ਨਵੀਂ ਦਿੱਲੀ— ਦੁਨੀਆ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੁਣ ਤਕ 37,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ 'ਕੋਵਿਡ-19' ਦੇ 200 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਲ ਪੀੜਤਾਂ ਦੀ ਗਿਣਤੀ ਵਧ ਕੇ 1311 ਹੋ ਚੁੱਕੀ ਹੈ ਤੇ 11 ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਵਾਇਰਸ ਦੀ ਚਪੇਟ 'ਚ ਆ ਕੇ ਮਰਨ ਵਾਲਿਆਂ ਦਾ ਅੰਕੜਾ 38 ਤਕ ਪਹੁੰਚ ਗਿਆ ਹੈ। ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਵਿਚ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜਿਲੇ ਦਾ ਇਕ ਪਿੰਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਸੀਤਾਪੁਰ ਜਿਲੇ ਦੇ ਇਕ ਪਿੰਡ ਦਾ ਨਾਂ ਕੋਰੋਨਾ ਵਾਇਰਸ ਨਾਲ ਮਿਲਦਾ ਜੁਲਦਾ ਹੈ।
ਪਿੰਡ ਦਾ ਨਾਂ ਜਾਨਲੇਵਾ ਵਾਇਰਸ ਨਾਲ ਮਿਲਦੇ ਜੁਲਦੇ ਹੋਣ ਦੀ ਵਜ੍ਹਾ ਨਾਲ ਪਿੰਡ ਵਾਸੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਿੰਡ ਦਾ ਨਾਂ 'ਕੋਰੌਨਾ' ਹੈ। ਪਿੰਡ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਜਦੋ ਅਸੀਂ ਕਿਸੇ ਨੂੰ ਦੱਸਦੇ ਹਾਂ ਕਿ ਅਸੀਂ ਕੋਰੌਨਾ ਪਿੰਡ ਦੇ ਹਾਂ ਤਾਂ ਉਹ ਸਾਡੇ ਤੋਂ ਦੂਰੀ ਬਣਾ ਲੈਂਦਾ ਹੈ। ਉਹ ਇਹ ਨਹੀਂ ਸਮਝਦੇ ਕਿ ਕੋਰੌਨਾ ਇਕ ਪਿੰਡ ਹਾਂ ਤੇ ਸਾਡੇ ਪਿੰਡ 'ਚ ਕੋਈ ਕੋਰੋਨਾ ਵਾਇਰਸ ਪਾਜ਼ੇਟਿਵ ਵਿਅਕਤੀ ਨਹੀਂ ਹੈ। ਵਿਸ਼ਵ ਪ੍ਰਸਿੱਧ ਤੀਰਥ ਨੀਮਸਾਰ ਦੇ ਕੋਲ ਕੋਰੌਨਾ ਪਿੰਡ ਦੇ ਲੋਕ ਇਸ ਬੀਮਾਰੀ ਦੇ ਚਰਚਾਂ ਹੋਣ ਤੋਂ ਬਾਅਦ ਆਪਣੇ ਬਾਹਰਲੇ ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਮਜ਼ਾਕ ਦਾ ਕੇਂਦਰ ਬਣ ਗਿਆ ਹੈ। ਲਗਭਗ 7 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸੋਸ਼ਲ ਡਿਸਟੇਂਸਿੰਗ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।
ਇਕ ਜੁਲਾਈ ਤੋਂ ਸ਼ੁਰੂ ਹੋਵੇਗਾ ਨਵਾਂ ਵਿੱਤੀ ਸਾਲ
NEXT STORY