ਜਲੰਧਰ (ਵੈਬ ਡੈਸਕ)- ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਵੀਂ ਦਿੱਲੀ ਵਿਚ ਗਠਜੋੜ ਕਰ ਲੈਣ ਦੀ ਗੱਲਬਾਤ ਸਿਰੇ ਨਹੀਂ ਚੜ ਪਾ ਰਹੀ ਹੈ। ਜਿਸ ਦਾ ਮੁੱਖ ਕਾਰਨ ਆਮ ਆਦਮੀ ਪਾਰਟੀ ਵਲੋਂ ਹਰਿਆਣਾ ਵਿਚ ਵੀ ਗਠਜੋੜ ਕਰਨ ਦਾ ਦਬਾਅ ਬਣਾਉਣਾ ਦੱਸਿਆ ਜਾ ਰਿਹਾ ਹੈ।
ਸੂਤਰਾਂ ਦੀ ਮੰਨੀਏ ਤਾਂ ਕੁਝ ਦਿਨ ਪਹਿਲਾਂ ਤਕ ਸਭ ਕੁਝ ਠੀਕ ਸੀ। ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਦਿੱਲੀ ਅੰਦਰ 4-3 ਸੀਟਾਂ ਦੀ ਵੰਡ ਦੀ ਸਹਿਮਤੀ ਵੀ ਬਣ ਗਈ ਸੀ। ਕਾਂਗਰਸ ਆਪਣੇ ਹਿੱਸੇ ਦੀਆਂ 3 ਵਿਚੋਂ ਇਕ ਸੀਟ ਬਾਰੇ ਫੈਸਲਾ ਨਹੀਂ ਕਰ ਪਾਈ ਸੀ, ਕਿ ਉਸਨੇ ਕਿਸ ਸੀਟ ਦੀ ਚੋਣ ਕਰਨੀ ਹੈ। ਜਿਸ ਕਾਰਨ ਗਠਜੋੜ ਬਾਰੇ ਕੋਈ ਰਸਮੀ ਐਲਾਣ ਨਹੀਂ ਹੋ ਪਾਇਆ ਸੀ। ਕਾਂਗਰਸ ਨੇ ਇਹ ਫੈਸਲਾ ਹਾਲੇ ਕੀਤਾ ਨਹੀਂ ਸੀ ਕਿ ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਗਠਜੋੜ ਦੀ ਗੱਲਬਾਤ ਵਿਚ ਹਰਿਆਣਾ ਨੂੰ ਵੀ ਜੋੜ ਲਿਆ। ਆਮ ਆਦਮੀ ਪਾਰਟੀ ਹਰਿਆਣਾ ਵਿਚ ਵੀ ਕਾਂਗਰਸ ਤੋਂ ਸੀਟਾਂ ਦੀ ਮੰਗ ਕਰਨ ਲੱਗੀ ਪਰ ਕਾਂਗਰਸ ਨੂੰ ਇਹ ਮਨਜੂਰ ਨਹੀਂ ਸੀ। ਜਿਸ ਕਾਰਨ ਦੋਵਾਂ ਵਿਚਕਾਰ ਚੱਲ ਰਹੀ ਗਠਜੋੜ ਬਾਰੇ ਗੱਲਬਾਤ ਹਲੇ ਤਕ ਸਿਰੇ ਨਹੀਂ ਚੜ ਸਕੀ।
ਦੂਜੇ ਪਾਸੇ ਜੇਕਰ ਸੂਤਰਾਂ ਦੀ ਮੰਨਿਏ ਤਾਂ ਕਾਂਗਰਸ ਨੇ ਆਪਣੇ ਸਾਰੇ ਆਗੂਆਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ ਕਿ ਦਿੱਲੀ ਵਿਚ ਸਾਰੀਆਂ 7 ਸੀਟਾਂ ਉਤੇ ਚੋਣਾਂ ਲੜਣ ਲਈ ਉਹ ਤਿਆਰ ਰਹਿਣ। ਇਸ ਤਰਾਂ ਕਾਂਗਰਸ ਨੇ ਵੀ ਆਪ ਨੂੰ ਸਾਫ ਕਰ ਦਿੱਤਾ ਹੈ ਕਿ ਪਾਰਟੀ ਸਿਰਫ ਦਿੱਲੀ ਵਿਚ ਹੀ ਆਪ ਨਾਲ ਗਠਜੋੜ ਕਰੇਗੀ। ਕਿਸੇ ਵੀ ਹੋਰ ਸੂਬੇ ਸੰਬੰਧੀ ਸੋਚਿਆਂ ਨਹੀਂ ਜਾ ਸਕਦਾ। ਜੇਕਰ ਆਮ ਆਦਮੀ ਪਾਰਟੀ ਹਰਿਆਣਾ ਨੂੰ ਲੈ ਕੇ ਅੜੀ ਰਹੀ ਤਾਂ ਗਠਜੋੜ ਦੀਆਂ ਤੰਦਾਂ ਕਮਜੋਰ ਹੋ ਸਕਦੀਆਂ ਹਨ। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਗਠਜੋੜ ਨੂੰ ਲੈ ਕੇ ਲੋਕਲ ਯੂਨੀਟ ਨੇ ਆਪਣਾ ਸਟੈਂਡ ਸਾਫ ਕਰ ਦਿੱਤਾ ਹੈ। ਹੁਣ ਗੇਂਦ ਕੇਜਰੀਵਾਲਾ ਹੱਥ ਹੈ। ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਉਮੀਦਵਾਰਾਂ ਦੀ ਚੋਣ ਲਈ ਸਕਰੀਨਿੰਗ ਕਮੇਟੀ ਦੀ ਬੈਠਕ ਕਰਨ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਈਕਮਾਂਡ ਨੇ ਆਪਣੇ ਸਾਰੇ ਸਾਬਕਾ ਸੰਸਦ ਮੈਂਬਰਾਂ ਨੂੰ ਚੋਣ ਲੜਣ ਦੇ ਲਈ ਤਿਆਰ ਰਹਿਣ ਨੂੰ ਕਿਹਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਗਠਜੋੜ ਦੇ ਕਿਆਸ ਦੀ ਵਜਾ ਨਾਲ ਪਾਰਟੀ ਇਸ ਚੋਣ ਨੂੰ ਲੈ ਕੇ ਤਿਆਰੀਆਂ ਨਹੀਂ ਕਰ ਪਾ ਰਹੀ ਹੈ। ਦਿਲੀ ਵਿਚ ਕਾਂਗਰਸ ਦੀ ਚੋਣ ਮੁਹਿੰਮ ਲਗਭਗ ਜੀਰੋ ਹੈ। ਆਮ ਆਦਮੀ ਪਾਰਟੀ ਵਲੋਂ ਸੰਜੇ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਪਾਰਟੀ ਦਿੱਲੀ ਸਣੇ ਕਿਸੇ ਵੀ ਹੋਰ ਸੂਬੇ 'ਚ ਕਾਂਗਰਸ ਨਾਲ ਕਿਸੇ ਵੀ ਤਰ੍ਹਾਂ ਦਾ ਗੱਠ ਜੋੜ ਨਹੀਂ ਕਰ ਰਹੀ ਹੈ।
ਦਿੱਲੀ ’ਚ ਕਾਰ ’ਚੋਂ 1 ਕਰੋੜ ਦੀ ਨਕਦੀ ਜ਼ਬਤ
NEXT STORY