ਨਵੀਂ ਦਿੱਲੀ- ਜੇ ਉਪ ਰਾਸ਼ਟਰਪਤੀ ਦੀ ਚੋਣ ਪ੍ਰਧਾਨ ਮੰਤਰੀ ਦੀ ਨਿੱਜੀ ਤਰਜੀਹ ਦੇ ਆਧਾਰ ’ਤੇ ਕੀਤੀ ਜਾਂਦੀ ਹੈ, ਤਾਂ ਰਾਸ਼ਟਰਪਤੀ ਦੀ ਚੋਣ ਮੌਜੂਦਾ ਸਿਆਸੀ ਸਥਿਤੀ ਅਨੁਸਾਰ ਵੱਖ-ਵੱਖ ਪੈਮਾਨਿਆਂ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਆਮ ਤੌਰ ’ਤੇ ਗੱਠਜੋੜ ਦੀ ਸਰਕਾਰ ਹੋਣ ’ਤੇ ਚੋਣ ਸਹਿਯੋਗੀ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਕੀਤੀ ਜਾਂਦੀ ਹੈ। ਸੱਤਾਧਾਰੀ ਪਾਰਟੀ ਦੀ ਉੱਚ ਲੀਡਰਸ਼ਿਪ ਨਾਲ ਵੀ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ।
ਇਤਿਹਾਸ ਦੱਸਦਾ ਹੈ ਕਿ ਆਜ਼ਾਦੀ ਤੋਂ ਬਾਅਦ ਰਾਸ਼ਟਰਪਤੀ ਵਜੋਂ ਡਾਕਟਰ ਰਾਜੇਂਦਰ ਪ੍ਰਸਾਦ ਉਸ ਵੇਲੇ ਦੇ ਪ੍ਰਧਾਨ ਮੰਤਰੀ ਦੇ ਨਜ਼ਦੀਕੀ ਭਰੋਸੇਯੋਗ ਨਹੀਂ ਸਨ। ਸਭ ਪ੍ਰਧਾਨ ਮੰਤਰੀ ਸਰਕਾਰ ਦੇ ਸੁਚਾਰੂ ਕੰਮਕਾਜ ਲਈ ਇਸ ਉੱਚ ਅਹੁਦੇ ਲਈ ਹਮੇਸ਼ਾ ਆਪਣੇ ਭਰੋਸੇਯੋਗ ਨੂੰ ਹੀ ਚੁਣਨਾ ਚਾਹੁੰਦੇ ਹਨ । ਉਹ ‘ਰਬੜ ਦੀ ਸਟੈਂਪ’ ਵਾਲੇ ਵਿਅਕਤੀ ਨੂੰ ਤਰਜੀਹ ਦਿੰਦੇ ਹਨ ਪਰ ਕਈ ਵਾਰ ਅਜਿਹਾ ਨਹੀਂ ਹੁੰਦਾ। ਗਿਆਨੀ ਜ਼ੈਲ ਸਿੰਘ ਜਾਂ ਕਿਸੇ ਹੱਦ ਤੱਕ ਪ੍ਰਣਬ ਮੁਖਰਜੀ ਕਿਸੇ ਪਾਰਟੀ ਦੇ ਦਬਾਅ ਹੇਠ ਨਹੀਂ ਆਏ ਅਤੇ ਅਾਪਣੇ ਰਾਹ ’ਤੇ ਚੱਲਦੇ ਰਹੇ।
ਕਈ ਵਾਰ ਰਾਸ਼ਟਰਪਤੀ ਦੀ ਚੋਣ ਉਦਾਹਰਣ ਕਾਇਮ ਕਰਨ ਲਈ ਵੀ ਕੀਤੀ ਜਾਂਦੀ ਹੈ, ਜਿਵੇਂ ਅਟਲ ਬਿਹਾਰੀ ਵਾਜਪਾਈ ਵਲੋਂ ਡਾ. ਏ. ਪੀ. ਜੇ. ਅਬਦੁਲ ਕਲਾਮ ਦੀ ਚੋਣ ਕੀਤੀ ਗਈ ਸੀ।
ਇੱਥੋਂ ਤੱਕ ਕਿ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਰਾਮਨਾਥ ਕੋਵਿੰਦ ਅਤੇ ਦ੍ਰੌਪਦੀ ਮੁਰਮੂ ਨੂੰ ਸਿਰਫ਼ ਸਿਆਸੀ ਵਿਚਾਰਾਂ ਕਰ ਕੇ ਚੁਣਿਆ ਨਾ ਕਿ ਕਿਸੇ ਨਿੱਜੀ ਵਫ਼ਾਦਾਰੀ ਕਾਰਨ। ਇਹ ਦੋਵੇਂ ਮੋਦੀ ਦੇ ਵਫ਼ਾਦਾਰ ਜਾਂ ਉਨ੍ਹਾਂ ਦੇ ਕਰੀਬੀ ਵੀ ਨਹੀਂ ਸਨ। ਉਨ੍ਹਾਂ ਨੂੰ ਸਿਰਫ ਉਨਾਂ ਭਾਈਚਾਰਿਆਂ ਤਕ ਪਾਰਟੀ ਦੀ ਪਹੁੰਚ ਵਧਾਉਣ ਲਈ ਚੁਣਿਆ ਗਿਆ ਸੀ ਜਿਨ੍ਹਾਂ ਨਾਲ ਉਹ ਸਬੰਧਤ ਹਨ।
ਛੱਤੀਸਗੜ੍ਹ ’ਚ 76 ਤੇ ਮਿਜ਼ੋਰਮ ’ਚ 78 ਫੀਸਦੀ ਤੋਂ ਵੱਧ ਪੋਲਿੰਗ
NEXT STORY