ਚੰਡੀਗੜ੍ਹ/ਪਟਿਆਲਾ (ਪਰਮੀਤ) : ਪੰਜਾਬ 'ਚ ਕਹਿਰ ਦੀ ਗਰਮੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੀ ਬਦੌਲਤ ਬੀਤੇ ਦਿਨ ਬਿਜਲੀ ਦੀ ਮੰਗ 15,600 ਮੈਗਾਵਾਟ ਤੋਂ ਟੱਪ ਗਈ। ਇਸ ਵੇਲੇ ਤੀਜੇ ਗੇੜ ਦੀ ਝੋਨੇ ਦੀ ਲੁਆਈ ਸ਼ੁਰੂ ਹੋ ਗਈ, ਜਦੋਂ ਕਿ ਅੱਜ ਚੌਥੇ ਗੇੜ ਦੀ ਲੁਆਈ ਸ਼ੁਰੂ ਹੋਵੇਗੀ। ਬਿਜਲੀ ਖੇਤਰ ਦੇ ਮਾਹਿਰਾਂ ਮੁਤਾਬਕ ਬੀਤੀ ਦੁਪਹਿਰ ਤਕਰੀਬਨ 3.00 ਵਜੇ ਬਿਜਲੀ ਦੀ ਮੰਗ 15,600 ਮੈਗਾਵਾਟ ਦਰਜ ਕੀਤੀ ਗਈ। ਸ਼ਾਮ 4 ਵਜੇ ਇਹ ਮੰਗ 15,400 ਯੂਨਿਟ ਦੇ ਕਰੀਬ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕ ਹੋ ਗਏ ਬਾਹਲੇ ਔਖੇ! ਮੁਫ਼ਤ ਕਣਕ ਲੈਣ ਮਗਰੋਂ ਵੀ...
ਦੇਰ ਸ਼ਾਮ ਪੌਣੇ 7 ਵਜੇ ਤੱਕ ਪੰਜਾਬ ’ਚ ਗਰਮੀ ਦਾ ਤਾਪਮਾਨ 45 ਡਿਗਰੀ ਰਿਕਾਰਡ ਕੀਤਾ ਗਿਆ, ਜਿਸ ਕਾਰਨ ਏਅਰ ਕੰਡੀਸ਼ਨਰਾਂ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ। ਪੰਜਾਬ ’ਚ ਪਿਛਲੇ ਸਾਲ ਬਿਜਲੀ ਦੀ ਸਭ ਤੋਂ ਵੱਧ ਮੰਗ 16,069 ਮੈਗਾਵਾਟ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਸਰਕਾਰੀ ਦਫ਼ਤਰ
ਬਿਜਲੀ ਖੇਤਰ ਦੇ ਮਾਹਿਰਾਂ ਮੁਤਾਬਕ ਇਸ ਵਾਰ ਮੰਗ 17 ਹਜ਼ਾਰ ਤੋਂ ਟੱਪ ਜਾਵੇਗੀ। ਇਸ ਵੇਲੇ ਸੂਬੇ ’ਚ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦਾ ਇਕ ਯੂਨਿਟ ਬੰਦ ਹੈ ਅਤੇ ਬਾਕੀ 3 ਯੂਨਿਟ ਚਾਲੂ ਹਨ। ਇਸੇ ਤਰ੍ਹਾਂ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚਾਰੋਂ ਯੂਨਿਟ, ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ, ਰਾਜਪੁਰਾ ਪਲਾਂਟ ਦੇ ਦੋਵੇਂ ਯੂਨਿਟ ਅਤੇ ਤਲਵੰਡੀ ਪਲਾਂਟ ਦੇ ਤਿੰਨੋਂ ਯੂਨਿਟ ਬਿਜਲੀ ਪੈਦਾਵਾਰ ਵਿਚ ਲੱਗੇ ਹਨ। ਪਣ ਬਿਜਲੀ ਪ੍ਰਾਜੈਕਟਾਂ ਤੋਂ ਵੀ ਬਿਜਲੀ ਪੈਦਾਵਾਰ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਕਾਂਗਰਸ ਨੇ ਖਿੱਚੀ 2027 ਚੋਣਾਂ ਦੀ ਤਿਆਰੀ! 117 ਲੀਡਰਾਂ ਦੀ List ਜਾਰੀ, ਸੌਂਪੀ ਅਹਿਮ ਜ਼ਿੰਮੇਵਾਰੀ
NEXT STORY