ਨਵੀਂ ਦਿੱਲੀ— ਕਿਤਾਬਾਂ ਸਾਡੀਆਂ ਦੋਸਤ ਹੁੰਦੀਆਂ ਹਨ, ਜਿਸ 'ਚ ਅਨਮੋਲ ਗਿਆਨ ਦਾ ਭੰਡਾਰ ਹੁੰਦਾ ਹੈ। ਕਿਤਾਬਾਂ ਪੜ੍ਹਨ ਕੇ ਅਸੀਂ ਕਾਫੀ ਸਾਰਾ ਗਿਆਨ ਹਾਸਲ ਕਰਦੇ ਹਾਂ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸਿੱਖਿਆ ਉਹ ਨਹੀਂ, ਜੋ ਸਿਰਫ ਕਿਤਾਬਾਂ ਤੋਂ ਲਈ ਗਈ ਹੋਵੇ। ਸਿੱਖਿਆ ਉਸ ਸ਼ੈਲੀ ਦਾ ਨਾਂ ਹੈ, ਜੋ ਇਨਸਾਨ ਆਪਣੀਆਂ ਖੂਬੀਆਂ, ਪ੍ਰਤਿਭਾ ਨੂੰ ਨਿਖਾਰ ਕੇ ਸਿੱਧ ਕਰਦਾ ਹੈ। ਅੱਜ ਅਸੀਂ ਤੁਹਾਨੂੰ ਜਿਸ ਇਨਸਾਨ ਬਾਰੇ ਦੱਸਣ ਜਾ ਰਹੇ ਹਾਂ, ਉਨ੍ਹਾਂ ਨੇ ਮੁਸ਼ਕਲ ਨਾਲ ਸਿਰਫ ਤੀਜੀ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਸ ਇਨਸਾਨ ਦਾ ਨਾਂ ਹੈ, ਹਲਧਰ ਨਾਗ। ਹਲਧਰ ਨਾਗ ਨੂੰ ਸਾਲ 28 ਮਾਰਚ 2016 ਨੂੰ ਭਾਰਤ ਸਰਕਾਰ ਵਲੋਂ ਰਾਸ਼ਟਰਪਤੀ ਦੇ ਹੱਥੋਂ ਪਦਮਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਕਵੀ ਹਲਧਰ ਨਾਗ ਪਦਮਸ਼੍ਰੀ ਪੁਰਸਕਾਰ ਲੈਂਦੇ ਸਮੇਂ ਨੰਗੇ ਪੈਰੀਂ ਸਨ।
ਨਾਗ ਨੇ ਇਸ ਗੱਲ ਨੂੰ ਸਾਬਤ ਕੀਤਾ ਕਿ ਕਿਤਾਬੀ ਗਿਆਨ ਜਾਂ ਡਿਗਰੀ ਤੋਂ ਉੱਪਰ ਹੈ, ਗਿਆਨੀ ਅਤੇ ਵਿਦਵਾਨ ਹੋਣਾ। ਓਡੀਸ਼ਾ ਦੇ ਰਹਿਣ ਵਾਲੇ 66 ਸਾਲਾ ਹਲਧਰ ਨਾਗ 'ਕੋਸਲੀ ਭਾਸ਼ਾ' ਦੇ ਕਵੀ ਹਨ। ਉਨ੍ਹਾਂ ਨੇ ਹੁਣ ਤੱਕ ਹਜ਼ਾਰਾਂ ਕਵਿਤਾਵਾਂ ਲਿਖੀਆਂ ਹਨ। ਆਪਣੀ ਲਿਖੀ ਹੋਈ ਤਮਾਮ ਰਚਨਾ ਉਨ੍ਹਾਂ ਨੂੰ ਜ਼ੁਬਾਨੀ ਯਾਦ ਹੈ। ਹੁਣ ਸੰਭਲਪੁਰ ਯੂਨੀਵਰਸਿਟੀ ਵਿਚ ਉਨ੍ਹਾਂ ਦੇ ਲੇਖਨ ਦੇ ਭੰਡਾਰ 'ਹਲਧਰ ਗ੍ਰੰਥਾਵਲੀ-2' ਨੂੰ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇਗਾ। ਨਾਗ ਆਪਣੇ ਲੇਖਨ ਦੇ ਜ਼ਰੀਏ ਸਮਾਜਕਿ ਸੁਧਾਰਾਂ ਨੂੰ ਵਧਾਵਾ ਦੇਣ ਵੱਲ ਜ਼ੋਰ ਦਿੰਦੇ ਹਨ। ਨਾਗ ਕਹਿੰਦੇ ਹਨ ਕਿ ਮੇਰੇ ਵਿਚਾਰ ਵਿਚ ਕਵਿਤਾ ਦਾ ਅਸਲ ਜ਼ਿੰਦਗੀ ਨਾਲ ਤਾਲਮੇਲ ਹੈ ਅਤੇ ਉਸ ਵਿਚ ਇਕ ਸਮਾਜਿਕ ਸੰਦੇਸ਼ ਦਾ ਹੋਣਾ ਜ਼ਰੂਰੀ ਹੈ।
