ਨਵੀਂ ਦਿੱਲੀ : ਦੂਰਸੰਚਾਰ ਉਪਕਰਣ ਬਣਾਉਣ ਵਾਲੀ ਦਿੱਗਜ ਕੰਪਨੀ ਐਰਿਕਸਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿੱਚ 5ਜੀ ਗਾਹਕਾਂ ਦੀ ਗਿਣਤੀ ਸਾਲ 2030 ਤੱਕ ਤਿੰਨ ਗੁਣਾ ਹੋ ਕੇ 97 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ, ਜੋ ਕੁੱਲ ਮੋਬਾਈਲ ਗਾਹਕਾਂ ਦਾ 74 ਫ਼ੀਸਦੀ ਹੋਵੇਗਾ। ਐਰਿਕਸਨ ਕੰਜ਼ਿਊਮਰਲੈਬ ਦੀ ਇਸ ਖੋਜ ਰਿਪੋਰਟ ਵਿੱਚ ਇਹ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਅਨੁਸਾਰ, ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਸਬੰਧਤ ਐਪਲੀਕੇਸ਼ਨ 5G ਪ੍ਰਦਰਸ਼ਨ ਦੇ ਮੁੱਖ ਡ੍ਰਾਈਵਰ ਵਜੋਂ ਉਭਰ ਰਹੇ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸੂਬੇ 'ਚ ਨਹੀਂ ਚੱਲੇਗਾ WHATSAPP, ਸਰਕਾਰ ਨੇ ਕਰ 'ਤਾ ਬੈਨ
ਐਰਿਕਸਨ ਮੋਬਿਲਿਟੀ ਰਿਪੋਰਟ ਵਿਚ ਅਨੁਮਾਨ ਜਤਾਇਆ ਜਾ ਰਿਹਾ ਹੈ ਕਿ ਭਾਰਤ ਵਿੱਚ 5ਜੀ ਗਾਹਕਾਂ ਦੀ ਗਿਣਤੀ 2024 ਦੇ ਅੰਤ ਤੱਕ 27 ਕਰੋੜ ਤੋਂ ਵੱਧ ਹੋ ਜਾਵੇਗੀ, ਜੋ ਦੇਸ਼ ਦੇ ਕੁੱਲ ਮੋਬਾਈਲ ਗਾਹਕਾਂ ਦਾ 23 ਫ਼ੀਸਦੀ ਹੋਵੇਗਾ। ਐਰਿਕਸਨ ਦੇ ਨੈੱਟਵਰਕ ਹੱਲ, ਸਾਫਟਵੇਅਰ ਅਤੇ ਪ੍ਰਦਰਸ਼ਨ ਖੰਡ ਦੇ ਦੱਖਣ-ਪੂਰਬੀ ਏਸ਼ੀਆ, ਓਸ਼ੀਆਨਾ ਅਤੇ ਭਾਰਤ ਖੇਤਰ ਦੇ ਮੁਖੀ ਉਮੰਗ ਜਿੰਦਲ ਨੇ ਕਿਹਾ, "ਸਾਲ 2030 ਦੇ ਅੰਤ ਤੱਕ ਭਾਰਤ ਵਿੱਚ 5G ਗਾਹਕਾਂ ਦੀ ਸੰਖਿਆ ਲਗਭਗ 97 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ। ਇਹ ਕੁੱਲ ਮੋਬਾਈਲ ਗਾਹਕਾਂ ਦਾ 74 ਫ਼ੀਸਦੀ ਹੈ।"
ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ
ਰਿਪੋਰਟ ਅਨੁਸਾਰ ਸਾਲ 2024 ਦੇ ਅੰਤ ਤੱਕ ਗਲੋਬਲ 5ਜੀ ਗਾਹਕੀ ਲਗਭਗ 2.3 ਅਰਬ ਹੋ ਜਾਣ ਦੀ ਉਮੀਦ ਹੈ, ਜੋ ਕਿ ਕੁੱਲ ਮੋਬਾਈਲ ਗਾਹਕਾਂ ਦਾ 25 ਫ਼ੀਸਦੀ ਹੋਵੇਗਾ। ਵਿਸ਼ਵ ਪੱਧਰ 'ਤੇ 5G ਗਾਹਕਾਂ ਦੀ ਸੰਖਿਆ 2030 ਤੱਕ 6.3 ਅਰਬ ਹੋਣ ਦੀ ਉਮੀਦ ਹੈ। ਜਿੰਦਲ ਨੇ ਕਿਹਾ ਕਿ 2027 ਵਿੱਚ 5ਜੀ ਗਾਹਕਾਂ ਦੀ ਗਿਣਤੀ ਗਲੋਬਲ 4ਜੀ ਗਾਹਕਾਂ ਤੋਂ ਵੱਧ ਹੋਣ ਦੀ ਉਮੀਦ ਹੈ। ਉਨ੍ਹਾਂ ਨੇ 2030 ਵਿੱਚ 6ਜੀ ਸੇਵਾ ਸ਼ੁਰੂ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਰਿਪੋਰਟ ਮੁਤਾਬਕ ਅਗਲੇ ਪੰਜ ਸਾਲਾਂ 'ਚ Gen AI ਐਪਸ ਦੀ ਵਰਤੋਂ ਕਰਨ ਵਾਲੇ ਸਮਾਰਟਫੋਨ ਗਾਹਕਾਂ ਦੀ ਗਿਣਤੀ ਵਧਣ ਦੀ ਉਮੀਦ ਹੈ। ਭਾਰਤ ਵਿੱਚ ਲਗਭਗ 67 ਫ਼ੀਸਦੀ 5G ਸਮਾਰਟਫੋਨ ਮਾਲਕ ਅਗਲੇ ਪੰਜ ਸਾਲਾਂ ਵਿੱਚ Gen AI ਐਪਸ ਦੀ ਵਰਤੋਂ ਕਰਨਾ ਸ਼ੁਰੂ ਕਰ ਦੇਣਗੇ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਮਹਿੰਗੀ ਹੋਈ CNG, ਜਾਣੋ ਕਿੰਨੇ ਰੁਪਏ ਦਾ ਹੋਇਆ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ, 7 ਦਿਨਾਂ ਅੰਦਰ ਮੰਗੋ ਮੁਆਫ਼ੀ ਨਹੀਂ ਤਾਂ....
NEXT STORY