ਸ਼੍ਰੀਨਗਰ— ਲੋਕ ਸਭਾ ਚੋਣਾਂ ਦੇ ਰੁਝਾਨ ਹੁਣ ਨਤੀਜਿਆਂ 'ਚ ਬਦਲਣ ਲੱਗੇ ਹਨ। ਭਾਜਪਾ ਦੇ ਸਮਰਥਨ ਜਸ਼ਨ 'ਚ ਜੁਟ ਗਏ ਹਨ। ਪਾਰਟੀ ਵਰਕਰ ਕਿਤੇ ਲੱਡੂ ਵੰਡ ਰਹੇ ਹਨ ਤਾਂ ਕਿਤੇ ਪਟਾਕੇ ਚੱਲਾ ਰਹੇ ਹਨ। ਐੱਨ.ਡੀ.ਏ. 300 ਤੋਂ ਵਧ ਸੀਟਾਂ ਨਾਲ ਮੁੜ ਜਿੱਤ ਹਾਸਲ ਕਰਦੀ ਦਿੱਸ ਰਹੀ ਹੈ। ਇਸ ਦਰਮਿਆਨ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਵਧਾਈ ਦਿੱਤੀ ਹੈ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਟਵੀਟ ਕੀਤਾ,''ਐਗਜ਼ਿਟ ਪੋਲ ਸਹੀ ਸਨ। ਹੁਣ ਭਾਜਪਾ ਅਤੇ ਐੱਨ.ਡੀ.ਏ. ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦੇਣਾ ਹੀ ਰਹਿ ਗਿਆ ਹੈ। ਪੀ.ਐੱਮ. ਮੋਦੀ ਅਤੇ ਅਮਿਤ ਸ਼ਾਹ ਨੂੰ ਜਿਤਾਊ ਗਠਜੋੜ ਅਤੇ ਬਹੁਤ ਪ੍ਰੋਫੈਸ਼ਨਲ ਕੈਂਪਨ ਲਈ ਸਿਹਰਾ ਜਾਂਦਾ ਹੈ।'' ਦੱਸਣਯੋਗ ਹੈ ਕਿ ਕਸ਼ਮੀਰ ਦੀਆਂ ਤਿੰਨਾਂ ਸੀਟਾਂ 'ਤੇ ਐੱਨ. ਸੀ. (ਨੈਸ਼ਨਲ ਕਾਨਫਰੰਸ) ਅੱਗੇ ਹੈ।
ਇਸ ਤੋਂ ਪਹਿਲਾਂ ਉਮਰ ਅਬਦੁੱਲਾ ਨੇ ਐਗਜ਼ਿਟ ਪੋਲ ਤੋਂ ਟਵੀਟ ਕੀਤਾ ਸੀ ਕਿ ਹਰ ਐਗਜ਼ਿਟ ਪੋਲ ਗਲਤ ਨਹੀਂ ਸਕਦਾ। ਟਾਈਮ ਆ ਗਿਆ ਹੈ ਕਿ ਟੀ.ਵੀ. ਨੂੰ ਬੰਦ ਅਤੇ ਸੋਸ਼ਲ ਮੀਡੀਆ ਤੋਂ ਲਾਗ ਆਊਟ ਕਰ ਕੇ 23 ਮਈ ਦਾ ਇੰਤਜ਼ਾਰ ਕੀਤਾ ਜਾਵੇ। ਦੇਖਦੇ ਹਾਂ ਕੀ ਦੁਨੀਆ ਉਸ ਦਿਨ ਵੀ ਆਪਣੀ ਧੁਰੀ 'ਤੇ ਘੁੰਮ ਰਹੀ ਹੋਵੇਗੀ। ਇਸ ਤੋਂ ਪਹਿਲਾਂ ਉਮਰ ਨੇ ਜੰਮੂ-ਕਸ਼ਮੀਰ 'ਚ ਕਾਂਗਰਸ ਦੀ ਅਗਵਾਈ ਵਲੋਂ ਇਕ ਵੀ ਚੋਣਾਵੀ ਸਭਾ ਨਾ ਕਰਨ ਨੂੰ ਲੈ ਕੇ ਸਵਾਲ ਚੁੱਕਿਆ ਸੀ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਐੱਨ.ਸੀ. ਦਾ ਗਠਜੋੜ ਸੀ।
ਕੇਂਦਰੀ ਮੰਤਰੀ ਮੰਡਲ ਦੀ ਬੈਠਕ ਕੱਲ੍ਹ, ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪਣਗੇ PM ਮੋਦੀ
NEXT STORY