ਦੇਹਰਾਦੂਨ- ਉੱਤਰਾਖੰਡ ਮਦਰੱਸਾ ਬੋਰਡ ਨੇ ਮੰਗਲਵਾਰ ਨੂੰ ਕਿਹਾ ਕਿ ਉੱਤਰਾਖੰਡ ਦੇ ਮਦਰੱਸਿਆਂ ਦੇ ਪਾਠਕ੍ਰਮ ਵਿਚ ਭਾਰਤੀ ਫ਼ੌਜੀ ਬਲਾਂ ਵਲੋਂ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰਨ ਲਈ ਚਲਾਏ ਗਏ 'ਆਪ੍ਰੇਸ਼ਨ ਸਿੰਦੂਰ' ਦੀ ਗਾਥਾ ਨੂੰ ਸ਼ਾਮਲ ਕੀਤਾ ਜਾਵੇਗਾ। ਬੋਰਡ ਦੇ ਪ੍ਰਧਾਨ ਮੁਫਤੀ ਸ਼ਮੂਨ ਕਾਸਮੀ ਨੇ ਇੱਥੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਮਦਰੱਸਿਆਂ ਵਿਚ ਸਫ਼ਲ 'ਆਪ੍ਰੇਸ਼ਨ ਸਿੰਦੂਰ' ਦੀ ਗਾਥਾ ਨੂੰ ਸ਼ਾਮਲ ਕਰਾਂਗੇ ਤਾਂ ਕਿ ਸਾਡੇ ਮਦਰੱਸਿਆਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਇਹ ਪਤਾ ਹੋਵੇ ਕਿ ਇਹ ਆਪ੍ਰੇਸ਼ਨ ਕੀ ਸੀ ਅਤੇ ਇਸ ਦੀ ਲੋੜ ਕਿਉਂ ਪਈ।
ਪਾਕਿਸਤਾਨ ਨੂੰ ਨਾਪਾਕ ਮੁਲਕ ਦੱਸਦੇ ਹੋਏ ਕਾਸਮੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਉਸ ਨੇ ਸਾਡੇ ਦੇਸ਼ 'ਤੇ ਹਮਲਾ ਕੀਤਾ ਅਤੇ ਪਹਿਲਗਾਮ ਵਿਚ ਸਾਡੇ ਨਿਹੱਥੇ ਭਰਾਵਾਂ ਦਾ ਕਤਲ ਕੀਤਾ, ਉਸ ਲਈ ਉਸ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਸੀ। ਉਨ੍ਹਾਂ ਨੇ ਇਸ ਕੰਮ ਨੂੰ ਕੁਰਾਨ ਦੀ ਉਲੰਘਣਾ ਦੱਸਿਆ। ਮਦਰੱਸਾ ਬੋਰਡ ਦੇ ਪ੍ਰਧਾਨ ਨੇ ਕਿਹਾ ਕਿ ਮਦਰੱਸਿਆ ਵਿਚ 'ਆਪ੍ਰੇਸ਼ਨ ਸਿੰਦੂਰ' ਨੂੰ ਪਾਠਕ੍ਰਮ ਵਿਚ ਸ਼ਾਮਲ ਕਰਨ ਦੇ ਫ਼ੈਸਲੇ 'ਤੇ ਅਮਲ ਲਈ ਜਲਦੀ ਪਾਠਕ੍ਰਮ ਕਮੇਟੀ ਦੀ ਬੈਠਕ ਬੁਲਾਈ ਜਾਵੇਗੀ।
ਨਹੀਂ ਲਿਆ ਸਕੋਗੇ Dubai ਤੋਂ Gold, ਸੋਨੇ-ਚਾਂਦੀ ਨੂੰ ਲੈ ਕੇ ਭਾਰਤ ਸਰਕਾਰ ਨੇ ਲਿਆ ਵੱਡਾ ਫੈਸਲਾ
NEXT STORY