ਕੱਟੜਾ (ਅਮਿਤ)- ਮਾਤਾ ਵੈਸ਼ਨੋ ਦੇਵੀ ਭਵਨ ’ਤੇ ਹਰ ਸਾਲ ਵਾਂਗ ਇਸ ਸਾਲ ਪੁਰਾਣੀ ਗੁਫ਼ਾ ਨੂੰ ਸ਼ਰਧਾਲੂਆਂ ਲਈ ਨਹੀਂ ਖੋਲ੍ਹਿਆ ਜਾਵੇਗਾ। ਇਹ ਫ਼ੈਸਲਾ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਵੱਲੋਂ ਰੋਜ਼ਾਨਾ ਵਧ ਰਹੇ ਕੋਰੋਨਾ ਕੇਸਾਂ ਨੂੰ ਵੇਖਦਿਆਂ ਲਿਆ ਜਾ ਰਿਹਾ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਮੱਕਰ ਸਕ੍ਰਾਂਤੀ ਸਬੰਧੀ ਪੁਰਾਣੀ ਗੁਫ਼ਾ ਦੇ ਸਾਹਮਣੇ ਬੋਰਡ ਪ੍ਰਸ਼ਾਸਨ ਵੱਲੋਂ ਵਿਧੀਪੂਰਵਕ ਪੂਜਾ-ਅਰਚਨਾ ਕੀਤੀ ਜਾਵੇਗੀ ਪਰ ਸ਼ਰਧਾਲੂਆਂ ਨੂੰ ਗੁਫ਼ਾ ਤੋਂ ਦਰਸ਼ਨ ਕਰਨ ਦੀ ਆਗਿਆ ਨਹੀਂ ਹੋਵੇਗੀ।
ਇਹ ਵੀ ਪੜ੍ਹੋ: PM ਮੋਦੀ ਦੀ ਸੁਰੱਖਿਆ ਮਾਮਲਾ : SC ਦੀ ਸਾਬਕਾ ਜੱਜ ਇੰਦੂ ਮਲਹੋਤਰਾ ਦੀ ਅਗਵਾਈ 'ਚ ਕਮੇਟੀ ਕਰੇਗੀ ਜਾਂਚ
ਸੀ. ਈ. ਓ. ਸ਼੍ਰਾਈਨ ਬੋਰਡ ਰਮੇਸ਼ ਕੁਮਾਰ ਨੇ ਦੱਸਿਆ ਕਿ ਕੋਰੋਨਾ ਦੇ ਮਾਮਲੇ ਰੋਜ਼ਾਨਾ ਵੱਧ ਰਹੇ ਹਨ। ਅਜਿਹੇ ’ਚ ਪ੍ਰਸ਼ਾਸਨ ਵੱਲੋਂ ਭਗਤਾਂ ਨੂੰ ਪੁਰਾਣੀ ਗੁਫ਼ਾ ਦੇ ਦਰਸ਼ਨਾਂ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਜਨਵਰੀ ਮਹੀਨੇ ’ਚ ਯਾਤਰਾ ’ਚ ਗਿਰਾਵਟ ਕਾਰਨ ਵੈਸ਼ਨੋ ਦੇਵੀ ਭਵਨ ’ਤੇ ਸ਼੍ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਪੁਰਾਣੀ ਗੁਫਾ ਦੇ ਕਪਾਟ ਸ਼ਰਧਾਲੂਆਂ ਲਈ ਖੋਲ੍ਹੇ ਜਾਂਦੇ ਹਨ ਪਰ ਜਿਓਂ ਹੀ ਯਾਤਰਾ ਦਾ ਅੰਕੜਾ 10,000 ਤੋਂ ਜ਼ਿਆਦਾ ਹੁੰਦਾ ਹੈ ਤਾਂ ਸ਼ਰਧਾਲੂਆਂ ਨੂੰ ਪੁਰਾਣੀ ਗੁਫ਼ਾ ਦੇ ਦਰਸ਼ਨਾਂ ਦੀ ਆਗਿਆ ਨਾ ਦੇ ਕੇ ਨਵੀਂ ਗੁਫ਼ਾ ਤੋਂ ਹੀ ਦਰਸ਼ਨਾਂ ਦਾ ਮੌਕਾ ਦਿੱਤਾ ਜਾਂਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬੀਕਾਨੇਰ ਐਕਸਪ੍ਰੈਸ ਦੀਆਂ 12 ਬੋਗੀਆਂ ਪਲਟੀਆਂ, ਮਰਨ ਵਾਲਿਆਂ ਦੀ ਗਿਣਤੀ 9 ਹੋਈ
NEXT STORY