ਨਵੀਂ ਦਿੱਲੀ– ਸ਼ੇਅਰ ਬਾਜ਼ਾਰ, ਮਿਊਚੁਅਲ ਫੰਡ ਅਤੇ ਸ਼ੇਅਰਾਂ ’ਚ 5 ਕਰੋੜ ਤੋਂ ਵਧ ਨਿਵੇਸ਼ਕਾਂ ਲਈ ਚਿੰਤਾ ਵਾਲੀ ਗੱਲ ਹੈ ਕਿਉਂਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ’ਚ ਇਕ ਹੋਰ ਘਪਲਾ ਚਲ ਰਿਹਾ ਹੈ। ਮੋਦੀ ਸਰਕਾਰ 5 ਸਾਲ ਤੋਂ ਵਧ ਸਮੇਂ ਪਿਛੋਂ ਆਪਣੀ ਨੀਂਦ ਤੋਂ ਜਾਗ ਗਈ ਹੈ। ਉਹ ਇਹ ਪਤਾ ਲਾਉਣ ਲਈ ਕੰਮ ਕਰ ਰਹੀ ਹੈ ਕਿ 2004 ਤੋਂ ਐੱਨ. ਐੱਸ. ਈ. ’ਚ ਕੀ ਗਲਤ ਹੋਇਆ ਜਿਸ ਨੇ ਸਟਾਕ ਐਕਸਚੇਂਜ ’ਚ ਹੇਰਫੇਰ ਕਰ ਕੇ ਅਦਾਰੇ ’ਤੇ ਹਮਲਾ ਬੋਲਿਆ। ਸੀ. ਬੀ. ਆਈ. ਪਿਛਲੇ 7 ਸਾਲ ਤੋਂ ‘ਸੇਬੀ’ ਦੇ ਆਕਾਵਾਂ ਦੇ ਆਚਰਨ ’ਤੇ ਵੀ ਨਜ਼ਰ ਰੱਖ ਰਹੀ ਹੈ।
ਮੁੰਬਈ, ਦਿੱਲੀ ਅਤੇ ਚੇਨਈ ’ਚ ਸੀ. ਬੀ. ਆਈ. ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਾਜ਼ਾਰਾਂ ’ਚ ਹੇਰਫੇਰ ਕਿਸ ਨੇ ਕੀਤਾ? ਆਖਰ ਐੱਨ. ਐੱਸ. ਈ. ਦੀ ਰੋਜ਼ਾਨਾ ਦੀ ਟਰਨਓਵਰ 3 ਲੱਖ ਕਰੋੜ ਰੁਪਏ ਤੋਂ ਵੀ ਵਧ ਹੈ ਅਤੇ ਇਸ ’ਚ ਕੋਈ ਵੀ ਹੇਰਫੇਰ ਜਾਂ ਵੱਡਾ ਘਪਲਾ ਹੋ ਸਕਦਾ ਹੈ। ਇਹ ਕੋਈ ਭੇਦ ਨਹੀਂ ਕਿ ਕਈ ਕਾਰਪੋਰੇਟ ਅਦਾਰਿਆਂ ਅਤੇ ਵਿਅਕਤੀਆਂ ਨੇ ਸੇਬੀ, ਐੱਨ. ਐੱਸ. ਈ. ਅਤੇ ਹੋਰਨਾਂ ਅਦਾਰਿਆਂ ਨੂੰ ਪ੍ਰਭਾਵਤ ਕਰਨ ਲਈ ਸ਼ੇਅਰ ਬਾਜ਼ਾਰ ’ਤੇ ਹਮਲਾ ਕੀਤਾ। ਇਸ ਮਾਮਲੇ ਨੂੰ ਉਲਟਾ ਦੇਖਦੇ ਹੋਏ ਮੋਦੀ ਸਰਕਾਰ ਚੌਕਸ ਹੋ ਗਈ ਹੈ।
ਇਸ ਦੇ ਨਾਲ ਹੀ ਮਿਲੇ ਵੱਖ-ਵੱਖ ਸੰਕੇਤਾਂ ਮੁਤਾਬਕ ਮੋਦੀ ਸਰਕਾਰ ਹੁਣ ਪੀ. ਚਿਦਾਂਬਰਮ ਵਿਰੁੱਧ ਕਾਰਵਾਈ ਕਰਨ ਲਈ ਉਤਾਵਲੀ ਹੈ। ਚਿਦਾਂਬਰਮ 2004 ਤੋਂ 2014 ਦਰਿਮਆਨ 7 ਸਾਲ ਲਈ ਯੂ. ਪੀ. ਏ. ਸਰਕਾਰ ’ਚ ਵਿੱਤ ਮੰਤਰੀ ਸਨ। ਮੋਦੀ ਸਰਕਾਰ ਲੰਬੇ ਸਮੇਂ ਤੋਂ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਇਛੁੱਕ ਰਹੀ ਹੈ ਪਰ ਕਿਸੇ ਨਾ ਕਿਸੇ ਕਾਰਨ ਉਨ੍ਹਾਂ ’ਤੇ ਕਾਰਵਾਈ ਨਹੀਂ ਹੋ ਸਕੀ।
ਹੁਣ ਲੱਗਦਾ ਹੈ ਕਿ ਐੱਨ. ਐੱਸ. ਈ. ਘਪਲੇ ਨੂੰ ਲੈ ਕੇ ਸਰਕਾਰ ਉਨ੍ਹਾਂ ’ਤੇ ਕਾਰਵਾਈ ਕਰ ਸਕਦੀ ਹੈ। ਸਰਕਾਰ ਦੀ ਸੋਚ ਦਾ ਸੰਕੇਤ ਖੁਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੀਤੇ ਦਿਨੀਂ ਦਿੱਤਾ ਸੀ। ਉਨ੍ਹਾਂ ਸ਼ਿਕਾਇਤ ਕੀਤੀ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਪਣੇ ਹੀ ਵਿੱਤ ਮੰਤਰੀ ਕੋਲੋਂ ਨਹੀਂ ਪੁਛਿਆ ਕਿ ਐੱਨ. ਐੱਸ. ਈ. ’ਚ ਕੀ ਹੋ ਰਿਹਾ ਹੈ?
ਦਿਲਚਸਪ ਗੱਲ ਇਹ ਹੈ ਕਿ ਸੀ. ਬੀ. ਆਈ. 2004 ਤੋਂ ਐੱਨ. ਐੱਸ. ਈ. ਸੇਬੀ ਅਤੇ ਵਿੱਤ ਮੰਤਰਾਲਾ ’ਚ ਸ਼ਾਮਲ ਲੋਕਾਂ ਕੋਲੋਂ ਪੁੱਛਗਿਛ ਕਰ ਰਹੀ ਹੈ।
ਮ੍ਰਿਤਕ ਮੁਲਾਜ਼ਮ ਦੀ ਦੂਜੀ ਪਤਨੀ ਦਾ ਬੱਚਾ ਵੀ ਤਰਸ ਦੇ ਆਧਾਰ ’ਤੇ ਨਿਯੁਕਤੀ ਦੇ ਯੋਗ: ਸੁਪਰੀਮ ਕੋਰਟ
NEXT STORY