ਅਮਰੋਹਾ : ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲੇ ਦੇ ਏ. ਕੇ. ਜੀ. ਇੰਟਰ ਕਾਲਜ ’ਚ ਵਿਦਿਆਰਥੀਆਂ ਦੇ ਮੌਲੀ ਬੰਨ੍ਹਣ ਤੇ ਤਿਲਕ ਲਾਉਣ ਦੇ ਵਿਰੋਧ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ ’ਚ ਮਾਮਲਾ ਅਮਰੋਹਾ ਦਿਹਾਤ ਥਾਣਾ ਖੇਤਰ ਦੇ ਪਿੰਡ ਜਲਾਲਪੁਰ ਧਨਾ ’ਚ ਸਥਿਤ ਏ. ਕੇ. ਜੀ. ਇੰਟਰ ਕਾਲਜ ਦਾ ਹੈ ਜਿੱਥੇ ਇਕ ਵਿਦਿਆਰਥਣ ਖੁਸ਼ੀ ਨੇ ਆਪਣੀ ਅਧਿਆਪਕਾ ’ਤੇ ਗੰਭੀਰ ਦੋਸ਼ ਲਾਏ ਹਨ।
ਇਹ ਵੀ ਪੜ੍ਹੋ : IMD ਨੇ ਅਗਲੇ 24 ਘੰਟਿਆਂ 'ਚ ਪੰਜਾਬ, ਦਿੱਲੀ ਤੇ UP ਸਮੇਤ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ Alert
ਵਿਦਿਆਰਥਣ ਦਾ ਕਹਿਣਾ ਹੈ ਕਿ ਅਧਿਆਪਕਾ ਨੇ ਉਸ ਨੂੰ ਤਿਲਕ ਨਾ ਲਾਉਣ ਅਤੇ ਮੌਲੀ ਨਾ ਬੰਨ੍ਹਣ ਦਾ ਹੁਕਮ ਦਿੱਤਾ, ਜੋ ਉਸ ਦੀਆਂ ਧਾਰਮਿਕ ਭਾਵਨਾਵਾਂ ਦੇ ਵਿਰੁੱਧ ਹੈ। ਵਿਦਿਆਰਥਣ ਨੇ ਦੱਸਿਆ ਕਿ ਉਸ ਨੇ ਤੇ ਉਸ ਦੇ ਪਰਿਵਾਰ ਨੇ ਕਾਲਜ ਪ੍ਰਬੰਧਕ ਸਚਿਨ ਕੌਸ਼ਿਕ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਸ ਮਾਮਲੇ ’ਚ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਦਾ ਜ਼ਿਲਾ ਸਕੂਲ ਨਿਰੀਖਕ ਨੇ ਵੀ ਨੋਟਿਸ ਲਿਆ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਤੋਂ ਬਾਅਦ ਕਾਰਵਾਈ ਦਾ ਹੁਕਮ ਦਿੱਤਾ ਗਿਆ ਹੈ।
IMD ਨੇ ਅਗਲੇ 24 ਘੰਟਿਆਂ 'ਚ ਪੰਜਾਬ, ਦਿੱਲੀ ਤੇ UP ਸਮੇਤ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ Alert
NEXT STORY