ਨੈਸ਼ਨਲ ਡੈਸਕ- ਰਾਸ਼ਟਰੀ ਸਮਾਗਮਾਂ ਵਿਚ ਵਿਰੋਧੀ ਧਿਰ ਨੂੰ ਹਾਸ਼ੀਏ ’ਤੇ ਧੱਕਣ ਦੀ ਘਟਨਾ ਹੁਣ ‘ਕਰਤਬ ਪੱਥ’ ਤੋਂ ਰਾਸ਼ਟਰਪਤੀ ਭਵਨ ਤੱਕ ਪਹੁੰਚ ਗਈ ਹੈ। ਪਿਛਲੇ ਹਫ਼ਤੇ ਭਾਰਤ ਦੇ 15ਵੇਂ ਉਪ-ਰਾਸ਼ਟਰਪਤੀ ਵਜੋਂ ਸੀ. ਪੀ. ਰਾਧਾਕ੍ਰਿਸ਼ਨਨ ਦੇ ਸਹੁੰ ਚੁੱਕ ਸਮਾਗਮ ਵਿਚ ਇਕ ਵੀ ਵਿਰੋਧੀ ਧਿਰ ਦੇ ਨੇਤਾ ਨੂੰ ਪਹਿਲੀ ਕਤਾਰ ਵਿਚ ਜਗ੍ਹਾ ਨਹੀਂ ਦਿੱਤੀ ਗਈ। ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖੜਗੇ ਦੂਜੀ ਕਤਾਰ ਵਿਚ ਬੈਠੇ ਸਨ, ਜਦੋਂ ਕਿ ਜ਼ਿਆਦਾਤਰ ਵਿਰੋਧੀ ਧਿਰ ਦੇ ਨੇਤਾਵਾਂ ਨੂੰ 5ਵੀਂ ਕਤਾਰ ਵਿਚ ਧੱਕ ਦਿੱਤਾ ਗਿਆ ਸੀ।
ਇਸ ਦੇ ਉਲਟ ਮੂਹਰਲੀ ਕਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਨੀਅਰ ਮੰਤਰੀਆਂ, ਰਾਜਗ ਸਹਿਯੋਗੀਆਂ, ਕਈ ਮੁੱਖ ਮੰਤਰੀਆਂ ਅਤੇ ਸਾਬਕਾ ਰਾਸ਼ਟਰਪਤੀਆਂ ਅਤੇ ਉਪ-ਰਾਸ਼ਟਰਪਤੀਆਂ-ਰਾਮਨਾਥ ਕੋਵਿੰਦ, ਜਗਦੀਪ ਧਨਖੜ, ਐੱਮ. ਵੈਂਕਈਆ ਨਾਇਡੂ ਅਤੇ ਹਾਮਿਦ ਅੰਸਾਰੀ ਲਈ ਰਾਖਵੀਆਂ ਸਨ।
ਇਹ ਅਪਮਾਨ ਵਿਰੋਧੀ ਧਿਰ ਵੱਲੋਂ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਹਾੜੇ ਦੇ ਸਮਾਰੋਹਾਂ ਦੌਰਾਨ ਨਜ਼ਰਅੰਦਾਜ਼ ਕੀਤੇ ਜਾਣ ਦੀਆਂ ਵਾਰ-ਵਾਰ ਕੀਤੀਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਹੋਇਆ ਹੈ। ਉਸ ਸਮੇਂ ਵੀ, ਪ੍ਰਮੁੱਖ ਸੀਟਾਂ ’ਤੇ ਸੱਤਾਧਾਰੀ ਪਾਰਟੀ ਦਾ ਦਬਦਬਾ ਸੀ। ਰਾਸ਼ਟਰਪਤੀ ਭਵਨ ਦੀ ਇਕ ਹੋਰ ਰਵਾਇਤ ਨੂੰ ਤੋੜਦੇ ਹੋਏ ਮੋਦੀ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਦੋਵਾਂ ਦੇ ਆਗਮਨ ਦਾ ਰਸਮੀ ਐਲਾਨ ਕੀਤਾ ਗਿਆ, ਇਹ ਇਕ ਆਮ ਰਵਾਇਤ ਹੈ ਕਿਉਂਕਿ ਰਵਾਇਤੀ ਤੌਰ ’ਤੇ ਰਾਸ਼ਟਰਪਤੀ ਦੇ ਆਗਮਨ ਦਾ ਬਿਗੁਲ ਵੱਜਣ ਤੋਂ ਪਹਿਲਾਂ ਸਾਰੇ ਮਹਿਮਾਨਾਂ ਨੂੰ ਬੈਠਾ ਦਿੱਤਾ ਜਾਂਦਾ ਹੈ।
ਰਾਹੁਲ ਗਾਂਧੀ ਸਮਾਰੋਹ ਤੋਂ ਦੂਰ ਰਹੇ, ਜਿਸ ’ਤੇ ਭਾਜਪਾ ਨੇ ‘ਸੰਵਿਧਾਨ ਦਾ ਅਪਮਾਨ’ ਕਰਨ ਦਾ ਦੋਸ਼ ਲਗਾਇਆ। ਦ੍ਰਮੁਕ ਨੇ ਵੀ ਸਮਾਰੋਹ ਦਾ ਬਾਈਕਾਟ ਕੀਤਾ। ਬਾਅਦ ਵਿਚ, ਵਿਰੋਧੀ ਧਿਰ ਦੇ ਸਦਨ ਦੇ ਆਗੂਆਂ ਨੂੰ ਨਵੇਂ ਉਪ-ਰਾਸ਼ਟਰਪਤੀ ਨਾਲ ਚਾਹ ਪੀਣ ਲਈ ਸੱਦਾ ਦਿੱਤਾ ਗਿਆ ਪਰ ਬਹੁਤ ਸਾਰੇ ਆਗੂ ਦੁਪਹਿਰ 12.30 ਵਜੇ ਦੀ ਮੀਟਿੰਗ ਵਿਚ ਹਿੱਸਾ ਨਹੀਂ ਹੋ ਸਕੇ ਕਿਉਂਕਿ ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਯਾਤਰਾ ਯੋਜਨਾਵਾਂ ’ਚ ਬਦਲਾਅ ਕਰਨ ਲਈ ਬਹੁਤ ਦੇਰ ਨਾਲ ਸੂਚਿਤ ਕੀਤਾ ਗਿਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਵੱਡਾ ਸੰਦੇਸ਼ ਸਪੱਸ਼ਟ ਹੈ : ਸੱਤਾਧਾਰੀ ਪਾਰਟੀ ਰਾਜਨੀਤੀ ਦੇ ਮੁਤਾਬਕ ਪ੍ਰੋਟੋਕੋਲ ਵਿਚ ਫੇਰਬਦਲ ਕਰ ਰਹੀ ਹੈ।
ਮਰੀਜ਼ ਦੀ ਮੌਤ ਤੋਂ ਬਾਅਦ ਮਹਿਲਾ ਡਾਕਟਰ ਨੂੰ ਕੁੱਟਿਆ, ਕੱਪੜੇ ਪਾੜੇ
NEXT STORY