ਸਾਲ 1960 ਵਿਚ ਜਨਮੇ ਕਵੀ ਹਲਧਰ ਨਾਗ ਦੇ ਪਿਤਾ ਦੀ ਮੌਤ ਹੋ ਗਈ, ਉਦੋਂ ਨਾਗ ਤੀਜੀ ਜਮਾਤ ਵਿਚ ਪੜ੍ਹਦੇ ਸਨ। ਉਸ ਸਮੇਂ ਉਹ ਸਿਰਫ 10 ਸਾਲ ਦੇ ਸਨ। ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ 'ਤੇ ਆ ਗਈ। ਉਨ੍ਹਾਂ ਨੇ ਢਾਬਿਆਂ 'ਤੇ ਭਾਂਡੇ ਧੋਣ ਤੱਕ ਦਾ ਕੰਮ ਕੀਤਾ। ਉਨ੍ਹਾਂ ਦੀ ਜ਼ਿੰਦਗੀ ਵਿਚ ਕ੍ਰਾਂਤੀਕਾਰੀ ਬਦਲਾਅ ਉਦੋਂ ਆਇਆ, ਜਦੋਂ ਉਨ੍ਹਾਂ ਨੇ ਹਾਈ ਸਕੂਲ ਵਿਚ ਰਸੋਈਏ ਦਾ ਕੰਮ ਕੀਤਾ। 16 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਕਰਜ਼ ਲੈ ਕੇ ਇਕ ਛੋਟੀ ਜਿਹੀ ਸਟੇਸ਼ਨਰੀ ਦੀ ਦੁਕਾਨ ਖੋਲ੍ਹੀ। ਉਥੋਂ ਹੀ ਹਲਧਰ ਅਤੇ ਕਵਿਤਾਵਾਂ ਦਾ ਰਿਸ਼ਤਾ ਸ਼ੁਰੂ ਹੋ ਗਿਆ। ਉਨ੍ਹਾਂ ਨੇ 1990 'ਚ ਪਹਿਲੀ ਕਵਿਤਾ 'ਧੋਦੇ ਬਰਗਾਛ' (ਪੁਰਾਣਾ ਬਰਗਦ ਦਾ ਦਰੱਖਤ) ਲਿਖੀ, ਜੋ ਇਕ ਲੋਕਲ ਮੈਗਜ਼ੀਨ 'ਚ ਛਪੀ। ਹਲਧਰ ਨੂੰ ਓਡੀਸ਼ਾ 'ਚ ਲੋਕ ਕਵੀ ਰਤਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹੁਣ ਤੱਕ ਕੁਲ 5 ਵਿਦਿਆਰਥੀ ਉਨ੍ਹਾਂ ਦੇ ਮਹਾਕਾਵਿਆ 'ਤੇ ਪੀ. ਐੱਚ. ਡੀ. ਕਰ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਹਲਧਰ ਸਾਦੇ ਲਿਬਾਸ 'ਚ ਰਹਿੰਦੇ ਹਨ। ਸਫੇਦ ਧੋਤੀ ਤੇ ਬਨਿਆਨ ਪਹਿਨਦੇ ਹਨ ਅਤੇ ਹਮੇਸ਼ਾ ਨੰਗੇ ਪੈਰੀਂ ਰਹਿੰਦੇ ਹਨ।
ਕੋਈ ਹੋਰ ਲਾਸ਼ ਮਿਲਣ ਦੀ ਆਸ ਨਹੀਂ ਹੈ- ਫੌਜ
NEXT STORY