ਨਵੀਂ ਦਿੱਲੀ— ਜੰਮੂ-ਕਸ਼ਮੀਰ 'ਚ ਇਕ ਆਈ. ਏ. ਐੈੱਸ. ਅਧਿਕਾਰੀ ਸ਼ਾਹ ਫੈਸਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰੇਪ 'ਤੇ ਟਵੀਟ ਕਰਨ ਕਾਰਨ ਸਰਕਾਰ ਵਲੋਂ ਇਕ ਨੋਟਿਸ ਮਿਲਿਆ ਹੈ। ਫੈਸਲ ਜੋ 2010 ਦੇ ਆਈ. ਏ. ਐੈੱਸ. ਟੌਪਰ ਅਧਿਕਾਰੀ ਹਨ, ਨੇ ਕਿਹਾ ਕਿ ਉਨ੍ਹਾਂ ਅਪ੍ਰੈਲ 'ਚ ਉਕਤ ਟਵੀਟ ਕੀਤਾ ਸੀ। ਇਹ ਟਵੀਟ ਇਕ ਨੌਜਵਾਨ ਵਲੋਂ ਆਪਣੀ ਮਾਂ ਨਾਲ ਰੇਪ ਦੀ ਘਟਨਾ 'ਤੇ ਆਧਾਰਿਤ ਸੀ। ਸਰਕਾਰ ਵਲੋਂ ਭੇਜੇ ਗਏ ਨੋਟਿਸ ਨੂੰ ਫੇਸਬੁੱਕ 'ਤੇ ਸ਼ੇਅਰ ਕਰਦਿਆਂ ਫੈਸਲ ਨੂੰ ਲਿਖਿਆ ਹੈ ਕਿ ਦੱਖਣੀ ਏਸ਼ੀਆ 'ਚ ਰੇਪ ਕਲਚਰ ਨੂੰ ਲੈ ਕੇ ਕੀਤੇ ਗਏ ਟਵੀਟ 'ਤੇ ਵਿਅੰਗਾਤਮਕ ਟਵੀਟ ਪਿਛੋਂ ਮੇਰੇ ਬੌਸ ਨੇ ਲਵ ਲੈਟਰ ਭੇਜਿਆ ਹੈ। ਬੀ. ਓ. ਪੀ. ਟੀ. ਵਲੋਂ ਫੈਸਲ ਵਿਰੁੱਧ ਕਾਰਵਾਈ ਦੀ ਮੰਗ ਪਿਛੋਂ ਸੂਬਾਈ ਪ੍ਰਸ਼ਾਸਨ ਵਿਭਾਗ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ। ਵਿਭਾਗ ਮੁਤਾਬਿਕ ਇਕ ਸਰਕਾਰੀ ਅਧਿਕਾਰੀ ਅਜਿਹੇ ਟਵੀਟ ਨਹੀਂ ਕਰ ਸਕਦਾ।
ਬਚਾਅ 'ਚ ਆਏ ਉਮਰ ਅਬਦੁੱਲਾ
ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰ ਕੇ ਕਿਹਾ ਕਿ ਮੈਂ ਨੋਟਿਸ ਨੂੰ ਨੌਕਰਸ਼ਾਹੀ ਵਲੋਂ ਬੇਹੱਦ ਉਤਸ਼ਾਹ ਵਿਚ ਆ ਕੇ ਚੁੱਕੇ ਗਏ ਮਾਮਲੇ ਵਜੋਂ ਵੇਖਦਾ ਹਾਂ। ਰਾਜਸਥਾਨ ਅਤੇ ਹੋਰਨਾਂ ਥਾਵਾਂ 'ਤੇ ਅਧਿਕਾਰੀਆਂ ਵਲੋਂ ਵੱਖ-ਵੱਖ ਪੈਮਾਨਿਆਂ ਨੂੰ ਛਿੱਕੇ 'ਤੇ ਟੰਗਣ ਨਾਲ ਸਰਕਾਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਪਰ ਫੈਸਲ ਵਲੋਂ ਰੇਪ ਬਾਰੇ ਕੀਤਾ ਗਿਆ ਟਵੀਟ ਸਰਕਾਰ ਨੂੰ ਬਹੁਤ ਪ੍ਰੇਸ਼ਾਨ ਕਰਦਾ ਹੈ। ਇਸ ਨਾਲ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਹੈਰਾਨੀ ਨਹੀਂ ਹੋਈ।
ਗੁਜਰਾਤ ਦੇ ਸਾਬਕਾ ਵਿਧਾਇਕ ਕਲਸਾਰੀਆ ਕਾਂਗਰਸ 'ਚ ਸ਼ਾਮਲ
NEXT STORY