ਰਾਮਪੁਰ— ਫੌਜ 'ਤੇ ਵਿਵਾਦਪੂਰਨ ਬਿਆਨ ਨੂੰ ਲੈ ਕੇ ਨਿਸ਼ਾਨੇ 'ਤੇ ਆਏ ਸਮਾਜਵਾਦੀ ਪਾਰਟੀ (ਸਪਾ) ਨੇਤਾ ਮੁਹੰਮਦ ਆਜ਼ਮ ਖਾਨ ਨੇ ਵੀਰਵਾਰ ਨੂੰ ਫਿਰ ਸਫਾਈ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਆਪਣੇ ਸਵਾਰਥ ਲਈ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਅਸਲ 'ਚ ਭਾਜਪਾ ਲਈ ਉਹ ਇਕ ਆਈਟਮ ਗਰਲ ਬਣ ਕੇ ਰਹਿ ਗਏ ਹਨ। ਸ਼੍ਰੀ ਖਾਨ ਨੇ ਕਿਹਾ,''ਵੋਟ ਬਟੋਰਨ ਲਈ ਭਾਜਪਾ ਦੇ ਨੇਤਾ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਕੋਲ ਕੋਈ ਹੋਰ ਸ਼ਖਸ ਨਹੀਂ ਹੈ, ਜਿਸ ਬਾਰੇ ਗੱਲ ਕਰ ਕੇ ਵੋਟ ਬਟੋਰੇ ਜਾ ਸਕਣ। ਭਾਜਪਾ ਨੇ ਉੱਤਰ ਪ੍ਰਦੇਸ਼ ਦੀ ਚੋਣ ਵੀ ਮੇਰੇ 'ਤੇ ਫੋਕਸ ਕਰ ਕੇ ਲੜੀ ਸੀ। ਭਾਜਪਾ ਲਈ ਮੈਂ ਨਫ਼ਰਤ ਦਾ ਏਜੰਡਾ ਹਾਂ। ਮੇਰੇ ਖਿਲਾਫ ਨਫ਼ਰਤ ਫੈਲਾ ਕੇ ਭਾਜਪਾ ਨੂੰ ਵੋਟ ਮਿਲਦੇ ਹਨ। ਮੈਨੂੰ ਪਿਆਰ ਕਰੋ, ਨਫ਼ਰਤ ਨਾ ਕਰੋ।''
ਉਨ੍ਹਾਂ ਨੇ ਕਿਹਾ,''ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਸੱਚ ਕਹਾਂ ਤਾਂ ਮੈਂ ਭਾਜਪਾ ਦਾ ਆਈਟਮ ਗਰਲ ਬਣ ਗਿਆ ਹਾਂ। ਮੈਂ ਕਦੇ ਵੀ ਫੌਜ ਦਾ ਮਨੋਬਲ ਨਹੀਂ ਤੋੜਿਆ। ਮੈਂ ਤਾਂ ਝਾਰਖੰਡ ਮੁਕਤੀ ਮੋਰਚਾ ਦੀ ਹਥਿਆਰ ਬੰਦ ਔਰਤਾਂ ਦੇ ਜ਼ੁਲਮ ਬਾਰੇ ਬਿਆਨ ਦਿੱਤਾ ਸੀ। ਮੈਂ ਬੱਚਿਆਂ ਨੂੰ ਪੜ੍ਹਾਉਂਦਾ ਹਾਂ, ਯੂਨੀਵਰਸਿਟੀ ਚਲਾਉਂਦਾ ਹਾਂ। ਮੈਂ ਮੈਡੀਕਲ ਕਾਲਜ ਬਣਾਇਆ ਹੈ। ਛੋਟੇ ਘਰ 'ਚ ਰਹਿੰਦਾ ਹਾਂ। ਮੈਂ ਉੱਥੇ ਹੀ ਬਿਆਨ 'ਚ ਕਿਹਾ, ਜੋ ਅਖਬਾਰਾਂ ਨੂੰ ਨਿਊਜ਼ ਚੈਨਲਾਂ 'ਤੇ ਪ੍ਰਸਾਰਤ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੀ ਖਾਨ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਝਰਾਖੰਡ, ਕਸ਼ਮੀਰ 'ਚ ਮਹਿਲਾ ਦਹਿਸ਼ਤਗਰਦ ਫੌਜੀਆਂ ਦੇ ਪ੍ਰਾਈਵੇਟ ਪਾਰਟਸ ਕੱਟ ਕੇ ਲੈ ਜਾਂਦੀਆਂ ਹਨ, ਉੱਥੇ ਹੀ ਮਹਿਲਾ ਫੌਜੀਆਂ ਤੋਂ ਬਦਲਾ ਲੈਣ ਲਈ ਮਜ਼ਬੂਰ ਹਨ। ਦੇਸ਼ ਲਈ ਇਹ ਸ਼ਰਮਨਾਕ ਹੈ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਸਫਾਈ ਦਿੱਤੀ ਸੀ ਕਿ ਉਨ੍ਹਾਂ ਨੇ ਝਾਰਖੰਡ 'ਚ ਇਕ ਸੰਗਠਨ ਦੀਆਂ ਔਰਤਾਂ ਵੱਲੋਂ ਫੌਜ ਦੇ ਜਵਾਨਾਂ ਦੇ ਗੁਪਤ ਅੰਗ ਕੱਟੇ ਜਾਣ ਦੀ ਨਿੰਦਾਯੋਗ ਘਟਨਾ ਦਾ ਹਵਾਲਾ ਦਿੱਤਾ ਸੀ।
ਰਣਥੰਬੌਰ 'ਚ ਟਾਈਗਰ ਨੇ ਨੌਜਵਾਨ 'ਤੇ ਕੀਤਾ ਅਟੈਕ, 20 ਮੀਟਰ ਤੱਕ ਲੈ ਗਿਆ ਘੜੀਸਦਾ
NEXT STORY