ਮੱਧ ਪ੍ਰਦੇਸ਼—ਸਾਬਕਾ ਕੇਂਦਰੀ ਮੰਤਰੀ ਅਤੇ ਛਿੰਦਵਾੜਾ ਤੋਂ ਸੰਸਦ ਕਮਲਨਾਥ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਭਾਜਪਾ ਦੇ ਨਾਅਰਿਆਂ ਨੂੰ ਦੇਸ਼ ਦੀ ਜਨਤਾ ਮੇਕ ਇਨ ਇੰਡੀਆ ਅਤੇ ਰੇਪ ਇਨ ਇੰਡੀਆ ਕਹਿੰਦੀ ਹੈ।
ਇੰਨਾ ਹੀ ਨਹੀਂ ਕਮਲਨਾਥ ਨੇ ਸਰਕਾਰ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਨਾਅਰੇ 'ਤੇ ਤੰਜ਼ ਕੱਸਦੇ ਹੋਏ ਲਿਖਿਆ ਕਿ ਬੇਟੀ ਛਿਪਾਓ, ਬਲਾਤਕਾਰੀਆਂ ਤੋਂ ਬਚਾਓ ਅਤੇ ਦੇਸ਼ ਬਦਲ ਰਿਹਾ ਅਤੇ ਬੇਟੀਆਂ ਨਾਲ ਬਲਾਤਕਾਰ ਹੋ ਰਿਹਾ ਹੈ।
ਕਮਲਨਾਥ ਨੇ ਆਪਣੇ ਟਵੀਟ 'ਚ ਲਿਖਿਆ ਕਿ ਭਾਜਪਾ ਦੇ ਨਾਅਰਿਆਂ ਨੂੰ ਦੇਸ਼ ਦੀ ਜਨਤਾ ਹੁਣ ਇਹ ਕਹਿੰਦੀ ਹੈ।
-ਮੇਕ ਇਨ ਇੰਡੀਆ-ਰੇਪ ਇਨ ਇੰਡੀਆ
-ਬੇਟੀ ਪੜਾਓ, ਬੇਟੀ ਬਚਾਓ-ਬੇਟੀ ਛਿਪਾਓ, ਬਲਾਤਕਾਰੀਆਂ ਤੋਂ ਬਚਾਓ,
-ਦੇਸ਼ ਬਦਲ ਰਿਹਾ ਹੈ-ਬੇਟੀਆਂ ਨਾਲ ਰੋਜ਼ ਰੇਪ ਹੋ ਰਿਹਾ ਹੈ,
-ਸਟਾਰਟ ਅਪ ਇੰਡੀਆ-ਰੋਜ਼ ਬ੍ਰੇਕ ਹੋ ਰਹੀਆਂ ਭੈਣ-ਬੇਟੀਆਂ
-ਅਬ ਕੀ ਬਾਰ- ਨਾਰੀ ਦੀ ਇੱਜ਼ਤ ਰੋਜ਼ ਹੋ ਰਹੀ ਤਾਰ-ਤਾਰ।
ਕਾਂਗਰਸ ਨੇਤਾ ਕਮਲਨਾਥ ਨੇ ਇਸ ਤੋਂ ਪਹਿਲੇ ਵੀ ਕਠੂਆ ਗੈਂਗਰੇਪ ਕੇਸ ਅਤੇ ਉਨਾਵ ਰੇਪ ਕੇਸ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕਠੂਆ ਰੇਪ ਕਾਂਡੇ 'ਚ ਪਾਕਿਸਤਾਨ ਦਾ ਹੱਥ ਦੱਸਣ ਵਾਲੀ ਭਾਜਪਾ ਇਹ ਵੀ ਦੱਸ ਦਵੇ ਕਿ ਉਨਾਵ ਰੇਪ ਕਾਂਡ ਅਤੇ ਪ੍ਰੀਤੀ ਰਘੁਵੰਸ਼ੀ ਖੁਦਕੁਸ਼ੀ ਕਾਂਡ 'ਚ ਕਿਸ ਦੇਸ਼ ਅਤੇ ਕਿਸ ਦਾ ਹੱਥ ਹੈ।
ਕਰਨਾਟਕ: ਟਿਕਟ ਵੰਡਦੇ ਹੀ ਕਾਂਗਰਸ 'ਚ ਸ਼ੁਰੂ ਹੋਇਆ ਹੰਗਾਮਾ
NEXT STORY