ਸ਼ਿਮਲਾ-ਲਾਕਡਾਈਨ 4.0 ਦੇ ਚੱਲਦਿਆਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਅਦਾਲਤਾਂ ਦੇ ਕੰਮਕਾਜ 'ਤੇ ਫਿਰ ਇਕ ਵਾਰ ਰੋਕ ਲਾ ਦਿੱਤੀ ਹੈ। ਲਗਭਗ ਡੇਢ ਮਹੀਨੇ ਤੋਂ ਬੰਦ ਅਦਾਲਤਾਂ 'ਚ ਸੋਮਵਾਰ (18 ਮਈ) ਨੂੰ ਕੰਮਕਾਜ ਸ਼ੁਰੂ ਹੋਣ ਦੇ ਨਾਲ ਹੀ ਇਨ੍ਹਾਂ ਨੂੰ ਫਿਰ ਤੋਂ 31 ਮਈ ਤੱਕ ਬੰਦ ਰੱਖਣ ਦਾ ਆਦੇਸ਼ ਜਾਰੀ ਹੋ ਗਿਆ ਹੈ। ਹਾਈ ਕੋਰਟ ਵੱਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਤਾ ਆਫਤ ਪ੍ਰਬੰਧਨ ਸੇਲ ਨੇ 31 ਮਈ ਤੱਕ ਲਾਕਡਾਊਨ ਦੇ ਆਦੇਸ਼ ਜਾਰੀ ਕੀਤੇ ਹਨ, ਤਾਂ ਅਦਾਲਤਾਂ 'ਚ ਇਸ ਮਿਆਦ ਦੌਰਾਨ ਪੁਰਾਣੀ ਵਿਵਸਥਾ ਦੇ ਤਹਿਤ ਸਿਰਫ ਜਰੂਰੀ ਮਾਮਲਿਆਂ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ।
ਦੂਜੇ ਪਾਸੇ ਹਾਈ ਕੋਰਟ ਦੇ ਆਦੇਸ਼ਾਂ 'ਤੇ ਸੋਮਵਾਰ ਨੂੰ ਜ਼ਿਲਾ ਅਦਾਲਤ 'ਚ ਕੰਮਕਾਜ ਸ਼ੁਰੂ ਹੋਇਆ ਪਰ ਦੁਪਹਿਰ ਤੋਂ ਬਾਅਦ ਹਾਈ ਕੋਰਟ ਨੇ 31 ਮਈ ਤੱਕ ਕੰਮਕਾਜ ਬੰਦ ਕਰਨ ਦੇ ਆਦੇਸ਼ ਆ ਗਏ। ਲਾਕਡਾਊਨ ਦੇ ਚੱਲਦਿਆਂ ਐਡਵੋਕੇਟ ਦੀ ਸੋਮਵਾਰ ਨੂੰ ਨਾ ਮਾਤਰ ਹੀ ਮੌਜੂਦਗੀ ਰਹੀ। ਮੁਸ਼ਕਿਲ ਨਾਲ 10 ਫੀਸਦੀ ਵਕੀਲ ਹੀ ਅਦਾਲਤ ਪਹੁੰਚੇ। ਪਬਲਿਕ ਟਰਾਂਸਪੋਰਟ ਦੇ ਬੰਦ ਰਹਿਣ ਨਾਲ ਅਦਾਲਤ 'ਚ ਕੰਮ ਨਿਪਟਣਾਉਣ ਆਉਣ ਵਾਲੇ ਲੋਕ ਵੀ ਨਹੀਂ ਪਹੁੰਚੇ।
ਕੋਰੋਨਾ ਦੀ ਆਫਤ ਦਰਮਿਆਨ ਰਾਹਤ ਭਰੀ ਖ਼ਬਰ, ਮਰੀਜ਼ਾਂ ਦੀ ਰਿਕਵਰੀ ਦਰ 'ਚ ਵਾਧਾ
NEXT STORY