ਨਵੀਂ ਦਿੱਲੀ— ਦੁਕਾਨਦਾਰਾਂ ਵਲੋਂ ਕਰਿਆਨੇ ਦਾ ਸਮਾਨ ਦੇਣ ਤੋਂ ਪਹਿਲਾਂ ਉਸ ਸਮਾਨ ਦੇ ਪੈਸੇ ਮੰਗੇ ਜਾਂਦੇ ਹਨ ਪਰ ਹੁਣ ਤੁਸੀਂ ਆਨਲਾਈਨ ਕਰਿਆਨੇ ਦਾ ਸਮਾਨ ਉਧਾਰ ਲੈ ਸਕਦੇ ਹੋ। ਪਹਿਲਾਂ ਇਹ ਸੁਵਿਧਾ ਸਿਰਫ ਘਰ ਦੇ ਗੁਆਂਢ 'ਚ ਸਥਿਤ ਦੁਕਾਨ 'ਤੇ ਮਿਲਦੀ ਸੀ ਪਰ ਹੁਣ ਮੋਬਾਇਲ ਐਪ ਦੇ ਜ਼ਰੀਏ ਕਰਿਆਨੇ ਦਾ ਕੋਈ ਵੀ ਸਮਾਨ ਮੰਗਣ 'ਤੇ ਪਹਿਲਾਂ ਪੈਸੇ ਨਹੀਂ ਦੇਣੇ ਪੈਣਗੇ। ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ 'ਚ 'ਗ੍ਰੋਫਰਸ' ਨੇ ਇਸ ਸਰਵਿਸ ਨੂੰ ਸ਼ੁਰੂ ਕੀਤਾ ਹੈ।
ਫਿਲਹਾਲ ਇਨ੍ਹਾਂ ਕਸਟਮਰਜ਼ ਨੂੰ ਮਿਲੇਗੀ ਸਰਵਿਸ
ਕੰਪਨੀ ਇਸ ਤਰ੍ਹਾਂ ਨਾਲ ਸਮਾਨ ਮੰਗਾਉਣ ਦੀ ਸੁਵਿਧਾ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਦੇਵੇਗੀ, ਜੋ ਕਾਫੀ ਲੰਬੇ ਸਮੇਂ ਤੋਂ ਉਸ ਦੀ ਐਪ 'ਤੇ ਸਮਾਨ ਮੰਗਾਉਂਦੇ ਰਹੇ ਹਨ। ਅੱਗੇ ਚੱਲ ਕੇ 'ਗ੍ਰੋਫਰਸ' ਆਪਣੇ ਸਾਰੇ ਗ੍ਰਾਹਕਾਂ ਲਈ ਪੋਸਟਪੇਡ ਗ੍ਰਾਸਰੀ ਖਰੀਦਣ 'ਤੇ ਸਿੰਪਲ ਭੁਗਤਾਨ ਵਿਕਲਪ ਸੇਵਾ ਦਾ ਵਿਸਥਾਰ ਕਰੇਗਾ।
ਗ੍ਰੋਫਰਸ ਦੇ ਮੁੱਖ ਅਧਿਕਾਰੀ ਅਲਬਿੰਦਰ ਧੀਂਡਸਾ ਨੇ ਕਿਹਾ ਕਿ ਇਹ ਸੇਵਾ ਹੈ, ਜਿਸ 'ਚ ਗ੍ਰਾਹਕਾਂ ਨੂੰ ਸੰਗਠਿਤ ਅਤੇ ਪਰੰਪਰਿਕ ਦੋਵੇਂ ਪ੍ਰਕਾਰ ਦੇ ਖੁਦਰਾ ਖੇਤਰ ਤੋਂ ਲਾਭ ਮਿਲਦੇ ਹਨ।
ਇਨ੍ਹਾਂ ਸ਼ਹਿਰਾਂ 'ਚ ਮਿਲੇਗੀ ਸਰਵਿਸ
ਗ੍ਰੋਫਰਸ ਫਿਲਹਾਲ ਦੇਸ਼ ਦੇ ਜਿਨ੍ਹਾਂ ਪ੍ਰਮੁੱਖ ਸ਼ਹਿਰਾਂ 'ਚ ਆਪਣੀ ਸਰਵਿਸ ਦੇ ਰਿਹਾ ਹੈ ਉਨ੍ਹਾਂ 'ਚ ਦਿੱਲੀ, ਆਗਰਾ, ਹੈਦਰਾਬਾਦ, ਜੈਪੁਰ, ਕੋਲਕਾਤਾ, ਲਖਨ, ਲੁਧਿਆਣਾ, ਨਾਗਪੁਰ, ਨੋਇਡਾ, ਗਾਜ਼ਿਆਬਾਦ ਅਤੇ ਵਡੋਦਰਾ ਸਮੇਤ 25 ਸ਼ਹਿਰ ਸ਼ਾਮਲ ਹਨ।
ਤਿੰਨ ਤਲਾਕ ਸਬੰਧੀ ਬਿੱਲ ਦੇ ਖਰੜੇ 'ਤੇ ਸਹਿਮਤੀ ਪ੍ਰਗਟਾਉਣ ਵਾਲਾ ਪਹਿਲਾ ਸੂਬਾ ਬਣਿਆ ਉੱਤਰ ਪ੍ਰਦੇਸ਼
NEXT STORY