ਨਵੀਂ ਦਿੱਲੀ-ਆਪਣੇ ਪਰਿਵਾਰ ਦੇ ਨਾਲ ਅਮਰੀਕਾ ਦੇ ਰਹਿ ਰਹੇ 48 ਸਾਲਾ ਇਕ ਐੱਨ. ਆਰ. ਆਈ. ਦੀ ਬੁੱਧਵਾਰ ਨੂੰ ਲੂਟਿਅਨ ਦਿੱਲੀ 'ਚ ਸਥਿਤ ਤਾਜ ਮਾਨਸਿੰਘ ਹੋਟਲ ਦੀ ਦੂਜੀ ਮੰਜ਼ਿਲ ਦੇ ਟੈਰਿਸ ਗਾਰਡਨ ਤੋਂ ਡਿੱਗ ਕੇ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਪੁਲਸ ਨੂੰ ਸ਼ੱਕ ਹੈ ਕਿ ਮ੍ਰਿਤਕ ਮੰਗਲਮ ਨਰਿੰਦਰ ਜਦੋਂ ਦੁਪਹਿਰ ਨੂੰ ਟੈਰਿਸ ਗਾਰਡਨ 'ਤੇ ਗਏ ਤਾਂ ਨਸ਼ੇ 'ਚ ਸੀ ਅਤੇ ਗਾਰਡਨ ਤੋਂ ਹੇਠਾ ਡਿੱਗ ਗਏ। ਹੋਟਲ ਸਟਾਫ ਨੂੰ ਰਾਤ 11.30 ਵਜੇ ਇਸ ਘਟਨਾ ਬਾਰੇ ਪਤਾ ਲੱਗਿਆ। ਹੋਟਲ ਦੇ ਗਾਰਡਨ 'ਚ ਮ੍ਰਿਤਕ ਲਗਭਗ 12 ਘੰਟਿਆਂ ਤੱਕ ਪਿਆ ਰਿਹਾ।
ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਵੀ ਕਰ ਰਹੀ ਹੈ, ਜਿਸ 'ਚ ਦੇਖਿਆ ਗਿਆ ਹੈ ਕਿ ਘਟਨਾ ਦੇ ਸਮੇਂ ਮ੍ਰਿਤਕ ਵਿਅਕਤੀ ਟੈਰਿਸ ਗਾਰਡਨ 'ਤੇ ਇੱਕਲਾ ਸੀ। ਉਸ ਦਾ ਈਅਰ ਫੋਨ ਟੈਰਿਸ ਗਾਰਡਨ ਦੇ ਉੱਪਰ ਲਟਕਿਆ ਹੋਇਆ ਮਿਲਿਆ। ਪੁਲਸ ਨੂੰ ਸ਼ੱਕ ਹੈ ਕਿ ਨਰਿੰਦਰ ਆਪਣੇ ਹੱਥ ਨਾਲ ਹੇਠਾ ਡਿੱਗ ਰਹੇ ਈਅਰਫੋਨ ਨੂੰ ਡਿੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਅਜਿਹੇ 'ਚ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹੇਠਾ ਡਿੱਗ ਗਿਆ। ਟੈਰਿਸ ਗਾਰਡਨ 'ਤੇ ਕੋਈ ਦੀਵਾਰ ਜਾਂ ਗ੍ਰਿਲ ਨਹੀਂ ਹੈ। ਪੁਲਸ ਨੇ ਮੰਗਲਮ ਦੇ ਕਮਰੇ ਤੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਕੀਤੀ ਹੈ।
ਪੁਲਸ ਮੁਤਾਬਕ ਅਮਰੀਕਾ ਦੀ ਕ੍ਰਿਮਸਨ ਸੁਰੱਖਿਆ ਕੰਪਨੀ ਦੇ ਸੀਨੀਅਰ ਮੈਨੇਜ਼ਰ ਮੰਗਲਮ ਨਰਿੰਦਰ ਦੋ ਦਿਨਾਂ ਦੇ ਲਈ 7 ਨਵੰਬਰ ਨੂੰ ਦਿੱਲੀ ਆਏ ਸੀ। ਉਨ੍ਹਾਂ ਨੇ ਹੋਟਲ ਤਾਜ ਮਾਨਸਿੰਘ 'ਚ ਚੈੱਕ ਇਨ ਕੀਤਾ ਸੀ। 8 ਨਵੰਬਰ ਦੀ ਰਾਤ ਉਨਾਂ ਦਾ ਮ੍ਰਿਤਕ ਸਰੀਰ ਹੋਟਲ ਦੇ ਗਾਰਡਨ 'ਚ ਪਿਆ ਮਿਲਿਆ।
ਰਾਫੇਲ ਦੀ ਕੀਮਤ ਤੋਂ ਸਭ ਜਾਣੂ ਪਰ ਸਰਕਾਰ ਅਦਾਲਤ ਨੂੰ ਵੀ ਨਹੀਂ ਦੱਸ ਰਹੀ : ਰਾਹੁਲ
NEXT STORY