ਬੈਂਗਲੁਰੂ— ਅਸਦੁਦੀਨ ਓਵੈਸੀ ਦੀ ਅਗਵਾਈ ਵਾਲੀ ਆਲ ਇੰਡੀਆ ਮਜਲਿਸ-ਏ-ਇਤੇਹਾਦ-ਉਲ ਮੁਸਲਮੀਨ ( ਏ.ਆਈ.ਐੱਮ.ਆਈ.ਐੱਮ.) ਨੇ ਕਰਨਾਟਕ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਨਾ ਉਤਰਨ ਦਾ ਐਲਾਨ ਕੀਤਾ ਹੈ। ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਨੇ ਕਿਹਾ,''ਅਸੀਂ ਕਰਨਾਟਕ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਨਹੀਂ ਲੜਾਂਗੇ। ਏ.ਆਈ.ਐੱਮ.ਆਈ.ਐੱਮ. ਕਰਨਾਟਕ ਦੀਆਂ ਚੋਣਾਂ 'ਚ ਜੇ.ਡੀ. (ਐੱਸ) ਦਾ ਸਮਰਥਨ ਕਰੇਗੀ ਅਤੇ ਉਨ੍ਹਾਂ ਲਈ ਹੀ ਪ੍ਰਚਾਰ ਕਰੇਗੀ। ਸਾਨੂੰ ਲੱਗਦਾ ਹੈ ਕਿ ਦੋਵੇਂ ਨੈਸ਼ਨਲ ਪਾਰਟੀਆਂ ਪੂਰੀ ਤਰ੍ਹਾਂ ਫੇਲ ਸਾਬਤ ਹੋਈਆਂ ਹਨ।''
ਓਵੈਸੀ ਨੇ ਕਿਹਾ,''ਸਾਡੇ 'ਤੇ ਭਾਜਪਾ ਦੇ ਫਾਇਦੇ ਲਈ ਵੋਟ ਕੱਟਣ ਦਾ ਦੋਸ਼ ਲੱਗਦਾ ਹੈ। ਇਹ ਦੋਸ਼ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹਨ। ਸਾਡੀ ਪਾਰਟੀ ਨੇ ਗੁਜਰਾਤ, ਝਾਰਖੰਡ ਅਤੇ ਜੰਮੂ-ਕਸ਼ਮੀਰ 'ਚ ਚੋਣਾਂ ਨਹੀਂ ਲੜੀਆਂ। ਅਸੀਂ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਲੋਕ ਸਭਾ ਚੋਣਾਂ ਤੋਂ ਵੀ ਦੂਰ ਹੀ ਰਹੇ। ਇਨ੍ਹਾਂ ਥਾਂਵਾਂ 'ਤੇ ਕਾਂਗਰਸ ਦਾ ਕੀ ਹੋਇਆ?'' ਜ਼ਿਕਰਯੋਗ ਹੈ ਕਿ ਕਰਨਾਟਕ 'ਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਕਰਨਾਟਕ 'ਚ ਇਕ ਹੀ ਪੜਾਅ 'ਚ ਹੋਣ ਵਾਲੀਆਂ ਚੋਣਾਂ 'ਚ 224 ਸੀਟਾਂ ਲਈ 12 ਮਈ ਨੂੰ ਵੋਟਿੰਗ ਹੋਵੇਗੀ, ਜਿਸ ਦੇ ਨਤੀਜੇ 15 ਨੂੰ ਆ ਜਾਣਗੇ। ਇੱਥੇ ਸੱਤਾਧਾਰੀ ਕਾਂਗਰਸ ਅਤੇ ਭਾਜਪਾ ਦਰਮਿਆਨ ਟੱਕਰ ਹੈ।
ਕਮਲਨਾਥ ਦਾ BJP ਸਰਕਾਰ 'ਤੇ ਤੰਜ਼, ਮੇਕ ਇਨ ਇੰਡੀਆ ਨੂੰ ਦੱਸਿਆ ਰੇਪ ਇਨ ਇੰਡੀਆ
NEXT STORY