ਜੰਮੂ — ਜੰਮੂ-ਕਸ਼ਮੀਰ 'ਚ ਬਾਰਾਮੁਲਾ ਦੇ ਉੜੀ ਸੈਕਟਰ 'ਚ ਪਾਕਿਸਤਾਨੀ ਫੌਜ ਨੇ ਇਕ ਵਾਰ ਫਿਰ ਨਾਕਾਮ ਹਰਕਤ ਕੀਤੀ ਹੈ। ਪਾਕਿ ਫੌਜ ਨੇ ਉੜੀ ਸੈਕਟਰ 'ਚ ਭਾਰੀ ਗੋਲੀਬਾਰੀ ਅਤੇ ਮੋਰਟਾਰ ਸ਼ੈਲਿੰਗ ਕਰਦੇ ਹੋਏ ਭਾਰਤੀ ਚੌਂਕੀਆਂ ਅਤੇ ਰਿਹਾਇਸ਼ੀ ਮਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੌਰਾਨ ਗੋਲੀਬਾਰੀ 'ਚ ਭਾਰਤੀ ਜਵਾਨ ਸ਼ਹੀਦ ਹੋ ਗਿਆ ਹੈ।
ਫੌਜੀ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉੜੀ ਸੈਕਟਰ ਦੇ ਸਿਲਿਕੁਟ ਪਿੰਡ ਤੇ ਨੇੜਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਪਾਕਿਸਤਾਨੀ ਫੌਜ ਭਾਰੀ ਗੋਲੀਬਾਰੀ ਕਰ ਰਿਹਾ ਹੈ। ਫੌਜ ਵੀ ਪਾਕਿ ਦੀ ਇਸ ਹਰਕਤ ਦਾ ਮੁੰਹ ਤੋੜ ਜਵਾਬ ਦੇ ਰਹੀ ਹੈ। ਜਵਾਬੀ ਕਾਰਵਾਈ 'ਚ ਪਾਕਿ ਦੀ ਕਈ ਚੌਂਕੀਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਜਿਸ ਦੇ ਚੱਲਦੇ ਪਾਕਿ ਫੌਜੀਆਂ ਨੂੰ ਉਥੋਂ ਭੱਜਣਾ ਪਿਆ ਹੈ।
ਹਿੰਸਾ ਕਰਨ ਵਾਲੇ ਖੁਦ ਨੂੰ ਪੁੱਛਣ, ਕੀ ਜੋ ਕੀਤਾ ਉਹ ਸਹੀ ਸੀ? : ਪੀ.ਐੱਮ. ਮੋਦੀ
NEXT STORY