ਨੈਸ਼ਨਲ ਡੈਸਕ : ਬਾਲਾਸੋਰ ਰੇਲ ਹਾਦਸੇ ਦੇ 51 ਘੰਟੇ ਬਾਅਦ ਟ੍ਰੈਕ ਮੁੜ ਚਾਲੂ ਕਰ ਦਿੱਤਾ ਗਿਆ ਹੈ। ਟ੍ਰੇਨਾਂ ਦੀ ਆਵਾਜਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਜੂਦ ਸਨ। ਪਹਿਲੀ ਮਾਲ ਗੱਡੀ ਟ੍ਰੈਕ 'ਤੇ ਚਲਾਈ ਗਈ ਸੀ। ਇਸ ਦੇ ਨਾਲ ਹੀ ਮਾਲ ਗੱਡੀ ਦੇ ਲੰਘਣ ਤੋਂ ਬਾਅਦ ਰੇਲ ਮੰਤਰੀ ਨੇ ਹੱਥ ਜੋੜ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਇਹ ਵੀ ਪੜ੍ਹੋ : Odisha Train Accident : ਕੀ ਬਿਨਾਂ ਟਿਕਟ ਸਫਰ ਕਰਨ ਵਾਲੇ ਯਾਤਰੀਆਂ ਨੂੰ ਮਿਲੇਗਾ ਮੁਆਵਜ਼ਾ?
ਇਸ ਤੋਂ ਪਹਿਲਾਂ ਰੇਲਵੇ ਨੇ ਐਤਵਾਰ ਨੂੰ ਸਪੱਸ਼ਟ ਤੌਰ 'ਤੇ ਡਰਾਈਵਰ ਦੀ ਗਲਤੀ ਅਤੇ ਸਿਸਟਮ 'ਚ ਖਰਾਬੀ ਤੋਂ ਇਨਕਾਰ ਕੀਤਾ ਤੇ ਸੰਕੇਤ ਦਿੱਤਾ ਕਿ ਓਡਿਸ਼ਾ 'ਚ ਰੇਲ ਹਾਦਸੇ ਦੇ ਪਿੱਛੇ ਇਲੈਕਟ੍ਰਾਨਿਕ ਇੰਟਰਲਾਕਿੰਗ ਸਿਸਟਮ ਨਾਲ ਸੰਭਾਵੀ ਤੋੜ-ਫੋੜ ਅਤੇ ਛੇੜਛਾੜ ਹੋ ਸਕਦੀ ਹੈ। ਇਸ ਹਾਦਸੇ 'ਚ ਘੱਟੋ-ਘੱਟ 288 ਲੋਕਾਂ ਦੀ ਮੌਤ ਹੋ ਗਈ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਾਦਸੇ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਹੈ।
ਇਹ ਵੀ ਪੜ੍ਹੋ : ਸਿਸੋਦੀਆ ਨੂੰ ਮਿਲੇਗੀ ਰਾਹਤ ਜਾਂ ਫਿਰ ਜੇਲ੍ਹ 'ਚ ਹੀ ਰਹਿਣਗੇ?, ਦਿੱਲੀ ਹਾਈ ਕੋਰਟ ਭਲਕੇ ਜ਼ਮਾਨਤ 'ਤੇ ਸੁਣਾਏਗੀ ਫ਼ੈਸਲਾ
ਰੇਲ ਮੰਤਰੀ ਨੇ ਕਿਹਾ ਕਿ ਹਾਦਸੇ ਦੇ ਮੂਲ ਕਾਰਨਾਂ ਅਤੇ ਇਸ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਬਾਲਾਸੋਰ ਜ਼ਿਲ੍ਹੇ ਵਿੱਚ ਹਾਦਸੇ ਵਾਲੀ ਥਾਂ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹਾਦਸਾ ਇਲੈਕਟ੍ਰਾਨਿਕ ਇੰਟਰਲਾਕਿੰਗ ਅਤੇ ਪੁਆਇੰਟ ਮਸ਼ੀਨ ਵਿੱਚ ਕੀਤੇ ਬਦਲਾਅ ਕਾਰਨ ਵਾਪਰਿਆ ਹੈ। ਇਸ ਨੂੰ ਫੇਲ੍ਹ ਸੇਫ ਸਿਸਟਮ ਕਿਹਾ ਜਾਂਦਾ ਹੈ, ਇਸ ਲਈ ਇਸ ਦਾ ਮਤਲਬ ਹੈ ਕਿ ਜੇਕਰ ਇਹ ਫੇਲ੍ਹ ਹੋ ਜਾਂਦਾ ਹੈ ਤਾਂ ਸਾਰੇ ਸਿਗਨਲ ਲਾਲ ਹੋ ਜਾਣਗੇ ਅਤੇ ਸਾਰੀਆਂ ਟ੍ਰੇਨਾਂ ਚੱਲਣੀਆਂ ਬੰਦ ਹੋ ਜਾਣਗੀਆਂ। ਮੰਤਰੀ ਨੇ ਕਿਹਾ ਕਿ ਸਿਗਨਲ ਸਿਸਟਮ ਵਿੱਚ ਸਮੱਸਿਆ ਸੀ। ਇਹ ਹੋ ਸਕਦਾ ਹੈ ਕਿ ਕਿਸੇ ਨੇ ਕੇਬਲ ਦੇਖੇ ਬਿਨਾਂ ਕੁਝ ਖੁਦਾਈ ਕੀਤੀ ਹੋਵੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Odisha Train Accident : ਕੀ ਬਿਨਾਂ ਟਿਕਟ ਸਫਰ ਕਰਨ ਵਾਲੇ ਯਾਤਰੀਆਂ ਨੂੰ ਮਿਲੇਗਾ ਮੁਆਵਜ਼ਾ?
NEXT STORY