੇ ਇਹ ਟਿੱਪਣੀ 4 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ-ਚੋਣਾਂ ’ਚ ਜਿੱਤ ਯਕੀਨੀ ਬਣਾਉਣ ਲਈ ਜਨਤਾ ਦਲ ਯੂਨਾਈਟਿਡ (ਜਦ-ਯੂ) ਸੁਪਰੀਮੋ ਵੱਲੋਂ ਘੱਟਗਿਣਤੀ ਭਾਈਚਾਰੇ ਨਾਲ ਸੰਪਰਕ ਕੀਤੇ ਜਾਣ ਦੇ ਸਵਾਲ ’ਤੇ ਕੀਤੀ।
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਹਾਂ, ਨਿਤੀਸ਼ ਕੁਮਾਰ ਨੇ ਮੁਸਲਮਾਨਾਂ ਦੀ ਪਿੱਠ ’ਚ ਛੁਰਾ ਮਾਰ ਕੇ ਭਾਜਪਾ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ 2015 ’ਚ ਮੁਸਲਮਾਨਾਂ ਦੇ ਭਾਰੀ ਸਮਰਥਨ ਨਾਲ ਸਰਕਾਰ ਬਣਾਈ ਅਤੇ 2 ਸਾਲ ਬਾਅਦ ਭਾਜਪਾ ਨਾਲ ਮੁੜ ਤੋਂ ਗੱਠਜੋੜ ਕਰ ਲਿਆ। ਕੁਮਾਰ ਨੇ ਕਿਸ਼ੋਰ ਨੂੰ ਜਦ-ਯੂ ਦਾ ਕੌਮੀ ਉਪ-ਪ੍ਰਧਾਨ ਬਣਾਇਆ ਸੀ ਪਰ ਸੋਧੇ ਨਾਗਰਿਕਤਾ ਕਾਨੂੰਨ (ਸੀ. ਏ. ਏ.) ’ਤੇ ਮਤਭੇਦ ਜਨਤਕ ਹੋਣ ’ਤੇ ਉਨ੍ਹਾਂ ਨੂੰ ਪਾਰਟੀ ’ਚੋਂ ਬਰਖਾਸਤ ਕਰ ਦਿੱਤਾ ਗਿਆ ਸੀ। ਕਿਸ਼ੋਰ ਨੇ ਬਿਹਾਰ ਦੇ ਮੁੱਖ ਮੰਤਰੀ ’ਤੇ ਅਜਿਹੇ ਕਾਨੂੰਨ ਦਾ ਸਮਰਥਨ ਕਰਨ ਦਾ ਦੋਸ਼ ਲਾਇਆ ਸੀ, ਜੋ ਮੁਸਲਮਾਨਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਦਾ ਖ਼ਤਰਾ ਪੈਦਾ ਕਰਦਾ ਹੈ।
ਮਹਾ ਵਿਕਾਸ ਆਘਾੜੀ ਨੇ ਜਾਰੀ ਕੀਤਾ ਮੈਨੀਫੈਸਟੋ, ਕੀਤੇ ਇਹ ਵਾਅਦੇ
NEXT STORY