ਇੰਟਰਨੈਸ਼ਨਲ ਡੈਸਕ- ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਦੇ ਭੂਚਾਲ ਨੇ ਮਿਆਂਮਾਰ ਤੇ ਥਾਈਲੈਂਡ 'ਚ ਭਿਆਨਕ ਤਬਾਹੀ ਮਚਾ ਦਿੱਤੀ। ਹੁਣ ਤੱਕ ਜਿੱਥੇ 1700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ ਹਜ਼ਾਰਾਂ ਲੋਕ ਜ਼ਖ਼ਮੀ ਵੀ ਹੋ ਗਏ ਹਨ। ਇਸ ਤੋਂ ਇਲਾਵਾ ਸੈਂਕੜੇ ਇਮਾਰਤਾਂ ਤੇ ਮੰਦਰ ਵੀ ਢਹਿ-ਢੇਰੀ ਹੋ ਚੁੱਕੇ ਹਨ।
ਇਸ ਔਖੇ ਸਮੇਂ 'ਚ ਭਾਰਤ ਸਰਕਾਰ ਇਨ੍ਹਾਂ ਭੂਚਾਲ ਪੀੜਤ ਦੇਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਭਾਰਤ ਸਰਕਾਰ ਨੇ ਮਿਆਂਮਾਰ ਦੀ ਮਦਦ ਕਰਨ ਲਈ 'ਆਪ੍ਰੇਸ਼ਨ ਬ੍ਰਹਮਾ' ਸ਼ੁਰ ਕੀਤਾ ਹੋਇਆ ਹੈ, ਜਿਸ ਤਹਿਤ ਜਹਾਜ਼ਾਂ ਰਾਹੀਂ 118 ਮੈਂਬਰੀ ਮੈਡੀਕਲ ਟੀਮ ਸਮੇਤ 60 ਟਨ ਰਾਹਤ ਸਮੱਗਰੀ ਮਿਆਂਮਾਰ ਨੂੰ ਭੇਜੀ ਹੈ। ਇਸ ਤੋਂ ਇਲਾਵਾ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਟੀਮਾਂ ਨੇ ਮਿਆਂਮਾਰ ਦੇ ਉ ਹਲਾ ਥੀਨ ਮੱਠ 'ਚ ਫਸੇ 170 ਭਿਕਸ਼ੂਆਂ ਨੂੰ ਬਚਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੱਧੀ ਰਾਤੀਂ ਹਸਪਤਾਲ 'ਚ ਲੱਗ ਗਈ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
ਰੈਸਕਿਊ ਟੀਮਾਂ ਵੱਲੋਂ ਸਕਾਈ ਵਿਲਾ ਤੱਕ ਬਚਾਅ ਕਾਰਜ ਵਧਾਏ ਜਾ ਰਹੇ ਹਨ, ਜਿੱਥੇ ਚਾਰ 11 ਮੰਜ਼ਿਲਾ ਟਾਵਰ ਢਹਿ ਗਏ ਹਨ, ਜਦੋਕਿ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਬੈਠੇ 2000 ਭਿਕਸ਼ੂਆਂ ਨੂੰ ਰਾਹਤ ਸਮੱਗਰੀ ਵੰਡੀ ਜਾਵੇਗੀ। ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 80 ਮੈਂਬਰੀ ਸਰਚ ਤੇ ਰੈਸਕਿਊ ਟੀਮ ਵੀ ਮਿਆਂਮਾਰ ਲਈ ਰਵਾਨਾ ਹੋ ਚੁੱਕੀ ਹੈ, ਤਾਂ ਜੋ ਉੱਥੇ ਫਸੇ ਵੱਧ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਸਕੇ ਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੋਸਤ ਦੀ ਮਾਂ ਨਾਲ 5 ਸਾਲ ਤੱਕ ਚੱਲਿਆ ਅਫੇਅਰ, ਜਦੋਂ ਫੜਿਆ ਗਿਆ ਤਾਂ...
NEXT STORY