ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਗੁਣਾ ਵਿਖੇ ਇਕ ਦਿਵਿਆਂਗ ਨੌਜਵਾਨ ਨੂੰ ਸਿਰਫ਼ ਇਸ ਕਾਰਨ ਪ੍ਰਧਾਨ ਮੰਤਰਾ ਆਵਾਸ ਯੋਜਨਾ ਦਾ ਲਾਭ ਉਠਾਉਣ ਤੋਂ ਵਾਂਝਾ ਰਹਿਣਾ ਪਿਆ ਕਿ ਉਹ ਹਾਲੇ ਕੁਆਰਾ ਹੈ।
ਜਾਣਕਾਰੀ ਅਨੁਸਾਰ ਗੁਣਾ ਦੇ ਵਾਰਡ-ਨੰਬਰ 15 ਦਾ ਰਹਿਣ ਵਾਲਾ ਪਵਨ ਸਰੀਰਕ ਤੌਰ 'ਤੇ ਦਿਵਿਆਂਗ ਹੈ। ਉਸ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਲਈ ਅਪਲਾਈ ਕੀਤਾ ਸੀ। ਪਰ ਉਸ ਨੂੰ ਨਗਰ ਕੌਂਸਲ ਵੱਲੋਂ ਇਕ ਨੋਟਿਸ ਭੇਜਿਆ ਗਿਆ, ਜਿਸ 'ਚ ਲਿਖਿਆ ਗਿਆ ਕਿ ਉਸ ਦਾ ਵਿਆਹ ਹਾਲੇ ਨਹੀਂ ਹੋਇਆ ਹੈ, ਜਿਸ ਕਾਰਨ ਉਹ ਇਸ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਨਹੀਂ ਹੈ। ਉਸ ਨੂੰ ਇਸ ਨੋਟਿਸ 'ਚ 3 ਦਿਨਾਂ ਦੇ ਅੰਦਰ ਜਵਾਬ ਦੇਣ ਦਾ ਆਦੇਸ਼ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- 5 ਜ਼ਿਲ੍ਹਿਆਂ 'ਚ ਅਲਰਟ ! 2 ਦਿਨ ਬੰਦ ਰਹਿਣਗੇ ਸਾਰੇ ਸਕੂਲ, ਦਫ਼ਤਰਾਂ 'ਚ ਵੀ Work From Home ਦੇ ਆਦੇਸ਼
ਇਸੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਵਨ ਨੇ ਦੱਸਿਆ ਕਿ ਉਸ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਉਸ ਨੂੰ ਨਿਯਮਾਂ ਦਾ ਹਵਾਲਾ ਦੇ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਉਸ ਦਾ ਵਿਆਹ ਨਹੀਂ ਹੋਇਆ ਤਾਂ ਉਸ ਨੂੰ PM ਆਵਾਸ ਨਹੀਂ ਮਿਲੇਗਾ।
ਜਦੋਂ ਇਸ ਬਾਰੇ ਗੁਣਾ ਦੇ ਕੁਲੈਕਟਰ ਕਿਸ਼ੋਰ ਕੁਮਾਰ ਕਨਿਆਲ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜ਼ਰੂਰ ਕੋਈ ਕਨਫਿਊਜ਼ਨ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਨਿਯਮਾਂ ਅਨੁਸਾਰ ਜੇਕਰ ਕਿਸੇ ਵਿਅਕਤੀ ਕੋਲ ਪੱਟੇ 'ਤੇ ਜਾਂ ਆਪਣੀ ਜ਼ਮੀਨ ਹੈ ਤਾਂ ਉਹ ਪੀ.ਐੱਮ. ਆਵਾਸ ਯੋਜਨਾ ਦਾ ਲਾਭ ਉਠਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਵਨ ਕੋਲ ਆਪਣੀ ਜ਼ਮੀਨ ਹੈ ਤਾਂ ਉਸ ਨੂੰ ਸਕੀਮ ਦਾ ਲਾਭ ਜ਼ਰੂਰ ਮਿਲੇਗਾ।
ਇਹ ਵੀ ਪੜ੍ਹੋ- ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦਾ ਹੋ ਗਿਆ ਭਿਆਨਕ ਐਕਸੀਡੈਂਟ ! 5 ਲੋਕਾਂ ਦੀ ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ ਦੀ ਨਵੀਂ ਚਾਲ, ਹਨੇਰੇ 'ਚ ਕੀਤਾ ਹਮਲਾ, ਇੱਕ ਜਵਾਨ ਸ਼ਹੀਦ
NEXT STORY