ਪਟਨਾ, (ਭਾਸ਼ਾ)- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਤੇਜਸਵੀ ਯਾਦਵ ਨੇ ਸ਼ਨੀਵਾਰ ਦਾਅਵਾ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਹੁਣ ਸਾਧਾਰਨ ਢੰਗ ਨਾਲ ਕੰਮ ਕਰਨ ਦੇ ਯੋਗ ਨਹੀਂ ਰਹੇ ਹਨ। ਕੁਝ ਕੁ ਕਰੀਬੀ ਸਹਿਯੋਗੀਆਂ ਨੇ ਉਨ੍ਹਾਂ ਨੂੰ ‘ਬੰਧਕ’ ਬਣਾਇਆ ਹੋਇਆ ਹੈ।
ਜਨਤਾ ਦਲ (ਯੂ) ਦੇ ਮੁਖੀ ਦੇ ਅਚਾਨਕ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗੱਠਜੋੜ ’ਚ ਵਾਪਸੀ ਤੱਕ ਉਪ ਮੁੱਖ ਮੰਤਰੀ ਰਹੇ ਤੇਜਸਵੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਟਿੱਪਣੀ ਕੀਤੀ।
ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਹੁਣ ਹੋਸ਼ ’ਚ ਨਹੀਂ ਹਨ। ਉਹ ਬਿਹਾਰ ਨੂੰ ਚਲਾਉਣ ਤੋਂ ਅਸਮਰੱਥ ਹਨ।
ਸੂਬਾਈ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਯਾਦਵ ਨੇ ਦਾਅਵਾ ਕੀਤਾ ਕਿ ਨਿਤੀਸ਼ ਕੁਮਾਰ ਖੁਦ ਫੈਸਲੇ ਨਹੀਂ ਲੈ ਰਹੇ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਦੇ ਹੀ 4 ਆਗੂਆਂ ਨੇ ਬੰਧਕ ਬਣਾ ਲਿਆ ਹੈ। ਇਨ੍ਹਾਂ ’ਚੋਂ ਦੋ ਦਿੱਲੀ ’ਚ ਤੇ 2 ਇੱਥੇ ਹਨ। ਉਹ ਹੀ ਸਭ ਫ਼ੈਸਲੇ ਲੈ ਰਹੇ ਹਨ।
ਮਹਾਰਾਸ਼ਟਰ ’ਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 16 ਬੰਗਲਾਦੇਸ਼ੀ ਗ੍ਰਿਫਤਾਰ
NEXT STORY