ਨਵੀਂ ਦਿੱਲੀ- ਭਾਰਤ ਭਰ ਦੇ ਰੇਲਵੇ ਸਟੇਸ਼ਨਾਂ 'ਤੇ ਸਥਾਨਕ ਸ਼ਿਲਪਕਾਰੀ ਅਤੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਕ ਸਰਕਾਰੀ ਯੋਜਨਾ 'ਵਨ ਸਟੇਸ਼ਨ ਵਨ ਪ੍ਰੋਡਕਟ' (OSOP) ਨੇ ਪੂਰੇ ਦੇਸ਼ ਵਿਚ ਵਿਕਾਸ ਵੇਖਿਆ ਹੈ। ਇਕੱਲੇ ਮੱਧ ਰੇਲਵੇ ਕੋਲ 157 ਆਊਟਲੈੱਟ ਹਨ, ਜੋ ਇਸ ਪਹਿਲਕਦਮੀ ਪ੍ਰਤੀ ਆਪਣੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੇ ਹਨ। ਮੱਧ ਰੇਲਵੇ ਵਿਚ ਭੁਸਾਵਲ ਡਿਵੀਜ਼ਨ 25 ਆਪ੍ਰੇਸ਼ਨਲ OSOP ਆਊਟਲੈੱਟ ਸੰਪੰਨ ਅਤੇ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਨ। ਜੋ ਭਾਰਤ ਦੇ ਅਮੀਰ ਅਤੇ ਵਿਭਿੰਨ ਸਥਾਨਕ ਉਤਪਾਦਾਂ ਨੂੰ ਪ੍ਰਦਰਸ਼ਿਤ ਕਰ ਰਹੇ ਹਨ।
ਭੁਸਾਵਲ ਡਿਵੀਜ਼ਨ ਰੇਲ ਪ੍ਰਬੰਧਕ ਇਤੀ ਪਾਂਡੇ ਦਾ ਕਹਿਣਾ ਹੈ ਕਿ ਇਹ ਸਥਾਨਕ ਅਰਥਵਿਵਸਥਾ 'ਚ ਯੋਗਦਾਨ ਦੇ ਰਿਹਾ ਹੈ। ਇਨ੍ਹਾਂ ਸਾਰਿਆਂ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ। "ਵੋਕਲ ਫਾਰ ਲੋਕਲ" ਦੇ ਵਿਜ਼ਨ ਤੋਂ ਸ਼ੁਰੂ ਹੋ ਕੇ OSOP ਪਹਿਲਕਦਮੀ ਨੇ ਭੁਸਾਵਲ ਡਿਵੀਜ਼ਨ 'ਚ ਔਰਤਾਂ ਦੇ ਸਸ਼ਕਤੀਕਰਨ 'ਚ ਮਹੱਤਵਪੂਰਨ ਤਰੱਕੀ ਕੀਤੀ ਹੈ।
ਮਹਿਲਾ ਉੱਦਮੀਆਂ ਭੁਸਾਵਲ ਅਤੇ ਜਲਗਾਓਂ ਵਿਚ ਸਾੜੀਆਂ ਅਤੇ ਪਰਸ ਤੋਂ ਲੈ ਕੇ ਪੈਕਡ ਰੋਸਟੇਡ ਪ੍ਰੋਡਕਟਸ ਅਤੇ ਅਕੋਲਾ ਵਿਚ ਬਾਂਸ ਦੀ ਸ਼ਿਲਪਕਾਰੀ ਤੱਕ ਦੇ ਸਥਾਨਕ ਉਤਪਾਦਾਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਇਨ੍ਹਾਂ ਉੱਦਮਾਂ ਦੀ ਅਗਵਾਈ ਘੱਟ ਆਮਦਨੀ ਵਾਲੇ ਵਰਗ ਦੀਆਂ ਔਰਤਾਂ ਕਰ ਰਹੀਆਂ ਹਨ। ਪਾਂਡੇ ਨੇ ਕਿਹਾ ਕਿ ਇਹ ਆਊਟਲੈੱਟ ਨਾ ਸਿਰਫ਼ ਮੁਨਾਫ਼ਾ ਕਮਾਉਣ ਦਾ ਮੌਕਾ ਹਨ, ਸਗੋਂ ਇਹ ਸਮਾਜ ਦੀਆਂ ਹੋਰ ਔਰਤਾਂ ਨੂੰ ਸਿਖਲਾਈ ਅਤੇ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰ ਰਹੇ ਹਨ।
16 ਕਰੋੜ ਦਾ ਘਰ, ਕਰੋੜਾਂ ਦਾ ਸਕੂਲ, ਲੱਖਾਂ ਦੇ ਗਹਿਣੇ, ਮੁਅੱਤਲ ਅਧਿਕਾਰੀ ਦੀ ਜਾਇਦਾਦ ਦਾ ਵੱਡੀ ਖ਼ੁਲਾਸਾ
NEXT STORY