ਨੈਸ਼ਨਲ ਡੈਸਕ : ਆਨਲਾਈਨ ਸ਼ਾਪਿੰਗ 'ਚ ਕਈ ਵਾਰ ਲੋਕਾਂ ਨੂੰ ਗਲਤ ਉਤਪਾਦ ਮਿਲ ਜਾਂਦੇ ਹਨ ਅਤੇ ਕਈ ਵਾਰ ਫੋਨ ਬਾਕਸ 'ਚ ਸਾਬਣ ਅਤੇ ਪੱਥਰ ਨਿਕਲ ਆਉਂਦੇ ਹਨ। ਹਾਲ ਹੀ 'ਚ ਅਜਿਹਾ ਹੀ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਕ ਉਪਭੋਗਤਾ ਨੇ ਦਾਅਵਾ ਕੀਤਾ ਹੈ ਕਿ ਉਸਨੇ ਐਮਾਜ਼ੋਨ ਤੋਂ ਇਕ ਸੋਨੀ ਪਲੇਅ ਸਟੇਸ਼ਨ-5 ਦਾ ਆਰਡਰ ਕੀਤਾ ਸੀ ਪਰ ਉਸ ਨੂੰ ਬਾਕਸ ਵਿਚ ਇਕ PS4 ਪ੍ਰਾਪਤ ਹੋਇਆ ਹੈ।
Reddit ਯੂਜ਼ਰ shubhfaldu87 ਨੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਪੂਰੇ ਮਾਮਲੇ ਦੀ ਵਿਆਖਿਆ ਕੀਤੀ ਹੈ। ਉਪਭੋਗਤਾ ਨੇ ਕਿਹਾ, ''PS5 ਬਾਕਸ ਵਿਚ PS4 ਮਿਲਿਆ। ਇਸ ਸਬੰਧੀ ਕਸਟਮਰ ਸਪੋਰਟ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਰਿਟਰਨ ਫੇਲ੍ਹ ਰਹੀ ਅਤੇ ਕੋਈ ਵੀ ਪਿਕਅੱਪ ਲਈ ਨਹੀਂ ਆਇਆ।''
ਐਮਾਜ਼ੋਨ ਤੋਂ ਖ਼ਰੀਦਿਆ ਸੀ PS5
ਯੂਜ਼ਰ ਨੇ ਦੱਸਿਆ, ''ਇਹ ਦੋ ਵਾਰ ਹੋ ਚੁੱਕਾ ਹੈ। ਕੀ ਅਸੀਂ ਐਮਾਜ਼ੋਨ ਤੋਂ ਇਹ ਉਮੀਦ ਕਰਦੇ ਹਾਂ? ਕੀ ਇਸ ਸਾਲ ਕਿਸੇ ਹੋਰ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ? ਯੂਜ਼ਰ ਨੇ ਇਸ ਪੂਰੇ ਮਾਮਲੇ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। Reddit ਯੂਜ਼ਰ ਨੇ ਇਸ ਮਾਮਲੇ 'ਚ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ।
PS5 ਦਾ ਬਾਕਸ ਇਕ ਫੋਟੋ ਵਿਚ ਦਿਖਾਈ ਦੇ ਰਿਹਾ ਹੈ। ਦੂਜੀ ਫੋਟੋ ਵਿਚ ਉਸ ਬਾਕਸ ਵਿਚ PS4 ਬਾਕਸ ਦਿਖਾਈ ਦੇ ਰਿਹਾ ਹੈ। ਭਾਵ PS4 ਨੂੰ PS5 ਦੇ ਬਾਕਸ ਦੇ ਅੰਦਰ ਰੱਖਿਆ ਗਿਆ ਹੈ। ਯੂਜ਼ਰ ਨੇ ਦੱਸਿਆ ਕਿ ਉਸ ਨੇ ਇਸ ਮਾਮਲੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ, ਪਰ ਕੋਈ ਵੀ ਡਿਵਾਈਸ ਪਿਕਅੱਪ ਕਰਨ ਲਈ ਨਹੀਂ ਆਇਆ।
ਯੂਜ਼ਰ ਨੇ ਐਮਾਜ਼ੋਨ ਐਪ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ ਜਿਸ ਵਿਚ ਵਾਪਸੀ ਦੀ ਬੇਨਤੀ ਦਿਖਾਈ ਗਈ ਹੈ। ਸਕਰੀਨਸ਼ਾਟ ਮੁਤਾਬਕ 8 ਅਕਤੂਬਰ ਨੂੰ ਵਾਪਸੀ ਦੀ ਬੇਨਤੀ ਕੀਤੀ ਗਈ ਸੀ। ਇਸ ਲਈ 9 ਅਕਤੂਬਰ ਨੂੰ ਪਿਕਅੱਪ ਦੀ ਕੋਸ਼ਿਸ਼ ਕੀਤੀ ਗਈ ਪਰ ਵਾਪਸੀ ਦਾ ਪੈਕੇਜ ਤਿਆਰ ਨਾ ਹੋਣ ਕਾਰਨ ਅਸਫਲ ਰਿਹਾ।
ਕੀ ਕਹਿ ਰਹੇ ਹਨ ਲੋਕ?
ਇਸ ਪੋਸਟ 'ਤੇ ਕਈ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਇਸ 'ਤੇ 1400 ਲੋਕਾਂ ਨੇ ਅਪਵੋਟ ਕੀਤਾ ਹੈ ਅਤੇ ਕਈ ਲੋਕਾਂ ਨੇ ਕੁਮੈਂਟ ਕੀਤੇ ਹਨ। ਇਸ ਪੋਸਟ 'ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਵਿਕਰੇਤਾ ਨੇ ਤੁਹਾਨੂੰ ਪੂਰੀ ਤਰ੍ਹਾਂ ਨਿਰਾਸ਼ ਨਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ।''
ਇਕ ਹੋਰ ਯੂਜ਼ਰ ਨੇ ਲਿਖਿਆ, ''ਚੈੱਕ ਕਰੋ ਕੀ ਪਤਾ PS4 ਦੇ ਬਾਕਸ ਦੇ ਅੰਦਰ ਤੋਂ PS3 ਨਿਕਲ ਜਾਵੇ।'' ਇਕ ਹੋਰ ਉਪਭੋਗਤਾ ਨੇ ਮਜ਼ਾਕ ਵਿਚ ਟਿੱਪਣੀ ਕੀਤੀ, ''ਇਹ ਇਕ ਪ੍ਰੀਮੈਚਿਉਰ ਪਲੇਅ ਸਟੇਸ਼ਨ ਹੈ।'' ਅਜਿਹੇ ਕਈ ਮਾਮਲੇ ਪਹਿਲਾਂ ਵੀ ਆ ਚੁੱਕੇ ਹਨ, ਜਦੋਂ ਯੂਜ਼ਰਸ ਨੂੰ ਬਾਕਸ 'ਚ ਸਹੀ ਪ੍ਰੋਡਕਟ ਨਹੀਂ ਮਿਲਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿੰਨੌਰ 'ਚ ਸੜਕ ਹਾਦਸੇ 'ਚ ਇਕ ਸੈਲਾਨੀ ਸਣੇ ਦੋ ਲੋਕਾਂ ਦੀ ਮੌਤ
NEXT STORY