ਨੈਸ਼ਨਲ ਡੈਸਕ : ਪੱਛਮੀ ਬੰਗਾਲ 'ਚ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ 'ਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਅਰਜਨਟੀਨਾ ਦੇ ਫੁੱਟਬਾਲ ਸਟਾਰ ਲਿਓਨੇਲ ਮੈਸੀ ਨੂੰ ਠੀਕ ਨਾਲ ਨਹੀਂ ਦੇਖ ਪਾਉਣ ਤੋਂ ਨਾਰਾਜ਼ ਹਜ਼ਾਰਾਂ ਫੈਨਸ ਨੇ ਵਿਰੋਧ ਸ਼ੁਰੂ ਕਰ ਦਿੱਤਾ। ਹਾਲਾਤ ਬੇਕਾਬੂ ਹੁੰਦੇ ਦੇਖ ਪੁਲਸ ਨੇ ਲਾਠੀਚਾਰਜ ਕੀਤਾ, ਜਦੋਂਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਪੂਰੇ ਕੇਸ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਸ ਵਿਚਕਾਰ ਪ੍ਰੋਗਰਾਮ ਦੇ ਮੇਨ ਆਰਗੇਨਾਈਜ਼ਰ Satadru Dutta ਨੂੰ ਅਰੈਸਟ ਕਰ ਲਿਆ ਹੈ। ਇਸ ਦੇ ਨਾਲ ਹੀ ਫੈਨਸ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਟਿਕਟ ਦੇ ਪੈਸਿਆਂ ਨੂੰ ਰਿਫੰਡ ਕੀਤਾ ਜਾਵੇਗਾ। ਏਡੀਜੀ ਕਾਨੂੰਨ ਤੇ ਵਿਵਸਥਾ ਜਾਵੇਦ ਸ਼ਮੀਮ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਇਸ ਸਮਾਗਮ ਦੇ ਮੁੱਖ ਪ੍ਰਬੰਧਕ, Satadru Dutta ਨੂੰ ਪੁਲਸ ਨੇ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਹੈ। ਪੁਲਸ ਇਹ ਯਕੀਨੀ ਬਣਾ ਰਹੀ ਹੈ ਕਿ ਪੈਸੇ ਵਾਪਸ ਕਰ ਦਿੱਤੇ ਜਾਣ... ਪ੍ਰਕਿਰਿਆਵਾਂ ਚੱਲ ਰਹੀਆਂ ਹਨ। ਜਾਂਚ ਜਾਰੀ ਹੈ।"
ਜ਼ਿਕਰਯੋਗ ਹੈ ਕਿ ਮੈਸੀ ਦੇ ਗਰਾਊਂਡ ਤੋਂ ਜਲਦੀ ਜਾਣ ਤੋਂ ਬਾਅਦ ਫੈਨਸ ਹੋਏ ਆਗਬਬੂਲਾ, ਗੁੱਸੇ ਵਿੱਚ ਸੁੱਟੀਆਂ ਪਾਣੀ ਦੀਆਂ ਬੋਤਲਾਂ ਤੇ ਕੁਰਸੀਆਂ। ਮੈਸੀ ਨੂੰ ਦੇਖਣ ਲਈ ਫੈਨਸ ਵਿੱਚ ਜ਼ਬਰਦਸਤ ਕ੍ਰੇਜ਼ ਸੀ, ਇੱਕ ਨੇ ਹਨੀਮੂਨ ਕੈਂਸਲ ਕੀਤਾ; ਤਾਂ ਇੱਕ ਨੇ ਡਿਵੋਰਸ ਦੀ ਗੱਲ ਕਹੀ।ਅਭਿਨੇਤਾ ਸ਼ਾਹਰੁਖ ਖਾਨ ਆਪਣੇ ਬੇਟੇ ਦੇ ਨਾਲ ਕੋਲਕਾਤਾ ਪਹੁੰਚੇ। ਇਸੇ ਕਾਰਨ ਸਾਲਟ ਲੇਕ ਸਟੇਡੀਅਮ ਵਿੱਚ ਫੈਨਸ ਦੀ ਭੀੜ ਜਮ੍ਹਾਂ ਹੋਈ।
ਇਸ ਹਫ਼ਤੇ Gold ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, 16,000 ਰੁਪਏ ਤੋਂ ਵਧ ਚੜ੍ਹੀ ਚਾਂਦੀ
NEXT STORY