ਸ਼ਿਲਾਂਗ– ਮੇਘਾਲਿਆ ਦੇ ਮੁੱਖ ਮੰਤਰੀ ਸੀ. ਕੇ. ਸੰਗਮਾ ਨੇ ਸੋਮਵਾਰ ਨੂੰ ਵਿਧਾਨ ਸਭਾ ’ਚ ਕਿਹਾ ਕਿ ਮੇਘਾਲਿਆ-ਆਸਾਮ ਸਰਹੱਦ ’ਤੇ 36 ਵਿਵਾਦਗ੍ਰਸਤ ਪਿੰਡਾਂ ’ਚੋਂ 30 ਨੂੰ ਦੋਵਾਂ ਸੂਬਿਆਂ ਦੀਆਂ ਖੇਤਰੀ ਕਮੇਟੀਆਂ ਨੇ ਮੇਘਾਲਿਆ ’ਚ ਰਹਿਣ ਦੇਣ ਦੀ ਸਿਫਾਰਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ 36 ਪਿੰਡ 36.9 ਵਰਗ ਕਿਲੋਮੀਟਰ ਦੇ ਇਲਾਕੇ ’ਚ ਫੈਲੇ ਹਨ ਜਦਕਿ 30 ਪਿੰਡ 18 ਵਰਗ ਕਿਲੋਮੀਟਰ ਦੇ ਖੇਤਰ ’ਚ ਫੈਲੇ ਹਨ।
ਇਹ ਖ਼ਬਰ ਪੜ੍ਹੋ- PAK v AUS : ਚੌਥੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 449/7
ਮੁੱਖ ਮੰਤਰੀ ਨੇ ਅੰਤਰਰਾਜੀ ਸਰਹੱਦੀ ਵਿਵਾਦ ਹੱਲ ਕਰਨ ਲਈ ਆਸਾਮ ਸਰਕਾਰ ਨਾਲ ਗੱਲਬਾਤ ਦੀ ਤਰੱਕੀ ਬਾਰੇ ਸਦਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੋਵੇਂ ਸੂਬੇ ਇਸ ’ਤੇ ਰਾਜ਼ੀ ਹੋ ਗਏ ਹਨ ਕਿ ਪਹਿਲਾਂ ਤੋਂ ਚੁਣੇ 12 ਇਲਾਕਿਆਂ ’ਚ ਅਜਿਹਾ ਕੋਈ ਨਵਾਂ ਇਲਾਕਾ ਨਹੀਂ ਜੋੜਿਆ ਜਾਵੇਗਾ, ਜਿਸ ’ਤੇ ਮਤਭੇਦ ਹੋਣ। ਉਨ੍ਹਾਂ ਕਿਹਾ ਕਿ ਮੇਘਾਲਿਆ ਨੇ 2011 ’ਚ ਜਿਨ੍ਹਾਂ 36 ਪਿੰਡਾਂ ’ਤੇ ਦਾਅਵਾ ਕੀਤਾ ਸੀ, ਉਨ੍ਹਾਂ ’ਚੋਂ ਦੋਵੇਂ ਸੂਬਿਆਂ ਦੀਆਂ ਖੇਤਰੀ ਕਮੇਟੀਆਂ ਨੇ 30 ਪਿੰਡਾਂ ਨੂੰ ਮੇਘਾਲਿਆ ’ਚ ਰਹਿਣ ਦੇਣ ਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਜ਼ਮੀਨ ਦਾ ਮਾਲਕਾਨਾ ਹੱਕ ਸਰਹੱਦ ਨੂੰ ਤੈਅ ਕਰਨ ਤੋਂ ਬਾਅਦ ਪ੍ਰਭਾਵਿਤ ਨਹੀਂ ਹੋਵੇਗਾ। ਸੰਗਮਾ ਨੇ ਕਿਹਾ ਕਿ ਮੇਘਲਿਆ ਨੇ ਤਾਰਾਬਾੜੀ ਇਲਾਕੇ ’ਚ ਜਿਨ੍ਹਾਂ 8 ਪਿੰਡਾਂ ’ਤੇ ਦਾਅਵਾ ਜਤਾਇਆ ਸੀ, ਉਹ ਸੂਬੇ ’ਚ ਹੀ ਰਹਿਣਗੇ। ਗਿਜਾਂਗ ’ਚ ਅਸੀਂ 3 ਪਿੰਡਾਂ ’ਤੇ ਦਾਅਵਾ ਕੀਤਾ ਸੀ ਅਤੇ ਉਨ੍ਹਾਂ ’ਚੋਂ 2 ਸੂਬੇ ’ਚ ਬਣੇ ਰਹਿਣਗੇ। ਸਾਨੂੰ ਹਾਹੀਮ ’ਚ 12 ਪਿੰਡਾਂ ’ਚੋਂ 11 ਮਿਲਣਗੇ। ਬੋਕਲਪਾੜਾ ’ਚ 2 ’ਚੋਂ ਇਕ, ਖਾਨਪਾੜਾ-ਪਿਲਗਕਾਟਾ ’ਚ 6 ’ਚੋਂ 5 ਅਤੇ ਰਤਚੇਰਾ ’ਚ 5 ’ਚੋਂ 3 ਪਿੰਡ ਮਿਲਣਗੇ।
ਇਹ ਖ਼ਬਰ ਪੜ੍ਹੋ- CWC 22 : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
Exit Polls : ਯੂਪੀ 'ਚ ਭਾਜਪਾ ਨੂੰ ਫਿਰ ਮਿਲ ਸਕਦੀ ਹੈ ਵੱਡੀ ਜਿੱਤ, ਸਪਾ ਨੂੰ ਬੜ੍ਹਤ
NEXT STORY