ਦੇਹਰਾਦੂਨ- ਯੂ. ਪੀ. ਦੀ ਤਰਜ਼ ’ਤੇ ਇਸ ਸਾਲ ਉਤਰਾਖੰਡ ’ਚ ਵੀ ਕਾਂਵੜ ਯਾਤਰਾ ਦੌਰਾਨ ਯਾਤਰਾ ਮਾਰਗਾਂ ’ਤੇ ਚੱਲਣ ਵਾਲੇ ਹੋਟਲਾਂ, ਢਾਬਿਆਂ ਅਤੇ ਦੁਕਾਨਦਾਰਾਂ ਦੇ ਨਾਂ ਦੀ ਪਲੇਟ ਲਾਉਣੀ ਹੋਵੇਗੀ। ਅਜਿਹਾ ਨਾ ਕਰਨ ਵਾਲੇ ਹੋਟਲ ਅਤੇ ਢਾਬਾ ਸੰਚਾਲਕਾਂ ਨੂੰ 2 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਸਿਹਤ ਸਕੱਤਰ ਅਤੇ ਕਮਿਸ਼ਨਰ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆਰ. ਰਾਜੇਸ਼ ਕੁਮਾਰ ਦੇ ਅਨੁਸਾਰ ਕਾਂਵੜ ਯਾਤਰਾ ’ ਚ ਆਉਣ ਵਾਲੇ ਸ਼ਰਧਾਲੂਆਂ ਨੂੰ ਸ਼ੁੱਧ ਅਤੇ ਸੁਰੱਖਿਅਤ ਭੋਜਨ ਪਰੋਸਿਆ ਜਾ ਸਕੇ, ਇਸ ਲਈ ਇਹ ਕਦਮ ਚੁੱਕਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਾਂਵੜ ਯਾਤਰਾ ਦੌਰਾਨ, ਯਾਤਰਾ ਮਾਰਗਾਂ ’ਤੇ ਹਰੇਕ ਭੋਜਨ ਕਾਰੋਬਾਰੀ ਨੂੰ ਆਪਣੇ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਇਕ ਸਾਫ਼-ਸੁਥਰੀ ਕਾਪੀ ਆਪਣੇ ਅਦਾਰੇ ’ਚ ਇਕ ਪ੍ਰਮੁੱਖ ਸਥਾਨ ’ਤੇ ਚਿਪਕਾਉਣੀ ਹੋਵੇਗੀ ਤਾਂ ਜੋ ਕਾਂਵੜੀਏ ਉਸਨੂੰ ਆਸਾਨੀ ਨਾਲ ਦੇਖ ਸਕਣ। ਛੋਟੇ ਵਪਾਰੀਆਂ ਅਤੇ ਰੇੜ੍ਹੀ-ਫੜ੍ਹੀ ਵਾਲਿਆਂ ਨੂੰ ਵੀ ਆਪਣਾ ਫੋਟੋ ਪਛਾਣ ਪੱਤਰ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਆਪਣੇ ਕੋਲ ਰੱਖਣਾ ਅਤੇ ਪ੍ਰਦਰਸ਼ਿਤ ਕਰਨਾ ਜ਼ਰੂਰੀ ਹੋਵੇਗਾ।
ਹੋਟਲਾਂ, ਖਾਣ-ਪੀਣ ਵਾਲੀਆਂ ਥਾਵਾਂ, ਢਾਬਿਆਂ ਅਤੇ ਰੈਸਟੋਰੈਂਟਾਂ ਵਿਚ ‘ਫੂਡ ਸੇਫਟੀ ਡਿਸਪਲੇ ਬੋਰਡ’ ਵੀ ਸਾਫ਼-ਸਾਫ਼ ਦਿਖਾਈ ਦੇਣ ਵਾਲੀ ਥਾਂ ’ਤੇ ਲਾਉਣਾ ਵੀ ਲਾਜ਼ਮੀ ਕੀਤਾ ਗਿਆ ਹੈ ਜਿਸ ਨਾਲ ਗਾਹਕ ਨੂੰ ਇਹ ਪਤਾ ਲੱਗ ਸਕੇ ਕਿ ਭੋਜਨ ਦੀ ਗੁਣਵੱਤਾ ਦੀ ਜ਼ਿੰਮੇਵਾਰੀ ਕਿਸਦੀ ਹੈ।
ਸਰਕਾਰ ਨੇ ਧੀਆਂ ਦੇ ਵਿਆਹ 'ਤੇ ਮਿਲਣ ਵਾਲੀ ਸ਼ਗਨ ਰਾਸ਼ੀ 'ਚ ਕੀਤਾ ਵਾਧਾ, ਹੁਣ ਮਿਲੇਗੀ ਇੰਨੀ ਰਕਮ
NEXT STORY