ਨਵੀਂ ਦਿੱਲੀ- ਓਡੀਸ਼ਾ ਦੇ ਬਾਲਾਸੋਰ 'ਚ 2 ਜੂਨ ਨੂੰ ਵਾਪਰੇ ਭਿਆਨਕ ਰੇਲ ਹਾਦਸੇ ਨੇ ਨਾ ਸਿਰਫ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਅਤੇ ਇਸ 'ਚ ਜ਼ਖਮੀ ਹੋਏ ਲੋਕਾਂ ਲਈ ਨਾ ਪੂਰਾ ਹੋਣ ਵਾਲੇ ਜ਼ਖਮ ਛੱਡੇ ਹਨ, ਸਗੋਂ ਇਸ ਦੀ ਭਿਆਨਕਤਾ ਨੇ NDRF ਦੇ ਬਚਾਅ ਕਰਮੀਆਂ ਨੂੰ ਵੀ ਮਾਨਸਿਕ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੇ ਡਾਇਰੈਕਟਰ ਜਨਰਲ ਅਤੁਲ ਕਰਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਜਦੋਂ ਵੀ ਰੇਲ ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ 'ਚ ਤਾਇਨਾਤ ਫੋਰਸ ਦਾ ਕੋਈ ਕਰਮੀ ਪਾਣੀ ਵੇਖਦਾ ਹੈ ਤਾਂ ਉਸ ਨੂੰ ਉਹ ਖ਼ੂਨ ਨਜ਼ਰ ਆਉਂਦਾ ਹੈ। ਜਦਕਿ ਹੋਰ ਬਚਾਅ ਕਰਮੀਆਂ ਨੂੰ ਹੁਣ ਭੁੱਖ ਵੀ ਨਹੀਂ ਲੱਗ ਰਹੀ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਮੌਤਾਂ ਦੀ ਗਿਣਤੀ ਨੂੰ ਲੈ ਕੇ ਭੰਬਲਭੂਸੇ 'ਚ ਸਰਕਾਰ, ਹੁਣ ਤੱਕ 108 ਦੀ ਹੋ ਸਕੀ ਪਛਾਣ
ਕਰਵਾਲ ਨੇ ਕਿਹਾ ਕਿ ਮੈਂ ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਬਚਾਅ ਕਾਰਜ 'ਚ ਸ਼ਾਮਲ ਸਾਡੇ ਕਾਮਿਆਂ ਨੂੰ ਮਿਲਿਆ। ਇਕ ਕਾਮੇ ਮੈਨੂੰ ਦੱਸਿਆ ਕਿ ਜਦੋਂ ਵੀ ਉਹ ਪਾਣੀ ਨੂੰ ਵੇਖਦਾ ਹੈ, ਤਾਂ ਉਸ ਨੂੰ ਉਹ ਖੂਨ ਵਾਂਗ ਲੱਗਦਾ ਹੈ। ਇਕ ਹੋਰ ਬਚਾਅ ਕਰਮੀ ਨੇ ਦੱਸਿਆ ਕਿ ਇਸ ਬਚਾਅ ਕਾਰਜ ਤੋਂ ਬਾਅਦ ਉਸ ਦੀ ਭੁੱਖ ਖਤਮ ਹੋ ਗਈ ਹੈ। ਕਰਵਾਲ ਨੇ ਕਿਹਾ ਕਿ ਇਹ ਘਟਨਾ ਇੰਨੀ ਭਿਆਨਕ ਸੀ ਕਿ ਰੇਲ ਦੀਆਂ ਬੋਗੀਆਂ ਨੁਕਸਾਨੀਆਂ ਗਈਆਂ, ਜਿਸ ਨਾਲ ਕਈ ਲਾਸ਼ਾਂ ਉਨ੍ਹਾਂ ਦੇ ਅੰਦਰ ਫਸ ਗਈਆਂ ਸਨ।
ਇਹ ਵੀ ਪੜ੍ਹੋ- ਰੇਲ ਹਾਦਸਾ: 100 ਤੋਂ ਵੱਧ ਲਾਸ਼ਾਂ ਦੀ ਪਛਾਣ ਬਾਕੀ, DNA ਨਮੂਨੇ ਇਕੱਠੇ ਕਰਨ ਦਾ ਕੰਮ ਸ਼ੁਰੂ
ਬਾਲਾਸੋਰ 'ਚ ਤਿੰਨ ਟਰੇਨਾਂ ਦੇ ਆਪਸ 'ਚ ਟਕਰਾ ਜਾਣ ਤੋਂ ਬਾਅਦ NDRF ਦੀਆਂ 9 ਟੀਮਾਂ ਨੂੰ ਬਚਾਅ ਕਾਰਜ ਲਈ ਤਾਇਨਾਤ ਕੀਤਾ ਗਿਆ ਸੀ। ਭਾਰਤ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ 'ਚੋਂ ਇਕ ਇਸ ਹਾਦਸੇ 'ਚ ਲਗਭਗ 278 ਲੋਕਾਂ ਦੀ ਮੌਤ ਹੋ ਗਈ ਅਤੇ 1000 ਤੋਂ ਵੱਧ ਲੋਕ ਜ਼ਖਮੀ ਹੋ ਗਏ। ਬਚਾਅ ਕਾਰਜ ਖਤਮ ਹੋਣ ਅਤੇ ਪਟੜੀਆਂ ਦੀ ਮੁਰੰਮਤ ਹੋਣ ਤੋਂ ਬਾਅਦ ਇਸ ਮਾਰਗ 'ਤੇ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ ਪਰ ਬਹੁਤ ਸਾਰੇ ਪੀੜਤਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਅਜ਼ੀਜ਼ਾਂ ਦਾ ਪਤਾ ਨਹੀਂ ਲੱਗ ਰਿਹਾ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਫੋਰਸ ਨੇ 44 ਪੀੜਤਾਂ ਨੂੰ ਬਚਾਇਆ ਅਤੇ ਘਟਨਾ ਸਥਾਨ ਤੋਂ 121 ਲਾਸ਼ਾਂ ਬਰਾਮਦ ਕੀਤੀਆਂ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: 200 ਲਾਸ਼ਾਂ ਦੀ ਨਹੀਂ ਹੋ ਸਕੀ ਪਛਾਣ, ਤਸਵੀਰਾਂ 'ਚ ਆਪਣਿਆਂ ਨੂੰ ਲੱਭਦੇ ਪਰਿਵਾਰ
ਟਾਪ ਇੰਸਟੀਚਿਊਟ ਰੈਂਕਿੰਗ 2023: IIT ਮਦਰਾਸ ਦੇਸ਼ ਦਾ ਟਾਪ ਇੰਸਟੀਚਿਊਟ
NEXT STORY